ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਨੌਜਵਾਨ ਨੇ ਤਿੰਨ ਸਾਲ ਦੀ ਬੱਚੀ ਦੇ ਮੂੰਹ ‘ਚ ਰੱਖ ਕੇ ਚਲਾਇਆ ਸੂਤਲੀ ਬੰਬ, ਮੂੰਹ ਦੇ ਉਡੇ ਚੀਥੜੇ

ਨੌਜਵਾਨ ਨੇ ਤਿੰਨ ਸਾਲ ਦੀ ਬੱਚੀ ਦੇ ਮੂੰਹ ‘ਚ ਰੱਖ ਕੇ ਚਲਾਇਆ ਸੂਤਲੀ ਬੰਬ, ਮੂੰਹ ਦੇ ਉਡੇ ਚੀਥੜੇ

ਸਰਧਨਾ ਥਾਣਾ ਖੇਤਰ ਦੇ ਦੌਰਾਲਾ ਰੋਡ ਸਥਿਤ ਪਿੰਡ ਮਿਲਕ ਵਿਚ ਪਿੰਡ ਦੇ ਹੀ ਨੌਜਵਾਨ ਨੇ ਤਿੰਨ ਸਾਲ ਦੀ ਮਾਸੂਮ ਬੱਚੀ ਦੇ ਮੂੰਹ ਵਿਚ ਸੂਤਲੀ ਬੰਬ ਰੱਖ ਕੇ ਛੱਡ ਦਿਤਾ। ਇਸ ਨਾਲ ਉਸ ਦੇ ਮੂੰਹ ਦੇ ਚੀਥੜੇ ਉੱਡ ਗਏ। ਗੰਭੀਰ ਹਾਲਤ ਵਿਚ ਉਸ ਨੂੰ ਨਗਰ ਸਥਿਤ ਨਰਸਿੰਗ ਹੋਮ ਵਿਚ ਭਰਤੀ ਕਰਾਇਆ ਗਿਆ। ਪੁਲਿਸ ਨੇ ਮੁਲਜ਼ਮ ਦੇ ਵਿਰੁੱਧ ਮੁਕੱਦਮਾ ਕਾਇਮ ਕਰ ਲਿਆ ਹੈ।

ਪਿੰਡ ਨਿਵਾਸੀ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ ਨੂੰ ਘਰ ਵਿਚ ਸੀ। ਉਸ ਦੀ ਤਿੰਨ ਸਾਲ ਦੀ ਧੀ ਆਯੂਸ਼ੀ ਖੇਡ ਰਹੀ ਸੀ। ਪਿੰਡ ਦਾ ਹੀ ਹਰਪਾਲ ਆਦਮੀ ਘਰ ਵਿਚ ਵੜ ਆਇਆ ਅਤੇ ਮਾਸੂਮ ਦੇ ਮੂੰਹ ਵਿਚ ਸੂਤਲੀ ਬੰਬ ਰੱਖ ਕੇ ਅੱਗ ਲਗਾ ਦਿੱਤੀ। ਬੰਬ ਫਟਦੇ ਹੀ ਮਾਸੂਮ ਦੇ ਮੂੰਹ ਦੇ ਚੀਥੜੇ ਉੱਡ ਗਏ। ਚੀਖ ਪੁਕਾਰ ਮੱਚਣ ‘ਤੇ ਮੁਲਜ਼ਮ ਫਰਾਰ ਹੋ ਗਿਆ। ਪਰਵਾਰ ਮਾਸੂਮ ਨੂੰ ਲਹੁਲੂਹਾਨ ਹਾਲਤ ਵਿਚ ਲੈ ਕੇ ਨਰਸਿੰਗਗ ਹੋਮ ਪੁੱਜੇ।

ਬੱਚੀ ਦੇ ਮੂੰਹ ਵਿਚ ਕਰੀਬ 50 ਟਾਂਕੇ ਲਗੇ ਹਨ। ਸੰਕਰਮਣ ਗਲੇ ਤੱਕ ਪਹੁੰਚ ਗਿਆ ਹੈ। ਇਸ ਦੇ ਚਲਦੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੰਗਲਵਾਰ ਨੂੰ ਪਰਵਾਰ ਦੇ ਕਹਿਣ ‘ਤੇ ਪੁਲਿਸ ਨੇ ਮੁਲਜ਼ਮ ਹਰਪਾਲ ਪੁੱਤਰ ਕਮਲ ਦੇ ਖਿਲਾਫ ਰਿਪੋਰਟ ਦਰਜ ਕਰ ਲਈ। ਪਿੰਡ ਦੇ ਹੀ ਜਵਾਨ ਦੀ ਹਰਕੱਤ ਇਕ ਬੱਚੀ ਦੀ ਜਾਨ ਦਾ ਸਬੱਬ ਬਣ ਗਈ।

ਇਹ ਹਰਕੱਤ ਮਜਾਕ ਵਿਚ ਕੀਤੀ ਗਈ ਜਾਂ ਸੋਚੀ ਸਮਝੀ ਸਾਜਿਸ਼ ਹੈ? ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਹਰ ਬਿੰਦੀ ਉੱਤੇ ਜਾਂਚ ਕਰ ਰਹੀ ਹੈ। ਉੱਧਰ ਇਸ ਸਨਸਨੀਖੇਜ਼ ਵਾਰਦਾਤ ਨਾਲ ਬੱਚੀ ਦੇ ਘਰ ਵਿਚ ਦੀਵਾਲੀ ਦੀਆਂ ਖੁਸ਼ੀਆਂ ਰੁਲ ਗਈਆਂ ਹਨ। ਇੰਸਪੈਕਟਰ ਪ੍ਰਸ਼ਾਂਤ ਕਪਿਲ ਨੇ ਦੱਸਿਆ ਕਿ ਮੁਲਜ਼ਮ ਦੀ ਤਲਾਸ਼ ਜਾਰੀ ਹੈ ।

Leave a Reply

Your email address will not be published. Required fields are marked *

%d bloggers like this: