ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

ss1

ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

27-50 (1)

ਭਦੌੜ 27 ਜੁਲਾਈ (ਵਿਕਰਾਂਤ ਬਾਂਸਲ) ਬੀਤੀ ਰਾਤ ਪਿੰਡ ਮੱਝੂਕੇ ਵਿਖੇ ਮੋਟਰ ਚਲਾਉਣ ਲੱਗੇ ਇਕ ਨੌਂਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਦੌੜ ਪੁਲਸ ਦੇ ਮੁਲਾਜ਼ਮ ਰਜਿੰਦਰ ਸਿੰਘ ਨੇ ਦੱਸਿਆ ਕਿ ਹਰਭਜ਼ਨ ਸਿੰਘ ਉਰਫ ਬੱਬੂ (31) ਪੁੱਤਰ ਨਾਹਰ ਸਿੰਘ ਜੱਟ ਵਾਸੀ ਮੱਝੂਕੇ ਰਾਤ ਨੂੰ ਆਪਣੇ ਖੇਤ ਮੋਟਰ ਚਲਾਉਣ ਗਿਆ ਸੀ। ਜਦੋਂ ਉਸਨੇ ਸਵਿੱਚ ਆਨ ਕਾਰਨ ਲਈ ਸਟਾਟਰ ਤੇ ਲੱਗੇ ਬਟਨ ਨੂੰ ਹੱਥ ਲਾਇਆ ਤਾਂ ਉਸ ਨੂੰ ਕਰੰਟ ਲੱਗ ਗਿਆ। ਜਿਸ ਕਰਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਭਦੌੜ ਪੁਲਸ ਨੇ ਮ੍ਰਿਤਕ ਦੇ ਚਾਚਾ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪੋਸਟ ਮਾਰਟਮ ਲਈ ਭੇਜ਼ ਦਿੱਤੀ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਇਕ 8 ਸਾਲਾਂ ਬੱਚਾ ਛੱਡ ਗਿਆ।

Share Button

Leave a Reply

Your email address will not be published. Required fields are marked *