ਨੌਜਵਾਨਾਂ ਨੂੰ ਦਾਅਵੇ ਨਾਲ ਵਿਦੇਸ਼ ਤੋਰਨ ਵਾਲੇ ਕੰਸਲਟੈਂਟ ਦੇ ਦਫਤਰ ਛਾਪਾ

ਨੌਜਵਾਨਾਂ ਨੂੰ ਦਾਅਵੇ ਨਾਲ ਵਿਦੇਸ਼ ਤੋਰਨ ਵਾਲੇ ਕੰਸਲਟੈਂਟ ਦੇ ਦਫਤਰ ਛਾਪਾ

ਪੰਜਾਬ ‘ਚੋਂ 12ਵੀਂ ਪੜ੍ਹਿਆਂ ਨੂੰ ਵਿਦੇਸ਼ਾਂ ਦੀ ਧਰਤੀ ‘ਤੇ ਭੇਜਣ ਵਾਲੇ ਮਸ਼ਹੂਰ ਇਮੀਗ੍ਰੇਸ਼ਨ ਕੰਸਲਟੈਂਟ ਵਿਨੈ ਹੈਰੀ ਦੀ ਕੰਪਨੀ ਏਂਜਲਸ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟਸ ਦੇ ਦਫਤਰ ਵਿਚ ਵੀਰਵਾਰ ਸਵੇਰੇ ਇਨਕਮ ਟੈਕਸ ਵਿਭਾਗ ਨੇ ਰੇਡ ਮਾਰੀ।

ਜਲੰਧਰ ਦੇ ਬੀਐਮਸੀ ਚੌਂਕ ‘ਚ ਸਥਿਤ ਵਿਨੈ ਹੈਰੀ ਦੇ ਦਫਤਰ ਵਿਚ ਕਰ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਛਾਪਾ ਮਾਰਿਆ।

ਉਥੇ ਹੀ ਮੋਹਾਲੀ ਸੈਕਟਰ-70 ‘ਚ ਏਅਰਪੋਰਟ ਰੋਡ ‘ਤੇ ਬਣੇ ਅਲੀਟ ਕਲਾਸ ਲੋਕਾਂ ਦੀ ਰਿਹਾਇਸ਼ ‘ਹੋਮਲੈਂਡ’ ‘ਚ ਵੀ ਤੜਕ ਸਵੇਰੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ। ਜਿਸ ਤੋਂ ਬਾਅਦ ਉਸ ਜਗ੍ਹਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ, ਬਾਵ ਕਿਸੇ ਨੂੰ ਅੰਦਰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੀਡੀਆ ਦੇ ਹਵਾਲੇ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਹੋਮਲੈਂਡ ‘ਚ ਨਿਤਿਨ ਮਹਿੰਦਰੂ ਨਾਮਕ ਵਿਅਕਤੀ ਦੇ ਫਲੈਟ ਦੀ ਪੜਤਾਲ ਕੀਤੀ ਗਈ। ਕਿਉਂਕਿ ਨਿਤਿਨ ਮਹਿੰਦਰੂ ਇਮੀਗ੍ਰੇਸ਼ਨ ਏਜੰਸੀ ਦਾ ਵਾਇਸ ਪ੍ਰੈਜ਼ੀਡੈਂਟ ਹੈ।

ਫਿਲਹਾਲ ਇਸ ਰੇਡ ਬਾਰੇ ਕੋਈ ਵੀ ਅਧਿਕਾਰਿਤ ਖੁਲਾਸਾ ਸਾਹਮਣੇ ਨਹੀਂ ਆਇਆ।

Share Button

Leave a Reply

Your email address will not be published. Required fields are marked *

%d bloggers like this: