ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਕੱਠ ਕੀਤਾ

ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਕੱਠ ਕੀਤਾ

4-29 (1)
ਝਬਾਲ 3 ਜੂਨ (ਹਰਪ੍ਰੀਤ ਸਿੰਘ ਝਬਾਲ) ਸਰਹੱਦੀ ਇਲਾਕੇ ਵਿੱਚ ਵਧ ਰਹੀ ਨਸ਼ਿਆ ਦੀ ਬਿਮਾਰੀ ਵਿਰੁੱਧ ਅਵਾਜ ਬੁਲੰਦ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਉਪਰਾਲੇ ਤਹਿਤ ਅੱਜ ਕਾਗਰਸ ਦੇ ਸਾਬਕਾ ਸੂਬਾ ਸਕੱਤਰ ਕਰਨਬੀਰ ਸਿੰਘ ਬੁੱਰਜ ਨੇ ਪਿੰਡ ਢੰਡ ਵਿਖੇ ਸੁਰਜੀਤ ਸਿੰਘ ਸ਼ਾਹ ਦੇ ਗ੍ਰਹਿ ਵਿਖੇ ਇਲਾਕੇ ਦੇ ਨੌਜਵਾਨਾਂ ਅਤੇ ਮੋਹਤਬਰਾਂ ਦਾ ਭਾਰੀ ਇਕੱਠ ਕੀਤਾ। ਜਿਸ ਵਿੱਚ ਦਿਨੋ ਦਿਨ ਵਧ ਰਹੇ ਨਸ਼ਿਆ ਨੂੰ ਰੋਕਣ ਤੇ ਨੌਜਵਾਨਾਂ ਨੂੰ ਖੇਡਾ ਵੱਲ ਪ੍ਰੇਰਿਤ ਕਰਨ ਲਈ ਇਕੱਠ ਹੋਏ ਨੌਜਵਾਨਾਂ ਅਤੇ ਮੋਹਤਬਰਾਂ ਨਾਲ ਖੁੱਲਕੇ ਵਿਚਾਰ ਚਰਚਾਂ ਹੋਈ ਤੇ ਇਸ ਸਬੰਧ ਵਿੱਚ ਨੌਜਵਾਨਾਂ ਦੇ ਵਿਚਾਰ ਸੁਣੇ ਗਏ।ਇਸ ਸਮੇ ਕਾਗਰਸੀ ਆਗੂ ਕਰਨਬੀਰ ਸਿੰਘ ਬੁੱਰਜ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਇਸ ਕੰਮ ਲਈ ਹਰ ਤਰਾਂ ਨਾਲ ਨੌਜਵਾਨਾਂ ਦਾ ਸਾਥ ਦੇਣ ਲਈ ਤਿਆਰ ਹੈ ਅਤੇ ਜੋ ਵੀ ਇਲਾਕੇ ਦੇ ਨੌਜਵਾਨ ਖਿਡਾਰੀ ਮੈਨੂੰ ਹੁਕਮ ਲਾਉਣਗੇ ਮੈ ਹਰ ਸਮੇ ਤਿਆਰ ਰਹਾਗਾ । ਉਹਨਾਂ ਕਿਹਾ ਕਿ ਇਸ ਕੰਮ ਲਈ ਸਾਰਿਆ ਨੂੰ ਪਾਰਟੀ ਪੱਧਰ ਤੋ ਉੱਪਰ ਉੱਠਕੇ ਕੇ ਕੰਮ ਕਰਨਾਂ ਚਾਹੀਦਾ ਹੈ ਤਾ ਕਿ ਆਪਣੀ ਜੁਆਨੀ ਬਚਾਈ ਜਾ ਸਕੇ। ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਜੁਆਨੀ ਤੇ ਕਿਸਾਨੀ ਦੋਵੇ ਖਤਰੇ ਵਿੱਚ ਹਨ।ਇਸ ਸਮੇ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾਂ, ਸੁਰਜੀਤ ਸਿੰਘ ਸਾਹ ਢੰਡ, ਬੂਟਾਂ ਸਿੰਘ ਚਾਹਲ, ਦਿਲਬਾਗ ਸਿੰਘ ਠੱਠਗੜ, ਜੀਤਾ ਸ਼ਾਹ ਢੰਡ, ਸੁਖਪਾਲ ਸਿੰਘ ਮੈਬਰ, ਕਸ਼ਮੀਰ ਸਿੰਘ ਢੰਡ, ਬਲਕਾਰ ਸਿੰਘ ਠੇਕੇਦਾਰ,
ਮੈਬਰ ਸਤਨਾਮ ਸਿੰਘ, ਕੰਵਲਜੀਤ ਸਿੰਘ,ਸੰਂਦੀਪ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਮਨਦੀਪ ਸਿੰਘ ਢੰਡ, ਸਿੰਮੂ ਢੰਡ, ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: