ਨੌਜਬਾਨ ਨੇ ਕਾਲਾਂਵਾਲੀ ਦੇ ਤਹਿਸੀਲਦਾਰ ਤੇ ਲਾਇਆ ਬਿਨਾਂ ਜਾਂਚ ਕੀਤੇ ਆਰ ਟੀ ਆਈ ਦਾ ਜਬਾਬ ਦੇਣ ਦਾ ਆਰੋਪ

ss1

ਨੌਜਬਾਨ ਨੇ ਕਾਲਾਂਵਾਲੀ ਦੇ ਤਹਿਸੀਲਦਾਰ ਤੇ ਲਾਇਆ ਬਿਨਾਂ ਜਾਂਚ ਕੀਤੇ ਆਰ ਟੀ ਆਈ ਦਾ ਜਬਾਬ ਦੇਣ ਦਾ ਆਰੋਪ
ਸੀ ਐਮ ਵਿੰਡੋ ਚ ਕੀਤੀ ਸ਼ਿਕਾਇਤ

ਕਾਲਾਂਵਾਲੀ 16 ਮਈ (ਗੁਰਮੀਤ ਸਿੰਘ ਖਾਲਸਾ) ਪਿੰਡ ਕਾਲਾਂਵਾਲੀ ਨਿਵਾਸੀ ਨੌਜਵਾਨ ਭਾਈ ਬਿੰਦਰ ਸਿੰਘ ਖਾਲਸਾ ਵੱਲੋਂ ਕਲਾਂਵਾਲੀ ਦੇ ਤਹਿਸੀਲਦਾਰ ਤੇ ਆਰੋਪ ਲਾਉਂਦਿਆਂ ਸੀ ਐਮ ਵਿੰਡੋ ਚ ਸ਼ਿਕਾਇਤ ਦਿੱਤੀ ਗਈ ਹੈ। ਇਸ ਸ਼ਿਕਾਇਤ ਵਿਚ ਬਿੰਦਰ ਸਿੰਘ ਨੇ ਕਿਹਾ ਹੈ ਕਿ ਉਸ ਵੱਲੋਂ ਡੀ ਸੀ ਸਿਰਸਾ ਤੋਂ ਆਰ ਟੀ ਆਈ ਰਾਹੀਂ ਕੁਝ ਪੰਚਾਇਤੀ ਮਾਲਕੀ ਵਾਲੀ ਜਮੀਨ ਤੇ ਇਸ ਮੌਕੇ ਕਿਸ ਦਾ ਕਬਜਾ ਹੈ ? ਇਹ ਜਾਣਕਾਰੀ ਮੰਗੀ ਸੀ । ਜਿਸ ਦਾ ਜਬਾਬ ਕਾਲਾਂਵਾਲੀ ਦੇ ਤਹਿਸੀਲਦਾਰ ਵੱਲੋਂ ਇਹ ਦਿੱਤਾ ਗਿਆ ਕਿ ਇਸ ਜਮੀਨ ਦੀ ਮਾਲਕੀ ਪੰਚਾਇਤ ਦੇ ਨਾਮ ਹੈ ਅਤੇ ਜਮਬੰਦੀ ਅਨੁਸਾਰ ਜਿਨ੍ਹਾਂ ਆਦਮੀਆਂ ਦੇ ਨਾਮ ਗਿਰਦਾਵਰੀ ਹੈ ਉਹਨਾਂ ਦਾ ਕਬਜ਼ਾ ਹੈ । ਲੇਕਿਨ ਬਿੰਦਰ ਸਿੰਘ ਨੇ ਕਿਹਾ ਹੈ ਕਿ ਉਸ ਜਮੀਨ ਤੇ ਕਿਸੇ ਹੋਰ ਆਦਮੀ ਜਿਸ ਦਾ ਨਾਮ ਬਲਤੇਜ ਸਿੰਘ ਪੁੱਤਰ ਅਜਮੇਰ ਸਿੰਘ ਹੈ ਉਸ ਦਾ ਕਬਜਾ ਹੈ ਅਤੇ ਉਸ ਆਦਮੀ ਨੇ ਉਸ ਜਗਾਹ ਤੇ ਘਰ ਬਣਾ ਰੱਖਿਆ ਹੈ। ਬਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਆਰ ਟੀ ਆਈ ਕਾਨੂੰਨ ਰਾਹੀਂ ਇਹ ਜਾਣਕਾਰੀ ਮੰਗੀ ਸੀ ਕਿ ਉਸ ਜਗਾਹ ਤੇ ਕਬਜਾ ਕਿਸ ਦਾ ਹੈ? ਬਿੰਦਰ ਸਿੰਘ ਆਰੋਪ ਲਾਇਆ ਹੈ ਕਿ ਕਾਲਾਂਵਾਲੀ ਦੇ ਤਹਿਸੀਲਦਾਰ ਵੱਲੋਂ ਬਿਨਾਂ ਜਾਂਚ ਕੀਤੇ ਹੀ ਇਹ ਜਬਾਬ ਦੇ ਦਿਤਾ ਗਿਆ ਕਿ ਜਿਸ ਦੇ ਨਾਮ ਗਿਰਦਾਵਰੀ ਹੈ ਉਸ ਦਾ ਕਬਜਾ ਹੈ ।ਜੋ ਕਿ ਗਲਤ ਜਾਣਕਾਰੀ ਹੈ ਇਸ ਮੌਕੇ ਤੇ ਉਸ ਜਮੀਨ ਦੀ ਮਾਲਕੀ ਪੰਚਾਇਤ ਦੇ ਨਾਮ ਹੈ ਅਤੇ ਗਿਰਦਾਵਰੀ ਕਿਸੇ ਹੋਰ ਦੇ ਨਾਮ ਹੈ ਤੇ ਕਬਜਾ ਬਲਤੇਜ ਸਿੰਘ ਨਾਮ ਦੇ ਆਦਮੀ ਦਾ ਹੈ । ਇਸ ਵਾਰੇ ਸੀ ਐਮ ਵਿੰਡੋ ਚ ਸ਼ਿਕਾਇਤ ਦੇ ਕੇ ਬਿੰਦਰ ਸਿੰਘ ਵੱਲੋਂ ਦੋਸ਼ੀ ਵਿਅਕਤੀ ਤੇ ਕਾਰਬਾਈ ਦੀ ਮੰਗੀ ਕੀਤੀ ਗਈ ਹੈ ।

Share Button

Leave a Reply

Your email address will not be published. Required fields are marked *