ਨੌਕਰੀ ਤੋਂ ਨਸ਼ੇ ਦਾ ਧੰਦਾ ਪਿਆ ਮਹਿੰਗਾ

ਨੌਕਰੀ ਤੋਂ ਨਸ਼ੇ ਦਾ ਧੰਦਾ ਪਿਆ ਮਹਿੰਗਾ

ਭਿੱਖੀਵਿੰਡ, 9 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਪੰਜਾਬ ਪੁਲਿਸ ਦੇ ਸਾਬਕਾ ਹਵਾਲਦਾਰ ਤੇ ਉਸਦੇ ਪੁੱਤਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਸ ਪਾਸੋਂ 295 ਗ੍ਰਾਮ ਹੈਰੋਇਨ, ਇਕ ਨਜਾਇਜ ਪਿਸਤੋਲ, 5 ਜਿੰਦਾਂ ਰੋਂਦ, 12500 ਰੁਪਏ ਨਕਦੀ, ਇਕ ਸਕਾਰਪਿੳ ਗੱਡੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸਬ ਡਵੀਜਨ ਦਫ਼ਤਰ ਭਿੱਖੀਵਿੰਡ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਥਾਣਾ ਖੇਮਕਰਨ ਦੇ ਮੁਖੀ ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਗਜਲ ਨੇੜੇ ਸਪੈਸ਼ਲ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸ ਵਕਤ ਇਕ ਸਕਾਰਪਿੳ ਗੱਡੀ ਨੰਬਰ ਪੀ.ਬੀ 08 ਸੀ.ਈ. 0081 ਨੂੰ ਰੋਕ ਕੇ ਕਾਰ ਸਵਾਰ ਦੋ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਹਨਾਂ ਪਾਸੋਂ 295 ਗ੍ਰਾਮ ਹੈਰੋਇਨ, 32 ਬੋਰ ਪਿਸਤੋਲ, 5 ਜਿੰਦਾਂ ਰੋਂਦ, 12500 ਰੁਪਏ ਨਕਦ ਮਿਲੇ ਤੇ ਪੁੱਛਗਿੱਛ ਕਰਨ ‘ਤੇ ਉਹਨਾਂ ਦੀ ਪਹਿਚਾਣ ਕਰਨਬੀਰ ਸਿੰਘ ਪੁੱਤਰ ਲਖਬੀਰ ਸਿੰਘ, ਲਖਬੀਰ ਸਿੰਘ ਪੁੱਤਰ ਬੱਗਾ ਸਿੰਘ ਵਾਸੀਆਨ ਹਰੀਕੇ ਵਜੋਂ ਹੋਈ। ਡੀ.ਐਸ.ਪੀ ਮਾਨ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਆਪਸ ਵਿਚ ਪਿਉ-ਪੁੱਤਰ ਹਨ ਤੇ ਪਿਉ ਲਖਬੀਰ ਸਿੰਘ ਪੰਜਾਬ ਪੁਲਿਸ ਦਾ ਸਾਬਕਾ ਹਵਾਲਦਾਰ ਸੀ, ਜੋ ਫਰੀਦਕੋਟ ਪੁਲਿਸ ਤੋਂ ਸਵੈਇੱਛਾ ਨੌਕਰੀ ਤੋਂ ਸੇਵਾਮੁਕਤ ਮੁਲਾਜਮ ਹੈ। ਪੁਲਿਸ ਵੱਲੋਂ ਪੁੱਛਗਿੱਛ ਕਰਨ ‘ਤੇ ਲਖਬੀਰ ਸਿੰਘ ਨੇ ਦੱਸਿਆ ਕਿ ਨੌਕਰੀ ਦੌਰਾਨ ਉਸਦਾ ਰਾਬਤਾ ਕੁਝ ਸਮੱਗਲਰਾਂ ਨਾਲ ਹੋਣ ‘ਤੇ ਉਸਨੇ ਮਾਰੂ ਨਸ਼ੇ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਤੇ ਬਹੁਤ ਜਿਆਦਾ ਕਮਾਈ ਹੋਣ ਕਾਰਨ ਨੌਕਰੀ ਛੱਡ ਕੇ ਨਸ਼ੇ ਦੇ ਧੰਦੇ ਵਿਚ ਪੈ ਗਿਆ। ਡੀ.ਐਸ.ਪੀ ਨੇ ਦੱਸਿਆ ਕਿ ਪਿਉ-ਪੁੱਤਰ ਨੇ ਨਸ਼ੇ ਦਾ ਧੰਦਾ ਕਰਕੇ ਤਿੰਨ ਆਲੀਸ਼ਾਨ ਕੋਠੀਆਂ ਫਰੀਦਕੋਟ, ਅੰਮ੍ਰਿਤਸਰ, ਹਰੀਕੇ ਵਿਖੇ ਖ੍ਰੀਦੀਆਂ ਹੋਈਆਂ ਹਨ ਤੇ ਲੋਕਲ ਸਮੱਗਲਰਾਂ ਨਾਲ ਵੀ ਸੰਪਰਕ ਹਨ। ਪੁਲਿਸ ਵੱਲੋਂ ਦੋਸ਼ੀ ਪਿਉ-ਪੁੱਤਰ ਖਿਲਾਫ ਮੁਕਦਮਾ ਨੰਬਰ 57 ਮਿਤੀ 8-9-2017 ਧਾਰਾ 21-61-85 ਐਨ.ਡੀ.ਪੀ.ਐਸ ਐਕਟ, 25/27/54/59 ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਪਾਸੋਂ ਪੁੱਛਗਿੱਛ ਕਰਨ ‘ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐਸ.ਐਚ.ੳ ਮਨਜਿੰਦਰ ਸਿੰਘ,
ਏ.ਐਸ.ਆਈ ਸਵਿੰਦਰ ਸਿੰਘ ਸਿੰਦਬਾਜ, ਐਚ.ਸੀ ਨਿਸ਼ਾਨ ਸਿੰਘ, ਐਚ.ਸੀ ਕੰਵਰਪਾਲ ਸਿੰਘ ਆਦਿ ਅਧਿਕਾਰੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: