ਨੌਕਰੀਆਂ ‘ਚ ਘਪਲੇ ਮਾਮਲੇ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਰੋਸ ਮਾਰਚ

ss1

ਨੌਕਰੀਆਂ ‘ਚ ਘਪਲੇ ਮਾਮਲੇ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਰੋਸ ਮਾਰਚ

31-15 (1)
ਮਲੋਟ, 30 ਮਈ (ਆਰਤੀ ਕਮਲ) : ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਲੱਖਾਂ ਰੁਪਏ ਦੇ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੇ ਦਰਜ ਕੀਤੇ ਮਾਮਲੇ ਵਿਚ ਕਥਿਤ ਦੋਸ਼ੀਆਂ ਦੇ ਤਾਰ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੇ ਆਗੂਆਂ ਨਾਲ ਜੁੜਦੇ ਦੇਖ ਅਤੇ ਵਿਸ਼ੇਸ਼ ਕਰਕੇ ਮਲੋਟ ਇਲਾਕੇ ਦੀ ਕੁਝ ਆਗੂਆਂ ਦੇ ਨਾਮ ਵਿਚ ਆਉਣ ਤੇ ਕਾਂਗਰਸ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਗਿਆ। ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਤੇ ਮਲੋਟ ਦੇ ਸਾਬਕਾ ਵਿਧਾਇਕ ਚੌਧਰੀ ਨੱਥੂ ਰਾਮ ਦੀ ਅਗਵਾਈ ਵਿਚ ਕੱਢੇ ਇਸ ਰੋਸ ਮਾਰਚ ਵਿਚ ਕਾਂਗਰਸ ਦੇ ਲੱਗਭਗ ਸਾਰੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ ਅਤੇ ਵੱਡੀ ਗਿਣਤੀ ਵਰਕਰਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਕਾਂਗਰਸੀ ਆਗੂਆਂ ਵੇ ਰੋਸ ਵਜੋਂ ਕਾਲੀਆਂ ਪੱਟੀਆਂ ਵੀ ਬੰਨੀਆ ਹੋਈਆਂ ਸਨ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ । ਅਗਵਾਈ ਕਰ ਰਹੇ ਆਗੂਆਂ ਦੀ ਮੰਗ ਸੀ ਕਿ ਇਸ ਕਾਂਡ ਦੀ ਸੀਬੀਆਈ ਤੋਂ ਨਿਰਪੱਖ ਜਾਂਚ ਕਰਵਾ ਕੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇ । ਇਸ ਮੌਕੇ ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ, ਐਟਲੇ ਬਰਾੜ, ਭਿੰਦਰ ਸ਼ਰਮਾ ਮੁਕਤਸਰ, ਜਗਦੀਸ਼ ਮੈਂਬਰ ਦੋਦਾ, ਪਿੰਟੂ ਅਹੂਜਾ, ਗੁਰਜੀਤ ਸਿੰਘ ਆਲਮਵਾਲਾ, ਸ਼ੁੱਭਦੀਪ ਸਿੰਘ ਬਿੱਟੂ ਸਾਬਕਾ ਨਗਰ ਕੌਂਸਲਰ, ਗੁਰਬਾਜ ਸਿੰਘ ਵਣਵਾਲਾ, ਐਡਵੋਕੇਟ ਜਸਪਾਲ ਔਲਖ, ਭੋਲਾ ਗਿੱਲ ਪਿੰਡ ਮਲੋਟ, ਲਾਲੀ ਕਰਮਗੜ, ਮੋਹਣ ਸਿੰਘ ਕੱਟਿਆਂਵਾਲੀ, ਗੁਰਸੇਵਕ ਸਿੰਘ ਲੰਬੀ, ਚਰਨਦੀਪ ਸਿੰਘ ਬਾਹਮ, ਹਜੂਰ ਸਿੰਘ ਕੰਗ, ਸਾਹਬ ਸਿੰਘ ਸੁੱਖਾ ਗੁਰੂਸਰ ਜੋਧਾ, ਹਰਪ੍ਰੀਤ ਕਰਮਗੜ ਅਤੇ ਮੱਖਣ ਸਿੰਘ ਨੰਦਗੜ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *