ਨੋਟਬੰਦੀ ਲਈ ਬਰਤਾਨਵੀ ਮੰਤਰੀ ਨੇ ਕੀਤੀ ਮੋਦੀ ਦੀ ਸ਼ਲਾਘਾ

ss1

ਨੋਟਬੰਦੀ ਲਈ ਬਰਤਾਨਵੀ ਮੰਤਰੀ ਨੇ ਕੀਤੀ ਮੋਦੀ ਦੀ ਸ਼ਲਾਘਾ

ਲੰਡਨ (ਏਜੰਸੀ): ਭਾਰਤੀ ਮੂਲ ਦੀ ਬਰਤਾਨਵੀ ਦੀ ਸੀਨੀਅਰ ਮੰਤਰੀ ਪ੍ਰੀਤੀ ਪਟੇਲ ਨੇ ਨੋਟਬੰਦੀ ‘ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਕਾਲੇ ਧਨ ‘ਤੇ ਰੋਕ ਲਗਾਉਣ ਦੀ ਦਿਸ਼ਾ ‘ਚ ਬਿਲਕੁਲ ਸਹੀ ਕਦਮ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਤੋਂ ਅੱਤਵਾਦ, ਗ਼ੈਰ-ਕਾਨੂੰਨੀ ਸੌਦਿਆਂ ਅਤੇ ਵਪਾਰ ਖ਼ਿਲਾਫ਼ ਪੂਰੀ ਦੁਨੀਆ ‘ਤੇ ‘ਸਖ਼ਤ ਸੁਨੇਹਾ’ ਗਿਆ ਹੈ।
ਬਰਤਾਨਵੀ ਮੰਤਰੀ ਥੈਰੇਸਾ ਮੇ ਦੀ ਕੈਬਨਿਟ ਦੀ ਮੁੱਖ ਮੈਂਬਰ ਪ੍ਰੀਤੀ ਪਟੇਲ ਨਾ-ਸਿਰਫ ਕਈ ਵਾਰ ਮੋਦੀ ਦੇ ਉਠਾਏ ਕਦਮਾਂ ਦੇ ਸਮਰਥਨ ‘ਚ ਬੋਲ ਚੁੱਕੀ ਹੈ ਬਲਕਿ ਉਨ੍ਹਾਂ ਦੇ ਯਤਨਾਂ ਨੂੰ ਬਰਤਾਨੀਆ ਦੇ ਸਮਰਥਨ ਦੀ ਜ਼ਰੂਰਤ ਵੀ ਪ੍ਰਗਟਾ ਚੁੱਕੀ ਹੈ। ਹਾਲ ‘ਚ ਹੀ ਭਾਰਤੀ ਯਾਤਰਾ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਲਈ ਪ੍ਰਧਾਨ ਮੰਤਰੀ ਮੋਦੀ ਦਾ ਦੂਰਅੰਦੇਸ਼ੀ ਅਦਭੁੱਤ ਹੈ। ਉਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਭਾਰਤ ਦੇ ਵੱਕਾਰ ‘ਚ ਕਾਫੀ ਮਜ਼ਬੂਤੀ ਨਾਲ ਤਬਦੀਲੀ ਕੀਤੀ ਹੈ। ਉਨ੍ਹਾਂ ਨੇ ਦਿਖਾਇਆ ਹੈ ਭਾਰਤ ਸਿਰਫ ਉਭਰਦਾ ਹੋਇਆ ਦੇਸ਼ ਹੀ ਨਹੀਂ, ਬਲਕਿ ਪ੍ਰਗਤੀਸ਼ੀਲ ਅਤੇ ਨਵੀਨ ਵੀ ਹੈ।

Share Button

Leave a Reply

Your email address will not be published. Required fields are marked *