ਨੋਟਬੰਦੀ ਨੇ ਝੰਬੇ ਛੋਟੇ ਕਾਰੋਬਾਰੀ,ਆਮ ਆਦਮੀ ਦੀ ਜਿੰਦਗੀ ਬਦਰੰਗ

ਨੋਟਬੰਦੀ ਨੇ ਝੰਬੇ ਛੋਟੇ ਕਾਰੋਬਾਰੀ,ਆਮ ਆਦਮੀ ਦੀ ਜਿੰਦਗੀ ਬਦਰੰਗ
ਪੇਡੂ ਖੇਤਰਾਂ ਦੇ ਲੋਕ ਪ੍ਰੇਸ਼ਾਨ,ਬੈਕਾਂ ਮੂਹਰੇ ਲੰਮੀਆ ਕਤਾਰਾਂ

fdk-4ਫ਼ਰੀਦਕੋਟ 17 ਨਵੰਬਰ ( ਜਗਦੀਸ਼ ਬਾਂਬਾ ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰਨ ਦੇ ਕੀਤੇ ਐਲਾਨ ਤੋਂ ਗਿਆਰਾ ਦਿਨ ਬਾਅਦ ਵੀ ਬੈਂਕਾਂ ਵਿੱਚ ਪੁਰਾਣੇ ਨੋਟਾਂ ਨੂੰ ਬਦਲਾਉਣ ਅਤੇ ਜਮਾਂ ਕਰਾਉਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਨਜਰ ਆਉਂਦੀਆਂ ਹਨ । ਲੋਕ ਏਟੀਐਮ ਖੁੱਲਣ ਤੋਂ ਪਹਿਲਾਂ ਹੀ ਲਾਈਨਾਂ ਵਿੱਚ ਲੱਗ ਜਾਂਦੇ ਹਨ । ਸ਼ਹਿਰ ਵਿੱਚ ਲਗਪਗ ਅੱਧੇ ਏਟੀਐਮ ਨਾ ਚੱਲਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸ਼ਹਿਰ ਵਿੱਚ ੳਬੀਸੀ ਬੈਂਕ,ਸਟੇਟ ਬੈਂਕ ਆਫ ਪਟਿਆਲਾ ਦੇ ਏਟੀਐਮ ਬੇਸ਼ੱਕ ਚੱਲਦੇ ਰਹੇ ਪ੍ਰੰਤੂ ਜਿਆਦਾਰ ਏਟੀਐਮ ਦੇ ਸਟਰ ਬੰਦ ਹੀ ਰਹੇ । ਨੋਟਬੰਦੀ ਕਰਨ ਨਾਲ ਦਿਹਾੜੀਦਾਰਾਂ ਲਈ ਪ੍ਰੇਸ਼ਾਨੀ ਖੜੀ ਹੋ ਗਈ ਹੈ । ਰੇਹੜੀਆਂ ਵਾਲੇ,ਛੋਟੇ ਦੁਕਾਨਦਾਰ ਤੇ ਵਪਾਰੀਆਂ ਨੂੰ ਸਭ ਤੋਂ ਵੱਧ ਖੱਜਲ ਖੁਆਰੀ ਹੋ ਰਹੀ ਹੈ । ਕਈ ਕਾਰੋਬਾਰ ਨੋਟਾਂ ਦੀ ਮਾਰ ਥੱਲੇ ਦੱਬ ਗਏ ਹਨ । ਨੋਟਬੰਦੀ ਦੀ ਵੱਡੀ ਮਾਰ ਪੇਂਡੂ ਖੇਤਰ ਵਿੱਚ ਪਈ ਹੈ । ਛੋਟੇ ਦੁਕਾਨਦਾਰਾਂ ਦਾ ਕੰਮ ਬਿਲਕੁੱਲ ਖੜ ਗਿਆ ਹੈ,ਜਦਕਿ ਰੇਹੜੀ ਵਾਲਿਆਂ ਦੀ ਰੋਜਾਨਾਂ ਕਮਾਈ ਵੀ ਠੱਪ ਹੋ ਗਈ ਹੈ , ਉਨਾਂ ਨੂੰ ਕੋਈ ਵੀ ਗਾਹਕ ਛੋਟੇ ਨੋਟ ਨਹੀ ਦਿੰਦਾ,ਸਗੋ ਹਰ ਕੋਈ ਪੁਰਾਣੇ ਨੋਟਾਂ ਤੇ ਸਾਮਾਨ ਵੇਚਣ ਦੀ ਬੇਨਤੀ ਕਰਦਾ ਹੈ । ਬੱਸਾਂ ਵਿੱਚ ਰੋਜਾਨਾਂ ਸਫਰ ਕਰਨ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਹੋ ਰਹੀ ਹੈ । ਬੱਸਾਂ ਦੇ ਕੰਡਕਟਰਾਂ ਲਈ ਵੀ ਬਿਪਤਾ ਛਿੜ ਗਈ ਹੈ । ਊਧਰ ਦੂਜੇ ਪਾਸੇ ਕੁੱਝ ਕੁ ਬੈਂਕ ਅਧਿਕਾਰੀਆਂ ਵੱਲੋਂ ਲੋਕਾਂ ਨਾਲ ਕਥਿਤ ਦੁਰਵਿਵਹਾਰ ਕੀਤਾ ਜਾ ਰਿਹਾ ਹੈ । ਕਰਮਚਾਰੀ ਬੈਂਕਾਂ ਵਲੋਂ ਜਿਆਦਾ ਨਕਦੀ ਨਾ ਮਿਲਣ ਨੂੰ ਸਮੱਸਿਆ ਦੱਸ ਰਹੇ ਹਨ । ਨੋਟ ਬੰਦੀ ਨੇ ਆਮ ਆਦਮੀ ਦੀ ਜਿੰਦਗੀ ਬਦਰੰਗ ਕਰ ਦਿੱਤੀ ਹੈ । ਘਰ ਦੇ ਜਰੂਰੀ ਕੰਮਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਬੈਂਕ ਵਿੱਚ ਪੈਸਾ ਬਦਲਾਉਣਾ ਤੇ ਕਢਾਉਣਾ ਸਾਮਲ ਹੁੰਦਾ ਹੈ ਪਰ ਸਾਰਾ ਦਿਨ ਖੱਜਲ ਖੁਆਰ ਹੋ ਕੇ ਵੀ ਸੂਚੀ ਦਾ ਇਹ ਪਹਿਲਾ ਕੰਮ ਜਦੋਂ ਸਿਰੇ ਨਹੀ ਚੜਦਾ ਤਾਂ ਲੋਕਾਂ ਕੋਲ ਸਿਵਾਏ ਸਰਕਾਰ ਨੂੰ ਭੰਡਣ ਦੇ ਕੋਈ ਕੰਮ ਨਹੀ ਰਹਿ ਜਾਂਦਾ । ਅੱਜ ਸਾਰਾ ਦਿਨ ਫ਼ਰੀਦਕੋਟ ਸ਼ਹਿਰ ਦੇ ਅਨੇਂਕਾਂ ਬੈਂਕ ਕਰਮਚਾਰੀ ਇਹ ਕਹਿੰਦੇ ਸੁਣੇ ਗਏ ਕਿ ਅਜੇ ਕੈਂਸ ਨਹੀ ਆਇਆ ਪਰ ਆਪਣੀ ਜਾਣ ਪਛਾਣ ਵਾਲਿਆਂ ਨੂੰ ਪੈਸੇ ਦਿੰਦੇ ਵੀ ਰਹੇ । ਜਿਸ ਕਰਕੇ ਲੋਕਾਂ ਨੂੰ ਨਿਰਾਸ ਘਰਾਂ ਨੂੰ ਪਰਤਣਾ ਪਿਆ । ਪੈਸੇ ਖੁੱਲੇ ਨਾ ਹੋਣ ਕਾਰਨ ਜਿੱਥੇ ਲੋਕਾਂ ਨੂੰ ਖਰੀਦੋ ਫਰੋਖਤ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਲੋਕਾਂ ਨੂੰ ਦਵਾਈ ਲੈਣ ਲਈ ਵੀ ਖੁੱਲੇ ਪੈਸਿਆਂ ਦੀ ਦਿੱਕਤ ਆਈ । ਊਧਰ ਦੂਜੇ ਪਾਸੇ ਬੈਂਕ ਅਧਿਕਾਰੀਆ ਦਾ ਕਹਿਣਾ ਹੈ ਕਿ ਜਦ ਤੱਕ 500 ਰੁਪਏ ਦੀ ਨਵੀਂ ਕਰੰਸੀ ਨਹੀ ਆ ਜਾਂਦੀ ਤੱਕ ਤੱਕ ਲੰਮੀਆਂ ਕਤਾਰਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਵੇਗਾ।

Share Button

Leave a Reply

Your email address will not be published. Required fields are marked *

%d bloggers like this: