ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ਼ ਲੋਕਾਂ ’ਚ ਰੋਸ ਦੀ ਲਹਿਰ

ss1

ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ਼ ਲੋਕਾਂ ’ਚ ਰੋਸ ਦੀ ਲਹਿਰ

 ਕਾਲੇ ਧਨ ਵਾਲਿਆਂ ਨੂੰ ਟੈਕਸ ’ਚ ਰਿਲੈਕਸ਼ੇਸ਼ਨ ਦੇਣ ’ਤੇ ਲੋਕਾਂ ’ਚ ਰੋਹ

vikrant-bansalਭਦੌੜ 02 ਦਸੰਬਰ (ਵਿਕਰਾਂਤ ਬਾਂਸਲ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਕਰਨ ਨਾਲ ਜਿੱਥੇ ਸ਼ੁਰੂਆਤੀ ਦੌਰ ਵਿੱਚ ਲੋਕ ਇਸ ਗੱਲ ਤੋਂ ਖੁਸ਼ ਨਜ਼ਰ ਆ ਰਹੇ ਸਨ, ਉੱਥੇ ਹੁਣ ਲੋਕਾਂ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੈ, ਜਿਸ ਕਰਕੇ ਲੋਕਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਕਾਫ਼ੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਕੁੱਝ ਦਿਨ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਜੋ ਟੈਕਸ ਅਦਾ ਕਰਕੇ ਆਪਣੇ ਕਾਲੇ ਧਨ ਨੂੰ ਚਿੱਟਾ ਕਰਨ ਦਾ ਜੋ ਆਵਹਾਨ ਕੀਤਾ ਗਿਆ ਹੈ, ਉਸ ਨਾਲ ਲੋਕਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਬੈਂਕਾਂ ਤੋਂ ਪੈਸੇ ਕਢਵਾਉਣ ਲਈ ਲੋਕ ਆਪਣੇ ਘਰਾਂ ਤੋਂ ਖਾਣਾ ਪਕਾ ਕੇ ਲਿਆਉਂਦੇ ਹਨ। ਫਿਰ ਦਿਨ ਚ ਕਈ ਵਾਰ ਲੋਕਾਂ ਦਾ ਆਪਸ ਵਿੱਚ ਧੱਕਾਮੁੱਕੀ ਵੀ ਹੋ ਜਾਂਦਾ ਹੈ ਪਰ ਫਿਰ ਵੀ ਜਦੋਂ ਤੱਕ ਉਨ੍ਹਾਂ ਦੀ ਵਾਰੀ ਆਉਂਦੀ ਹੈ, ਉਦੋਂ ਤੱਕ ਬੈਂਕਾਂ ਵਿੱਚ ਨਗਦੀ ਖਤਮ ਹੋ ਜਾਂਦੀ ਹੈ।

ਇਸ ਸਬੰਧ ਵਿੱਚ ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਾਲੇ ਧਨ ਵਾਲਿਆਂ ਨੂੰ ਜੇਕਰ ਇਸ ਪੱਧਰ ਦੀ ਰਿਲੈਕਸੇਸ਼ਨ ਦੇਣੀ ਹੀ ਸੀ ਤਾਂ ਕਰੋੜਾਂ ਲੋਕਾਂ ਨੂੰ ਕੰਮ ਧੰਦਾ ਛੱਡ ਕੇ ਬੈਂਕ ਦੀਆਂ ਲਾਇਨਾਂ ਵਿੱਚ ਖੜ੍ਹਾ ਕਰਕੇ ਖੱਜਲ-ਖੁਆਰ ਕਰਨ ਦੀ ਕੀ ਜ਼ਰੂਰਤ ਹੈ। ਦੂਸਰੇ ਪਾਸੇ ਬੈਂਕ ਅਧਿਕਾਰੀਆਂ ਕੋਲ ਇੰਨੀ ਕਰੰਸੀ ਉਪਲੱਬਧ ਨਹੀਂ ਕਰਵਾਈ ਜਾ ਰਹੀ ਹੈ, ਜਿਸ ਨਾਲ ਉਹ ਆਪਣੇ ਬੈਂਕਾਂ ਦੇ ਬਾਹਰ ਲੱਗੇ ਸਾਰੇ ਗ੍ਰਾਹਕਾਂ ਨੂੰ ਪੈਸੇ ਉਪਲੱਬਧ ਕਰਵਾ ਸਕਣ। ਜਦੋਂ ਇਸ ਸਬੰਧ ਵਿੱਚ ਬੈਂਕ ਅਧਿਕਾਰੀਆਂ ਤੋਂ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦੱਸਿਆ ਕਿ ਬੈਂਕਾਂ ਵਿੱਚ ਪੈਸੇ ਘੱਟ ਆ ਰਹੇ ਹਨ, ਜਿੰਨ੍ਹੇ ਪੈਸੇ ਆਉਂਦੇ ਹਨ ਉਹ ਲੋਕਾਂ ਨੂੰ ਦੇ ਦਿੱਤੇ ਜਾਂਦੇ ਹਨ। ਪਿੱਛੋਂ ਪੈਸੇ ਘੱਟ ਆਉਣ ਕਰਕੇ ਜ਼ਿਆਦਾਤਰ ਬੈਂਕਾਂ ਦੇ ਤਾਂ ਅਜੇ ਤੱਕ ਏ.ਟੀ.ਐਮ. ਸੇਵਾ ਵੀ ਸ਼ੁਰੂ ਨਹੀਂ ਹੋਈ।

Share Button

Leave a Reply

Your email address will not be published. Required fields are marked *