ਨੋਟਬੰਦੀ ਦੇ 28ਵੇਂ ਦਿਨ ਵੀ ਨਹੀਂ ਆਇਆ ਸੁੱਖ ਦਾ ਸਾਹ

ss1

ਨੋਟਬੰਦੀ ਦੇ 28ਵੇਂ ਦਿਨ ਵੀ ਨਹੀਂ ਆਇਆ ਸੁੱਖ ਦਾ ਸਾਹ

ਚੰਡੀਗੜ੍ਹ: ਨੋਟਬੰਦੀ ਦਾ ਅੱਜ 28ਵਾਂ ਦਿਨ ਹੈ ਪਰ ਇਸ ਦੇ ਬਾਵਜੂਦ ਲੋਕਾਂ ਦੀਆਂ ਸਮੱਸਿਆਵਾਂ ਘੱਟ ਨਹੀਂ ਹੋਈਆਂ। ਕਰਮਚਾਰੀ, ਪੈਨਸ਼ਨਰ ਤੇ ਮਹਿਲਾਵਾਂ ਸਭ ਬੈਂਕਾਂ ਦੀਆਂ ਲਾਈਨਾਂ ਵਿੱਚ ਲੱਗੇ ਹੋਏ ਹਨ। ਸਾਡੇ ਪੱਤਰਕਾਰ ਇਮਰਾਨ ਖਾਨ ਅਨੁਸਾਰ 28ਵੇਂ ਦਿਨ ਜਲੰਧਰ ਕੈਂਟ ਦੀ ਪੀ.ਐਨ.ਬੀ. ਬ੍ਰਾਂਚ ਵਿੱਚ ਬਜ਼ੁਰਗ ਮਹਿਲਾਵਾਂ ਦਾ ਬੁਰਾ ਹਾਲ ਹੈ।
ਮਹਿਲਾਵਾਂ ਅਨੁਸਾਰ ਸਵੇਰੇ 8 ਵਜੇ ਉਹ ਲਾਈਨਾਂ ਵਿੱਚ ਲੱਗ ਜਾਂਦੀਆਂ ਹਨ। ਸ਼ਾਮ ਇੱਕ ਵਜੇ ਤੱਕ ਉਨ੍ਹਾਂ ਨੂੰ ਆਖ ਦਿੱਤਾ ਜਾਂਦਾ ਹੈ  ਕਿ ਕੈਸ਼ ਨਹੀਂ। ਇਸ ਤੋਂ ਇਲਾਵਾ ਜ਼ਿਆਦਾ ਏ.ਟੀ.ਐਮ. ਅਜੇ ਵੀ ਖਾਲੀ ਹਨ। ਜਿਨ੍ਹਾਂ ਥਾਵਾਂ ਉਤੇ ਏ.ਟੀ.ਐਮ. ਵਿੱਚ ਕੈਸ਼ ਹੈ, ਉੱਥੇ ਲੋਕਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ।
ਇਸੇ ਤਰ੍ਹਾਂ ਸੰਗਰੂਰ ਤੋਂ ਮਿਲੀ ਰਿਪੋਰਟ ਅਨੁਸਾਰ ਇੱਥੇ ਵੀ ਬੈਂਕਾਂ ਵਿੱਚ ਕੈਸ਼ ਨਹੀਂ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੈਸ਼ ਦੀ ਥਾਂ ਪੰਜ ਰੁਪਏ ਦੇ ਸਿੱਕਿਆਂ ਦਾ ਪੈਕਟ ਦਿੱਤਾ ਜਾ ਰਿਹਾ ਹੈ। ਲੋਕਾਂ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਸਿੱਕੇ ਉਹ ਕਿੱਥੇ ਚਲਾਉਣ। ਦੂਜੇ ਪਾਸੇ ਕਿਸਾਨ ਵੀ ਪ੍ਰਧਾਨ ਮੰਤਰੀ ਦੀ ਨੋਟਬੰਦੀ ਕਾਰਨ ਦੁਖੀ ਹੋ ਗਏ ਹਨ।
ਕਿਸਾਨਾਂ ਦੀ ਝੋਨੇ ਦੀ ਫਸਲ ਦੀ ਅਦਾਇਗੀ 45 ਦਿਨਾਂ ਤੋਂ ਬਾਅਦ ਵੀ ਨਹੀਂ ਹੋ ਰਹੀ। ਆੜਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਤੋਂ ਪੈਮੇਂਟ ਨਹੀਂ ਹੋ ਰਹੀ। ਇਸ ਕਰਕੇ ਉਹ ਕਿਸਾਨਾਂ ਨੂੰ ਅਦਾਇਗੀ ਕਰਨ ਤੋਂ ਅਸਮਰੱਥ ਹਨ। ਆੜਤੀਆਂ ਨੇ ਧੂਰੀ ਵਿਖੇ ਆਪਣੀਆਂ ਦੁਕਾਨਾਂ ਬੰਦ ਕਰਕੇ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ। ਆੜਤੀਆਂ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਆਪਣੇ ਖਾਤੇ ਵਿੱਚੋਂ ਵੀ ਪੈਸੇ ਕਢਵਾਉਣ ਵਿੱਚ ਦਿੱਕਤ ਆ ਰਹੀ ਹੈ।
Share Button

Leave a Reply

Your email address will not be published. Required fields are marked *