ਨੋਟਬੰਦੀ ਦੇ ਵਿਰੋਧ ‘ਚ ਮੰਤਰੀਆਂ ਦੇ ਘਿਰਾਉ ਸੰਬੰਧੀ ਕਿਸਾਨਾਂ ਨੂੰ ਲਾਮਬੰਦ ਕੀਤਾ

ss1

ਨੋਟਬੰਦੀ ਦੇ ਵਿਰੋਧ ‘ਚ ਮੰਤਰੀਆਂ ਦੇ ਘਿਰਾਉ ਸੰਬੰਧੀ ਕਿਸਾਨਾਂ ਨੂੰ ਲਾਮਬੰਦ ਕੀਤਾ

ਭਦੌੜ 19 ਦਸੰਬਰ (ਵਿਕਰਾਂਤ ਬਾਂਸਲ) ਭਾਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਚੀਮਾ ਵਿਖੇ ਮੋਦੀ ਸਰਕਾਰ ਵੱਲੋਂ ਨੋਟਬੰਦੀ ਦੇ ਫ਼ੈਸਲੇ ਦੇ ਖਿਲਾਫ ਅਤੇ ਪਰਲ ਕੰਪਨੀ ਵੱਲੋਂ ਲੋਕਾਂ ਦਾ ਪੈਸਾ ਲੈ ਕੇ ਰਫੂਚੱਕਰ ਹੋਣ ਜਾਣ ਦੇ ਸੰਬੰਧ ‘ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ 19 ਦਸੰਬਰ ਨੂੰ ਨੋਟਬੰਦੀ ਦੇ ਵਿਰੋਧ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਦਾ ਜੱਥੇਬੰਦੀ ਘਿਰਾਓ ਕੀਤਾ ਜਾਵੇਗਾ ਇਹ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਚਮਕੌਰ ਸਿੰਘ ਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ ਤੇ ਤੋਤਾ ਸਿੰਘ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ ਉਨਾਂ ਕਿਹਾ ਪਰਲ ਕੰਪਨੀ ਲੋਕਾਂ ਨਾਲ ਵੱਡੀ ਠੱਗੀ ਮਾਰ ਚੁੱਕੀ ਹੈ ਅਤੇ ਹੁਣ ਕੰਪਨੀ ਦੀ ਜ਼ਮੀਨ ਜਾਇਦਾਦ ਬਾਰੇ ਪਤਾ ਕਰਕੇ ਜੱਥੇਬੰਦੀ ਪਰਲ ਕੰਪਨੀ ਦੀ ਜਾਇਦਾਦ ਤੇ ਕਬਜ਼ਾ ਕਰਵਾ ਕੇ ਬਣਦੀ ਰਕਮ ਪੀੜਤਾਂ ‘ਚ ਵੰਡੀ ਜਾਵੇਗੀ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਨੋਟਬੰਦੀ ਦੇ ਲਏ ਫ਼ੈਸਲੇ ਨਾਲ ਕੋਈ ਕਾਲਾ ਧਨ ਬਾਹਰ ਨਹੀਂ ਆਇਆ, ਪਰ ਆਮ ਲੋਕ ਆਪਣੇ ਹੀ ਰੁਪਏ ਲੈਣ ਲਈ ਇਕ ਮਹੀਨੇ ਤੋਂ ਲਾਇਨਾਂ ‘ਚ ਲੱਗ ਰਹੇ ਹਨ ਉਨਾਂ ਕਿਹਾ ਕਿ ਇਹੀ ਨਹੀਂ ਵਿਦੇਸ਼ੀ ਬੈਕਾਂ ‘ਚ ਭਾਜਪਾ ਦੇ ਹੀ ਦੋ ਦਰਜਨ ਆਗੂਆਂ ਦਾ ਇੰਨਾਂ ਕਾਲਾ ਧਨ ਪਿਆ ਹੈ ਕਿ ਜੇਕਰ ਉਹ ਦੇਸ਼ ‘ਚ ਵਾਪਸ ਆ ਜਾਵੇ ਤਾਂ ਹਰ ਘਰ ਨੂੰ ਇਕ ਕਰੋੜ ਚੌਵੀਂ ਲੱਖ ਰੁਪਏ ਆ ਸਕਦੇ ਹਨ ਉਨਾਂ ਕਿਹਾ ਕਿ ਨਵੇਂ ਨੋਟ ਛਾਪਣ ਲਈ ਸਰਕਾਰ ਦੇ ਪੈਂਤੀ ਹਜ਼ਾਰ ਕਰੋੜ ਖਰਚ ਹੋ ਚੁੱਕਾ ਹੈ ਜੋ ਦੇਸ਼ ਦੀ ਪੂੰਜੀ ਦਾ ਨੁਕਸਾਨ ਹੈ।

Share Button

Leave a Reply

Your email address will not be published. Required fields are marked *