ਨੋਟਬੰਦੀ ਦੇ ਖਿਲਾਫ ਕਾਮਰੇਡਾਂ ਨੇ ਫੁਕਿਆਂ ਮੋਦੀ ਸਰਕਾਰ ਦਾ ਪੁਤਲਾ

ss1

ਨੋਟਬੰਦੀ ਦੇ ਖਿਲਾਫ ਕਾਮਰੇਡਾਂ ਨੇ ਫੁਕਿਆਂ ਮੋਦੀ ਸਰਕਾਰ ਦਾ ਪੁਤਲਾ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਆ ਨਾਦਰਸ਼ਾਹੀ ਫੈਸਲਾ ਬਹੁਤ ਹੀ ਨਿੰਦਣਯੋਗ ਕਾਰਵਾਈ: ਆਗੂ

28-nov-dharna-photoਸ੍ਰੀ ਅਨੰਦਪੁਰ ਸਾਹਿਬ, 28 ਨਵੰਬਰ (ਦਵਿੰਦਰਪਾਲ ਸਿੰਘ/ਅੰਕੁਸ਼/ਅਮਰਾਨ ਖਾਨ) ਕੇਂਦਰ ਦੀ ਮੋਦੀ ਸਰਕਾਰ ਵੱਲੋਂ 500-1000 ਦੇ ਨੋਟ ਬੰਦ ਕਰਨ ਤੋਂ ਬਾਅਦ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਮੁੱਖ ਰੱਖਦਿਆਂ ਦੇਸ਼ ਦੀਆਂ ਖੱਬੇ ਪੱਖੀ ਪਾਰਟੀਆਂ ਸੀ ਪੀ ਆਈ , ਸੀ ਪੀ ਐਮ ਵੱਲੋਂ ਦਿੱਤੇ ਸੱਦੇ ਤੇ ਅੱਜ ਸਥਾਨਕ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਸ੍ਰੀ ਕੀਰਤਪੁਰ ਸਾਹਿਬ – ਨੰਗਲ ਮੁੱਖ ਮਾਰਗ ਤੇ ਵਿਸ਼ਾਲ ਰੈਲੀ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਗਿਆ । ਰੈਲੀ ਨੂੰ ਸਾਥੀ ਤਰਸੇਮ ਸਿੰਘ ਭੱਲੜੀ , ਦਵਿੰਦਰ ਸਿੰਘ ਨੰਗਲੀ , ਸੁਰਜੀਤ ਸਿੰਘ ਢੇਰ , ਕੁਲਦੀਪ ਸਿੰਘ ਬੰਗਾ , ਫਾਰਗ ਸਿੱਖਿਆਂ ਕਰਮੀ ਯੂਨੀਅਨ ਦੀ ਪ੍ਰਧਾਨ ਚੰਚਲ ਦੇਵੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਦਰਸ਼ਾਹੀ ਫੈਸਲਾ ਲੈਂਦਿਆਂ ਜੋ ਨੋਟਬੰਦੀ ਦੇ ਨਾਮ ਤੇ ਜੋ ਦੇਸ਼ ਦੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ , ਉਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ । ਉਨਾਂ ਕਿਹਾ ਕਿ ਕੇਂਦਰ ਦੇ ਇਸ ਦੇਸ਼ ਵਿਰੋਧੀ ਫੈਸਲੇ ਕਾਰਨ ਸਮੁੱਚੇ ਦੇਸ਼ ਦਾ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ ਜਿਸ ਕਾਰਨ ਲੋਕਾਂ ਚ’ ਪ੍ਰੇਸ਼ਾਨੀ ਦਾ ਆਲਮ ਹੈ । ਉਨਾਂ ਅੱਗੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਤੇ ਕਾਰਵਾਈ ਕਰਨ ਦੀ ਬਜਾਏ ਸਰਕਾਰ ਨੇ ਨੋਟਬੰਦੀ ਦਾ ਡਰਾਮਾ ਕਰਕੇ ਸਾਰੇ ਦੇਸ਼ ਨੂੰ ਸੰਕਟ ਵਿੱਚ ਪਾ ਦਿੱਤਾ ਹੈ , ਜਿਸਦਾ ਖਮਿਆਜਾ ਕੇਂਦਰ ਦੀ ਮੋਦੀ ਸਰਕਾਰ ਨੂੰ ਜਰੂਰ ਭੁਗਤਣਾ ਪਵੇਗਾ । ਬੁਲਾਰਿਆਂ ਨੇ ਮੰਗ ਕੀਤੀ ਕਿ ਨਵੀਂ ਕਰੰਸੀ ਦਾ ਜਲਦੀ ਤੋਂ ਜਲਦੀ ਪ੍ਰਬੰਧ ਕਰਕੇ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਦਿੱਤੀ ਜਾਵੇ ਨਹੀ ਤਾਂ ਆਉਣ ਵਾਲੇਂ ਸਮੇਂ ਚ’ ਸਰਕਾਰ ਦੇ ਖਿਲਾਫ ਕਾਰਵਾਈ ਤੇਜ ਕਰ ਦਿੱਤੀ ਜਾਵੇਗੀ । ਰੈਲੀ ਉਪਰੰਤ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਵੀ ਫਕਿਆ ਗਿਆ । ਇਸ ਮੋਕੇ ਜੈਮਲ ਸਿੰਘ ਭੜੀ , ਚਰਨਜੀਤ ਕੋਰ , ਗੁਰਨਾਮ ਦਾਸ , ਸੁੱਚਾ ਸਿੰਘ , ਰੋਸ਼ਨ ਲਾਲ , ਹਰਦੇਵ ਸਿੰਘ ਖੇੜ ਿ, ਸੋਹਨ ਸਿੰਘ ਬੰਗਾ , ਮਹਿੰਦਰ ਸਿੰਘ ਸੰਗਤਪੁਰ , ਰਾਮ ਪਾਲ , ਹਰੀ ਚੰਦ ਗੋਹਲਣੀ , ਭਜਨ ਸਿੰਘ ਸੰਦੋਆ , ਗੁਰਨਾਮ ਸਿੰਘ ਆਦਿ ਵੀ ਹਾਜਿਰ ਸਨ ।

Share Button

Leave a Reply

Your email address will not be published. Required fields are marked *