ਨੋਟਬੰਦੀ ਦਾ ਮਹੀਨਾ ਪੂਰਾ ਹੋਣ ‘ਤੇ ਵੀ ਲੋਕਾਂ ਦੀਆਂ ਮੁਸ਼ਕਲਾਂ ਜਿੳ ਦੀਆ ਤਿੳ

ss1

ਨੋਟਬੰਦੀ ਦਾ ਮਹੀਨਾ ਪੂਰਾ ਹੋਣ ‘ਤੇ ਵੀ ਲੋਕਾਂ ਦੀਆਂ ਮੁਸ਼ਕਲਾਂ ਜਿੳ ਦੀਆ ਤਿੳ

ਪ’ਟੀ 10 ਦਸੰਬਰ ਅਵਤਾਰ ਸਿੰਘ ਢਿ’ਲੋਂ)ਭਾਰਤ ਸਰਕਾਰ ਵੱਲੋ ਕਾਲਾ ਧਨ ਫੜਨ ਵਾਸਤੇ ਜਿਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਉੁਹ ਕਾਲਾ ਧਨ ਖਤਮ ਕਰਨ ਦੀ ਬਜਾਇ ਇਸ ਦੇਸ਼ ਦੇ ਗਰੀਬਾ ਅਤੇ ਮਿਡਲ ਕਲਾਸ ਲੋਕਾ ਦਾ ਪੂਰੀ ਤਰਾ ਨਾਲ ਖਾਤਮਾ ਕਰਦੀ ਹੋਈ ਦਿੱਸਦੀ ਹੈ।ਦੇਸ਼ ਦੇ ਹਰ ਕੋਨੇ ਵਿੱਚ ਲੋੜਵੰਦ ਲੋਕਾ ਦੀਆ ਕਤਾਰਾ ਬੈਂਕਾ ਅਤੇ ਡਾਕਖਾਨਿਆ ਦੇ ਬਾਹਰ ਨਿੱਤ ਵਧਦੀਆ ਹੀ ਦਿੱਸਦੀਆ ਹਨ।ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈੱਲਫੇਅਰ ਐਸੋਸੀਏਸ਼ਨ ਦੇ ਮੈਬਰਾ ਨੇ ਇਸ ਵਧਦੀ ਹੋਈ ਮੁਸ਼ਕਿਲ ਤੇ ਨੋਟਿਸ ਲੈਦਿਆ ਤਹਿਸੀਲ ਪੱਟੀ ਵਿਖੇ ਡਾਕਖਾਨੇ ਅਤੇ ਵੱਖੁਵੱਖ ਬੈਂਕਾ ਵਿੱਚ ਜਾ ਕੇ ਸਬੰਧਤ ਅਧਿਕਾਰੀਆ ਨਾਲ ਗੱਲਬਾਤ ਕੀਤੀ ਤੇ ਲੋਕਾ ਦੀਆ ਮੁਸ਼ਕਿਲਾ ਵੀ ਸੁਣੀਆ।ਸਭ ਤੋ ਪਹਿਲਾ ਡਾਕਖਾਨੇ ਵਿੱਚ ਜਾ ਕੇ ਗੱਲਬਾਤ ਦੋਰਾਨ ਅਧਿਕਾਰੀਆ ਦੁਆਰਾ ਦੱਸਿਆ ਗਿਆ ਕਿ ਸਾਡੇ ਕੋਲ ੧ ਜਾ ੨ ਲੱਖ ਰੁਪਏ ਹੀ ਆਉਦੇ ਹਨ ਅਤੇ ਸਾਡੀਆ ਬਰਾਚਾ ਖੇਮਕਰਨ,ਕੱਚਾੁਪੱਕਾ,ਭਿੱਖੀਵਿੰਡ,ਖਾਲੜਾ ਅਤੇ ਕੈਰੋ ਹਨ ਜਿੱਥੇ ਅਸੀ ਕੈਸ਼ ਭੇਜਣਾ ਹੁੰਦਾ ਹੈ ਜੇ ਸਾਡੇ ਕੋਲ ੪੦ ਜਾ ੫੦ ਲੱਖ ਲਗਾਤਾਰ ਇੱਕ ਮਹੀਨਾ ਆਵੇ ਤਾ ਭੀੜ ਨੂੰ ਕੁਝ ਰਾਹਤ ਮਿਲੇਗੀ।ਪਰ ਕਈੁਕਈ ਦਿਨ ਪੋਸਟ ਆਫਿਸ ਨੂੰ ਬੈਂਕ ਵੱਲੋ ਕੈਸ਼ ਨਾ ਦੇਣ ਕਰਕੇ ਵੀ ਲੋਕਾ ਨੂੰ ਮੁਸ਼ਕਿਕਾ ਦਾ ਸਾਹਮਣਾ ਕਰਨਾ ਪੈਂਦਾ ਹੈ।ਜੇ ਕੈਸ਼ ਦੀ ਮਿਕਦਾਰ ਨਾ ਵਧਾਈ ਦਈ ਤਾ ਪੋਸਟ ਆਫਿਸ ਦੇ ਬਾਹਰ ਲਗਾਤਾਰ ੨ ਸਾਲ ਤੱਕ ਇਸ ਤਰਾ ਲਾਈਨਾ ਲੱਗੀਆ ਰਹਿਣਗੀਆ।ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜ਼ਰ ਨਾਲ ਗੱਲਬਾਤ ਦੋਰਾਨ ਬੈਂਕ ਅਧਿਕਾਰੀਆ ਨੇ ਦੱਸਿਆ ਕਿ ਉਹਨਾ ਕੋਲ ੨੨ ਲੱਖ ਰੁਪਏ ਆਏ ਹਨ ਪਰ ਪੰਜ ਚਾਰ ਦਿਨ ਪੈਸੇ ਆਉਣ ਦੀ ਸੰਭਾਵਨਾ ਨਹੀ ਇਸ ਹਿਸਾਬ ਨਾਲ ੫ ਲੱਖ ਰੋਜਾਨਾ ਬਣਦੇ ਹਨ ਜਦੋ ਲਿ ਉਹਨਾ ਨੂੰ ੬੦ ਲੱਖ ਰੋਜਾਨਾ ਚਾਹੀਦੇ ਹਨ ਪਰ ਜੇ ਭਾਰਤ ਸਰਕਾਰ ਵੱਲੋ ਕੈਸ਼ ਇਸੇ ਤਰਾ ਹੀ ਭੇਜਿਆ ਗਿਆ ਤਾਂ ਘੱਟੁੋਘੱਟ ਡੇਢ(੧ੁ੧/੨) ਸਾਲ ਲੋਕਾ ਨੂੰ ਲਾਈਨਾ ਵਿੱਚ ਲੱਗਣਾ ਪੈ ਸਕਦਾ ਹੈ।ਐਕਸਿਸ ਬੈਂਕ ਪੱਟੀ ਦੇ ਮੈਨੇਜਰ ਨੇ ਦੱਸਿਆ ਕਿ ਉਹਨਾ ਕੋਲ ੯ ਲੱਖ ਰੁਪਏ ਆਉਦੇ ਹਨ ਜੋ ਕਿ ਜਲਦੀ ਹੀ ਵੰਡ ਦਿੱਤੇ ਜਾਂਦੇ ਹਨ ਉਹਨਾ ਨੂੰ ਵੀ ਲਗਾਤਾਰ ੫੦ ਲੱਖ ਰੁਪਏ ੨ ਤੋ ੩ ਮਹੀਨੇ ਹਰ ਰੋਜ਼ ਆਉਣ ਤਾਂ ਹੀ ਮੁਸ਼ਕਿਲ ਹੱਲ ਹੁੰਦੀ ਹੈ ਪਰ ਜੇ ਨਗਦੀ ਘੱਟ ਆਉਦੀ ਰਹੀ ਤਾਂ ੧ ਸਾਲ ਹਾਲ ਇਸੇ ਤਰਾ ਹੀ ਰਹੇਗਾ।ਸਟੇਟ ਬੈਂਕ ਪਟਿਆਲਾ ਦੇ ਮੈਨੇਜ਼ਰ ਵੱਲੋ ਏ.ਟੀ.ਐਮ ਬੰਦ ਕਰਨ ਤੇ ਉਹਨਾ ਨੂੰ ਬੈਂਕ ਦੇ ਬਾਹਰ ਆਉਦੇ ਹੋਏ ਨੂੰ ਤਾਂ ਉਹਨਾ ਕਿਹਾ ਕਿ ਐਸ.ਡੀ.ਐਮ.ਦਫਤਰ ਵੱਲੋ ਏ.ਟੀ.ਐਮ.ਬੰਦ ਕਰਨ ਨੂੰ ਕਿਹਾ ਗਿਆ ਹੈ ਉਹਨਾ ਨੂੰ ਗੱਲਬਾਤ ਵਾਸਤੇ ਕਿਹਾ ਗਿਆ ਤਾਂ ਸਾਨੂੰ ਜਵਾਬ ਵਿੱਚ ਕਿਹਾ ਗਿਆ ਕਿ ਐਸ.ਡੀ.ਐਮ.ਦਫਤਰ ਦਾ ਸਟਾਫ ਬੈਠਾ ਹੈ ਤੁਸੀ ਬਾਂਅਦ ਵਿੱਚ ਆਉਣਾ,ਬਾਂਅਦ ਵਿੱਚ ਬੈਂਕ ਦਾ ਦਰਵਾਜਾ ਬੰਦ ਕਰ ਦਿੱਤਾ ਗਿਆ ।ਮੇਨੇਜ਼ਰ ਸਾਹਿਬ ਨੂੰ ਗਰੀਬਾ ਨਾਲ ਆਉਦੀਆ ਮੁਸ਼ਕਿਲਾ ਨਾਲ ਕੋਈ ਹਮਦਰਦੀ ਨਹੀ ਅਤੇ ਸਰਕਾਰੀ ਅਫਸਰਾ ਹੂੰ ਪਬਲਿਕ ਦੀ ਮੁਸ਼ਕਿਲ ਦੱਸੇ ਬਿਨਾ ਏ.ਟੀ.ਐਮ.ਬੰਦ ਕਰ ਦੇਣਾ ਅਫਸਰਸ਼ਾਹੀ ਰਾਹੀ ਆਮ ਜਨਤਾ ਦਾ ਸ਼ੋਸ਼ਣ ਕਰਦਿਆ ਗਰੀਬ ਜਨਤਾ ਨੂੰ ਮਾਰਨ ਦੇ ਬਰਾਬਰ ਹੈ।ਜਿਕਰਯੋਗ ਹੈ ਕਿ ਇੱਥੇ ਲੋਕ ੪.੦੦ ਵਜੇ ਸਵੇਰੇ ਏ.ਟੀ.ਐਮ. ਦੀ ਲਾਈਨ ਵਿੱਚ ਲੱਗ ਜਾਂਦੇ ਹਨ ਜਦੋ ਕਿ ਦਰਵਾਜਾ ੧੦.੦੦ ਵਜੇ ਖੁਲੱਦਾ ਹੈ।ਜਦੋ ਵੱਖੁਵੱਖ ਬੈਂਕਾ ਤੇ ਪੋਸਟ ਆਫਿਸ ਦੇ ਅਧਿਕਾਰੀਆ ਨੂੰ ਬੈਂਕਾ ਰਾਹੀ ਗੁਪਤ ਕਰੰਸੀ ਬਦਲਣ ਦੀਆ ਅਖਬਾਰਾ ਵਿੱਚ ਆਉਦੀਆ ਖਬਰਾ ਤੋ ਜਾਣੂ ਕਰਵਾਉਦਿਆ ਪੁੱਿਛਆ ਗਿਆ ਤਾਂ ਸਭ ਨੇ ਆਪਣੇ ਆਪ ਨੂੰ ਇਮਾਨਦਾਰ ਦੱਸਦਿਆ ਜਨਤਾ ਦੇ ਸੇਵਕ ਦੱਸਿਆ।ਐਸੋਸੀਏਸ਼ਨ ਵੱਲੋ ਕੀਤੇ ਗਏ ਇਸ ਅਭਿਆਨ ਦੋਰਾਨ ਭਾਰਤ ਸਰਕਾਰ ਦੀਆ ਗਰੀਬ ਮਾਰੂ ਨੀਤੀਆ ਨੂੰ ਤਾੜਨਾ ਕਰਦਿਆ ਹੋਇਆ ਨੋਟਬੰਦੀ ਦੀ ਮੁਸ਼ਕਿਲ ਨੂੰ ਜਲਦ ਹੱਲ ਕਰਨ ਦੀ ਤਜ਼ਵੀਜ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਨੋਟ ਬਦਲਣ ਕਰਕੇ ਦੇਸ਼ ਦੇ ਵੱਖੁਵੱਖ ਹਿੱਸਿਆ ਵਿੱਚ ਹੋਈਆ ਮੋਤਾ ਦੇ ਜਿੰਮੇਵਾਰ ਠਹਿਰਾਉਦਿਆ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮ੍ਰਿਤਕਾ ਦੇ ਪਰਿਵਾਰਾ ਨੂੰ ੨੦ੁ੨੦ ਲੱਖ ਦਾ ਮੁਆਵਜਾ ਵੀ ਦਿੱਤਾ ਜਾਵੇ ਅਤੁ ਬੈਂਕਾ ਦੇ ਵਿੱਚ ਅਫਸਰਸਾਹੀ ਦੇ ਨਾਦਰਸ਼ਾਹੀ ਫਰਮਾਨਾ ਤੇ ਰੋਕ ਲਾਈ ਜਾਵੇ।ਇਸ ਮੋਕੇ ਤੇ ਨੈਸ਼ਨਲ ਐਸੋਸੀਏਸ਼ਨ ਦੈ ਚੇਅਰਮੈਨ ਜਗਦੀਪ ਸਿੰਘ,ਪਰਮਿੰਦਰ ਸਹਿਗਲ,ਗੁਰਸੇਵਕ ਸਿੰਘ,ਰਨਧੀਰ ਜੈਨ,ਕਰਨ ਬੇਦੀ,ਮਨਪ੍ਰੀਤ ਸਿੰਘ,ਜਸਪਾਲ ਸਿੰਘ,ਬਲਵੰਤ ਸਿੰਘ ਬੰਟੀ ਅਤੇ ਅਮਿਤ ਗੁਪਤਾ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *