Thu. Aug 22nd, 2019

ਨੋਟਬੰਦੀ ਤੋ ਪ੍ਰੇਸ਼ਾਨ ਬਿਜਲੀ ਕਰਮਚਾਰੀਆ ਤੇ ਆਮ ਲੋਕਾ ਨੇ ਬੈਕ ਅੱਗੇ ਲਗਾਇਆ ਧਰਨਾ, ਸਰਕਾਰ ਤੇ ਬੈਕ ਮੈਨੇਜਰ ਖਿਲਾਫ ਕੀਤੀ ਜੰਮ ਕੇ ਨਆਰੇਬਾਜੀ

ਨੋਟਬੰਦੀ ਤੋ ਪ੍ਰੇਸ਼ਾਨ ਬਿਜਲੀ ਕਰਮਚਾਰੀਆ ਤੇ ਆਮ ਲੋਕਾ ਨੇ ਬੈਕ ਅੱਗੇ ਲਗਾਇਆ ਧਰਨਾ, ਸਰਕਾਰ ਤੇ ਬੈਕ ਮੈਨੇਜਰ ਖਿਲਾਫ ਕੀਤੀ ਜੰਮ ਕੇ ਨਆਰੇਬਾਜੀ 

ਰਾਮਪੁਰਾ ਫੂਲ 22 ਦਸੰਬਰ ਮਨਦੀਪ ਢੀਗਰਾਂ : ਕੇਦਰ ਸਰਕਾਰ ਵੱਲੋ ਨੋਟਬੰਦੀ ਦੇ ਲਏ ਗਏ ਫੈਸਲੇ ਦੇ ਲਗਭਗ 45 ਦਿਨ ਬੀਤ ਜਾਣ ਦੇ ਬਾਵਜੂਦ ਵੀ ਲੋਕਾ ਨੂੰ ਆਪਣੇ ਰੁਪਏ ਪ੍ਰਾਪਤ ਕਰਨ ਲਈ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਪੇ੍ਰਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਕਾਰਨ ਅੱਜ ਰਾਮਪੁਰਾ ਫੂਲ ਦੇ ਬੈਕ ਬਜ਼ਾਰ ਵਿੱਚ ਸਥਿਤ ਬੈਕ ਆਫ ਪਟਿਆਲਾ ਦੀ ਮੇਨ ਬ੍ਰਾਂਚ ਅੱਗੇ ਬਿਜਲੀ ਕਰਮਚਾਰੀਆ ਦੀ ਟੈਕਨੀਕਲ ਸਰਵਿਸਜ਼ ਜਥੇਬੰਦੀ ਅਤੇ ਸਮੂਹ ਕਰਮਚਾਰੀਆ ਤੇ ਆਮ ਲੋਕਾ ਵੱਲੋ ਇਸ ਬੈਕ ਦੇ ਮਾੜੇ ਪ੍ਰਬੰਧਾ ਅਤੇ ਕੈਸ਼ ਨਾ ਮਿਲਣ ਤੋ ਦੁੱਖੀ ਹੋ ਕੇ ਸੜਕ ਜਾਮ ਕਰਕੇ ਰੋਸ ਧਰਨਾ ਲਗਾ ਦਿੱਤਾ ਗਿਆ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਜਥੇਬੰਦੀ ਦੇ ਆਗੂਆ ਨੇ ਕਿਹਾ ਕਿ ਉਹਨਾਂ ਦੇ ਘਰਾ ਵਿੱਚ ਰਾਸ਼ਨ ਦੀ ਖਰੀਦ ਅਤੇ ਹੋਰ ਰੋਜਾਨਾ ਦੀਆ ਜਰੂਰਤਾ ਨੂੰ ਪੂਰਾ ਕਰਨ ਲਈ ਰੁਪਏ ਦੀ ਕਮੀ ਕਾਰਨ ਬਹੁਤ ਹੀ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ । ਪਰ ਬੈਕ ਵਾਲਿਆ ਦੀ ਮਨਮਰਜੀ ਕਾਰਨ ਉਹਨਾਂ ਨੂੰ ਕੈਸ਼ ਨਹੀ ਮਿਲ ਰਿਹਾ ਅਤੇ ਉਹ ਹਰ ਰੋਜ ਇਸ ਬੈਕ ਵਿੱਚੋ ਆ ਕੇ ਮੁੜ ਜਾਦੇ ਹਨ ਅਤੇ ਉਹਨਾਂ ਨੂੰ ਬੈਕ ਵਿੱਚ ਕੈਸ਼ ਨਾ ਹੋਣ ਦੀ ਗੱਲ ਕਹਿ ਕੇ ਮੋੜ ਦਿੱਤਾ ਜਾਦਾ ਹੈ। ਪਰ ਇੰਨੇ ਦਿਨ ਲੰਘ ਜਾਣ ਦੇ ਬਾਵਜੂਦ ਬੈਕ ਦੇ ਅਧਿਕਾਰੀਆ ਵੱਲੋ ਕੋਈ ਵੀ ਠੋਸ ਰਣਨੀਤੀ ਨਹੀ ਬਣਾਈ ਜਾ ਰਹੀ । ਬੈਕ ਵੱਲੋ ਜੋ ਦੋ ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ ਉਹ ਬਹੁਤ ਹੀ ਘੱਟ ਹੈ ਇਹਨੇ ਥੋੜੇ ਰੁਪਏ ਲਈ ਵੀ ਬੈਕ ਦੇ ਅਧਿਕਾਰੀਆ ਵੱਲੋ ਨਾ ਤਾਂ ਮਹਿਲਾਵਾ ਦੇ ਅਤੇ ਨਾ ਹੀ ਬਜੁਰਗਾ ਦੀ ਲਾਈਨ ਬਣਾਈ ਜਾਦੀ ਹੈ ਜਿਸ ਕਾਰਨ ਉਹਨਾਂ ਨੂੰ ਬਿਨਾ ਰੁਪਏ ਹਾਸਿਲ ਕੀਤੇ ਹੀ ਘਰ ਵਾਪਿਸ ਜਾਣਾ ਪੈਦਾ ਹੈ। ਜਿਸ ਕਾਰਨ ਅੱਜ ਜਥੇਬੰਦੀ ਵੱਲੋ ਇਸ ਬੈਕ ਅੱਗੇ ਰੋਸ ਧਰਨਾ ਦਿੱਤਾ ਗਿਆ ਹੈ ਅਤੇ ਇਸ ਮੋਕੇ ਸਰਕਾਰ ਅਤੇ ਬੈਕ ਦੇ ਮਨੈਜਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਰੋਸ ਧਰਨੇ ਨੂੰ ਜਥੇਬੰਦੀ ਦੇ ਆਗੂ ਜਗਦੀਸ਼ ਰਾਏ ਰਾਮਪੁਰਾ,ਜਗਜੀਤ ਸਿੰਘ ਲਹਿਰਾ,ਗੁਰਕੀਰਤ ਸਿੰਘ,ਹਰਜਸ ਸਿੰਘ ਤੋ ਇਲਾਵਾ ਹੋ ਆਗੂਆ ਨੇ ਵੀ ਸੰਬੋਧਨ ਕੀਤਾ।
ਕੀ ਕਹਿਣਾ ਹੈ ਬੈਕ ਮੈਨੇਜਰ ਦਾ : ਪਟਿਆਲਾ ਬੈਕ ਦੇ ਮੈਨੇਜਰ ਯਸ਼ ਕੁਮਾਰ ਗਰਗ ਨੇ ਕਿਹਾ ਕਿ ਮੋਹਤਬਰ ਵਿਅਕਤੀਆਂ ਦੀ ਹਾਜਰੀ ਵਿੱਚ ਯੂਨੀਅਨ ਮੈਬਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢ ਲਿਆ ਗਿਆ ਹੈ ।

Leave a Reply

Your email address will not be published. Required fields are marked *

%d bloggers like this: