ਨੋਟਬੰਦੀ ਤੋਂ ਬਾਅਦ ਸਰਕਾਰ ਵਲੋਂ ਮੁੜ-ਮੁੜ ਯੂ ਟਰਨਾਂ ਨਾਲ ਸਰਕਾਰੀ ਭਰੋਸਾ ਖਤਰੇ ਵਿਚ

ss1

ਨੋਟਬੰਦੀ ਤੋਂ ਬਾਅਦ ਸਰਕਾਰ ਵਲੋਂ ਮੁੜ-ਮੁੜ ਯੂ ਟਰਨਾਂ ਨਾਲ ਸਰਕਾਰੀ ਭਰੋਸਾ ਖਤਰੇ ਵਿਚ
43 ਦਿਨਾਂ ਵਿਚ 60 ਵਾਰੀ ਨਿਯਮ ਬਦਲੇ ਗਏ

ਨਵੀਂ ਦਿੱਲੀ 21 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਬੀਤੀ 8 ਨਵੰਬਰ ਨੂੰ ਸਰਕਾਰ ਵਲੋਂ 500 ਅਤੇ ਹਜਾਰ ਦੇ ਨੋਟਾਂ ਨੂੰ ਚਲਣ ਤੋਂ ਬਾਹਰ ਕਰਨ ਦੇ ਨਾਲ ਜਿਥੇ ਆਮ ਜਨਤਾ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ । ਪੀਐਮ ਵਲੋਂ 50 ਦਿਨਾਂ ਦਾ ਸਮਾਂ ਮੰਗਿਆ ਸੀ ਤੇ ਅਜ ਨੋਟਬੰਦੀ ਦਾ 43ਵਾਂ ਦਿਨ ਹੈ, ਹੁਣ ਸਿਰਫ 7 ਦਿਨ ਬਾਕੀ ਬੱਚੇ ਹਨ ।
ਹਾਲਾਤ ਇਹ ਹੋ ਗਏ ਹਨ ਕਿ ਸਰਕਾਰੀ ਮੰਤਰੀ ਬਾਰ ਬਾਰ ਇਸ ਮੁੱਦੇ ਤੇ ਅਪਣੇ ਬਿਆਨ ਬਦਲ ਰਹੇ ਹਨ ਜਿਸ ਨਾਲ ਆਮ ਜਨਤਾ ਵਿਚ ਸਰਕਾਰੀ ਭਰੋਸਾ ਖਤਰੇ ਵਿਚ ਪੈ ਰਿਹਾ ਹੈ । ਬੀਤੇ ਇਕ ਦਿਨ ਪਹਿਲਾਂ ਵਿਤ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਕਿਸੇ ਵੀ ਬੈਂਕ ਖਾਤੇ ਵਿਚ 5000 ਤੋਂ ਵੱਧ ਜਮਾ ਕਰਵਾਉਣ ਦੇ ਕਾਰਣ ਦਸਣੇ ਪੈਣੇ ਹਨ, ਜਦਕਿ ਪੀਐਮ ਵਲੋਂ ਬਾਰ ਬਾਰ 30 ਦਸੰਬਰ ਤਕ ਪੈਸਾ ਜਮਾ ਕਰਵਾਉਣ ਦੇ ਕਿਸੇ ਕਿਸਮ ਦੀ ਪੁਛਗਿਛ ਨਾ ਹੋਣ ਬਾਰੇ ਕਿਹਾ ਜਾਦਾਂ ਰਿਹਾ ਹੈ, ਜਿਸਦਾ ਹਰ ਪਾਸਿਉ ਤਿੱਖਾ ਵਿਰੋਧ ਹੋਇਆ ਸੀ ਜਿਸ ਨੂੰ ਦੇਖਦਿਆਂ ਅਜ ਇਸ ਤੋਂ ਯੂ ਟਰਨ ਲੈ ਲਿਆ ਗਿਆ ।
ਧਿਆਨ ਦੇਣ ਯੋਗ ਹੈ ਕਿ ਨੋਟਬੰਦੀ ਨੂ ਹਾਲੇ 43 ਦਿਨ ਹੋਏ ਹਨ ਜਿਸ ਵਿਚ ਸਰਕਾਰ ਵਲੋਂ ਬਾਰ ਬਾਰ ਨਿਯਮ ਬਦਲਣ ਕਰਕੇ ਹੁਣ ਤਕ 60 ਵਾਰੀ ਨਿਯਮ ਬਣੇ ਹਨ ।ਇਸ ਨਾਲ ਅਜ ਮੀਡੀਆ ਦੇ ਕਈ ਚੈਨਲ ਇਹ ਕਹਿਣ ਤੋਂ ਸੰਕੋਚ ਨਹੀ ਕਰ ਰਹੇ ਸਨ ਕਿ ਰਿਜਰਵ ਬੈਂਕ ਨਹੀ ਹੁਣ ਇਸ ਨੂੰ ਰਿਵਰਸ ਬੈਂਕ ਕਹੋ । ਇਕ ਹੋਰ ਗਲ ਜੋ ਸਾਹਮਣੇ ਆਈ ਹੈ ਕਿ ਸਰਕਾਰ ਕਹਿ ਰਹੀ ਹੈ ਕਿ 500 ਅਤੇ 100 ਦੀ ਨਕਦੀ 14.23 ਲੱਖ ਕਰੋੜ ਦੇ ਰੂਪ ਵਿਚ ਚਲ ਰਹੀ ਸੀ ਤੇ ਆਰ ਬੀ ਆਈ ਕਹਿੰਦੀ ਹੈ ਕਿ 15.33 ਲੱਖ ਕਰੋੜ ਤੇ ਹੁਣ ਨਵੇ ਜਾਰੀ ਬਿਆਨ ਵਿਚ 20.33 ਦਸਿਆ ਜਾ ਰਿਹਾ ਹੈ । ਸੋਚਣ ਦੀ ਗਲ ਇਹ ਹੈ ਕਿ ਇਸ ਬਾਰੇ ਸਹੀ ਤੱਥਾਂ ਦਾ ਨਾ ਤੇ ਸਰਕਾਰ ਨੂੰ ਪਤਾ ਹੈ ਤੇ ਨਾ ਹੀ ਆਰ ਬੀ ਆਈ ਨੂੰ । ਬਿਨਾ ਸੋਚੇ ਸਮਝੇ ਡਿਜਿਟਲ ਇੰਡੀਆ ਦੇ ਨਾਮ ਤੇ ਨੋਟਬੰਦੀ ਕਰਨ ਨਾਲ ਜਿੱਥੇ ਆਮ ਜਨਜੀਵਨ ਤੇ ਗਹਿਰਾ ਅਸਰ ਪਿਆ ਹੈ ਉੱਥੇ ਕੰਮਕਾਰ ਵੀ ਠੱਪ ਹੋ ਗਏ ਹਨ ।

Share Button

Leave a Reply

Your email address will not be published. Required fields are marked *