ਨੋਟਬੰਦੀ ਤੋਂ ਬਾਅਦ ਸਰਕਾਰ ਦਾ ਵੱਡਾ ਐਲਾਨ

ss1

ਨੋਟਬੰਦੀ ਤੋਂ ਬਾਅਦ ਸਰਕਾਰ ਦਾ ਵੱਡਾ ਐਲਾਨ

ਨਵੀਂ ਦਿੱਲੀ: ਨੋਟਬੰਦੀ ਨੂੰ ਅੱਜ ਇੱਕ ਮਹੀਨਾ ਬੀਤ ਗਿਆ ਹੈ। ਪਰ ਲੋਕਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਇਸ ਦੌਰਾਨ ਸਰਕਾਰ ਨੇ ਅੱਜ ਜਨਤਾ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਦੇਸ਼ ‘ਚ ਡਿਜੀਟਲ ਲੈਣ-ਦੇਣ ਨੂੰ ਵਧਾਉਣ ਲਈ ਵੱਡੀਆਂ ਛੋਟਾਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਚਾਹੁੰਦੀ ਹੈ ਕਿ ਡੈਬਿਟ ਕਾਰਡ, ਕਰੇਡਿਟ ਕਾਰਡ ਤੇ ਈ-ਵਾਲੇਟ ਰਾਹੀਂ ਲੈਣ-ਦੇਣ ਵਧਾਇਆ ਜਾਵੇ।

  ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਡਿਜੀਟਲ ਲੈਣ-ਦੇਣ ‘ਤੇ ਵਿਸ਼ੇਸ਼ ਛੋਟ ਦੇਣ ਬਾਰੇ ਜਾਣਕਾਰੀ ਦਿੱਤੀ।

1- ਜੇਕਰ ਤੁਸੀਂ ਡਿਜੀਟਲ ਮੋਡ ਨਾਲ ਪੈਟਰੋਲ ਜਾਂ ਡੀਜ਼ਲ ਪਵਾਉਂਦੇ ਹੋ ਤਾਂ ਤੁਹਾਨੂੰ 0.75% ਸਸਤਾ ਮਿਲੇਗਾ।

  2- ਨਬਾਰਡ ਦੇ ਰਾਹੀਂ ਰੀਜਨਲ ਬੈਂਕ ਅਤੇ ਕੋਆਪਰੇਟਿਵ ਬੈਂਕ ਦੇ ਕਿਸਾਨਾਂ ਨੂੰ ਜਿੰਨਾਂ ਕੋਲ ਕਰੈਡਿਟ ਕਾਰਡ ਹੋਵੇ, ਉਨ੍ਹਾਂ ਨੂੰ ਰੁਪਏ ਕਾਰਡ ਦਿੱਤਾ ਜਾਵੇਗਾ। ਇਸ ਨਾਲ ਕਿਸਾਨ ਕੈਸ਼ਲੈੱਸ ਟਰਾਂਜ਼ੈਕਸ਼ਨ ਕਰ ਸਕਣਗੇ।

3- ਰੇਲਵੇ ਟਿਕਟ ਆਨਲਾਈਨ ਖਰੀਦਣ ‘ਤੇ 10 ਲੱਖ ਰੁਪਏ ਦਾ ਮੁਫਤ ਜੀਵਨ ਬੀਮਾ ਦਿੱਤਾ ਜਾਏਗਾ। ਪਰ ਕੈਸ਼ ਰਾਹੀਂ ਪੇਮੇਂਟ ਕਰਨ ‘ਤੇ ਇਹ ਸਹੂਲਤ ਨਹੀਂ ਮਿਲੇਗੀ।

4- ਲਾਈਫ ਇੰਸ਼ੋਰੈਂਸ ਪਾਲਿਸੀ ਖਰੀਦਣ ਜਾਂ ਕਿਸ਼ਤ ਭਰਨ ‘ਤੇ 10 ਪ੍ਰਤੀਸ਼ਤ ਦੀ ਛੋਟ ਮਿਲੇਗੀ। ਇਹ ਸਕੀਮ ਨਵੀਂ ਪਾਲਿਸੀ ਖਰੀਦਣ ਵਾਲਿਆਂ ‘ਤੇ ਲਾਗੂ ਹੋਵੇਗੀ।

5- ਕਰੇਡਿਟ ਕਾਰਡ ਜਾਂ ਡੇਬਿਟ ਕਾਰਡ ਨਾਲ 2000 ਰੁਪਏ ਤੱਕ ਦੇ ਲੈਣ ਦੇਣ ‘ਤੇ ਕੋਈ ਸਰਵਿਸ ਚਾਰਜ ਨਹੀਂ ਲੱਗੇਗਾ।

6- ਨੈਸ਼ਨਲ ਹਾਈਵੇ ‘ਤੇ ਟੋਲ ਟੈਕਸ ਦੀ ਪੇਮੇਂਟ ਡਿਜੀਟਲ ਤਰੀਕੇ ਨਾਲ ਕਰਨ ‘ਤੇ 10 ਪ੍ਰਤੀਸ਼ਤ ਛੋਟ ਮਿਲੇਗੀ।

7- ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਟਲੀ ਮੁਤਾਬਕ ਇਹ ਸਾਰੇ ਹੁਕਮ ਜਲਦ ਲਾਗੂ ਹੋ ਜਾਣਗੇ। ਇਸ ਦੇ ਲਈ ਸਬੰਧਤ ਵਿਭਾਗ ਜਲਦ ਨੋਟੀਫਿਕੇਸ਼ਨ ਜਾਰੀ ਕਰਨਗੇ।

Share Button

Leave a Reply

Your email address will not be published. Required fields are marked *