ਨੋਟਬੰਦੀ ਤੋਂ ਅੱਕੇ ਕੈਂਸਰ ਰੋਗੀ ਔਖੇ ਬੈਂਕਾਂ ਮੂਹਰੇ ਤੱੜਫ਼ਣ ਲੱਗੇ

ss1

ਨੋਟਬੰਦੀ ਤੋਂ ਅੱਕੇ ਕੈਂਸਰ ਰੋਗੀ ਔਖੇ ਬੈਂਕਾਂ ਮੂਹਰੇ ਤੱੜਫ਼ਣ ਲੱਗੇ
ਕੁੱਝ ਫੀਸਦੀ ‘ਕਾਲੇ ਧਨ’ ਲਈ ਪੂਰਾ ਦੇਸ਼ ਸੂਲੀ ‘ਤੇ ਟੰਗਿਆ

fdk-4ਫ਼ਰੀਦਕੋਟ, 6 ਦਸੰਬਰ (ਜਗਦੀਸ਼ ਬਾਂਬਾ ) ਕਰੀਬ ਮਹੀਨਾ ਪਹਿਲਾਂ ਲਾਗੁ ਹੋਈ ਨੌਟਬੰਦੀ ਕਾਰਨ ਕਰੰਸੀ ਦੀ ਤੋਟ ਨਾਲ ਜੂਝ ਰਹੇ ਕੈਸਰ ਤੇ ਬਲੱਡ ਕੈਂਸਰ ਦੇ ਰੋਗੀ ਬੈਂਕਾਂ ਮੂਹਰੇ ਲੱਗੀਆ ਲੰਮੀਆ ਲੰਮੀਆ ਲਾਈਨਾਂ ਵਿੱਚ ਹੀ ਤੱੜਫਣ ਲੱਗੇ ਹੋਣ ਦੇ ਬਾਵਜੂਦ ਬੈਂਕ ਮੁਲਾਜਮਾ ਵੱਲੋਂ ਕੋਈ ਰਾਹਤ ਦੇਣ ਦੀ ਬਜਾਏ ਸਿਰਫ ਇਕੋਂ ਗੱਲ ਕਹਿ ਕਿ ‘ਨੋ ਕੈਸ਼ ਨੋ ਕੈਸ਼’ ਨਾਲ ਬੁਤਾ ਸਾਰਿਆ ਜਾ ਰਿਹਾ ਹੈ,ਜਿਸ ਕਰਕੇ ਜਿਲਾ ਫ਼ਰੀਦਕੋਟ ਸਮੇਤ ਪੰਜਾਬ ਭਰ ਵਿੱਚ ਹਾਹਾਕਾਰ ਮੱਚੀ ਹੋਈ ਹੈ। ਕਈ ਦਿਨਾਂ ਤੋਂ ਕਤਾਰਾਂ ਵਿੱਚ ਲੱਗਣ ਦੇ ਬਾਜੂਦ ਲੋੜ ਅਨੁਸਾਰ ਪੈਸੇ ਨਾ ਮਿਲਣ ਅਤੇ ਬੈਂਕਾਂ ਵਿੱਚ ਨਕਦੀ ਨਾ ਹੋਣ ਕਾਰਨ ਲੋਕਾਂ ਨੂੰ ਧਰਨੇ ਲਗਾਉਣ ਪੈ ਰਹੇ ਹਨ ਪ੍ਰੰਤੂ ਨਾ ਤਾਂ ਕੇਂਦਰ ਸਰਕਾਰ ਦੇ ‘ਤੇ ਨਾ ਹੀ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਸਰਕ ਰਹੀ ਹੈ। ਲੋਕਾ ਦਾ ਕਹਿਣਾ ਹੈ ਕਿ ਪਹਿਲਾਂ ਲੋਕ ਸਭਾ ਚੌਣਾ ਮੌਕੇ ਨਰਿੰਦਰ ਮੋਦੀ ਨੇ 100 ਦਿਨਾਂ ਅੰਦਰ ਵਿਦੇਸ਼ਾਂ ਵਿਚੋਂ ਕਾਲਾ ਧਨ ਲਿਆਉਣ ਅਤੇ ਹਰੇਕ ਦੇਸ਼ ਵਾਸੀ ਦੇ ਖਾਤੇ ਵਿੱਚ ਪੰਦਰਾਂ ਪੰਦਰਾਂ ਲੱਖ ਜਮਾਂ ਕਰਵਾਉਣ ਦਾ ਦਾਅਵਾ ਕੀਤਾ ਤੇ ਬਾਅਦ ਵਿੱਚ ਇਸ ਤੋਂ ਮੁਨਕਰ ਹੋ ਗਏ, ਦੇਸ਼ ਅੰਦਰ ਕੁਝ ਫੀਸਦੀ ਕਾਲੇ ਧਨ ਲਈ ਪੂਰਾ ਮੁਲਕ ਸੂਲੀ ‘ਤੇ ਟੰਗਿਆ ਹੋਇਆ ਹੈ। ਨੋਟਬੰਦੀ ਕਾਰਨ ਲੋਕਾਂ ਦੇ ਕਾਰੋਬਾਰ ਤਬਾਹੀ ਦੇ ਕੰਢੇ ਹਨ ਅਤੇ ਵਿਆਹ ਸ਼ਾਦੀਆਂ ਸਮੇਤ ਹੋਰ ਕੰਮ ਪ੍ਰਭਾਵਿਤ ਹੋ ਰਹੇ ਹਨ। ਨੋਟਬੰਦੀ ਨੂੰ ਲੈ ਕੇ ਕੈਂਸਰ ਤੇ ਬਲੱਡ ਕੈਂਸਰ ਰੋਗੀਆ ਦੇ ਵਾਰਿਸ਼ਾ ਦਾ ਕਹਿਣਾ ਹੈ ਕਿ ਜਦੋਂ ਉਨਾਂ ਦੀ ਵਾਰੀ ਆਉਂਦੀ ਹੈ ਤਾਂ ਪੈਸਾ ਮੁੱਕ ਜਾਂਦਾ ਹੈ । ਕੈਂਸਰ ਦੇ ਰੋਗੀ ਅਤੇ ਪਰਿਵਾਰ ਆਪਣੇ ਪੈਸ਼ੇ ਜਮਾਂ ਹੁੰਦੇ ਹੋਏ ਵੀ ਕਢਵਾ ਕੇ ਇਲਾਜ ਕਰਵਾਉਣ ਤੋਂ ਵਾਂਝੇ ਹਨ , ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲਾਚਾਰ ਰੋਗੀਆਂ ਸਬੰਧੀ ਵੀ ਕੋਈ ਪ੍ਰਬੰਧ ਕਰੇ ਤਾਂ ਜੋ ਆ ਰਹੀ ਮਾਨਸਿਕ ਪ੍ਰੇਸ਼ਾਨੀ ਦਾ ਹੱਲ ਹੋ ਸਕੇ । ਊਧਰ ਦੂਜੇ ਪਾਸੇ ਬੇਸੱਕ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨੂੰ ਲੈ ਕੇ ਭਾਜਪਾ ਸਮੇਤ ਕੁਝ ਕੁ ਵਪਾਰੀਆ ਵੱਲੋਂ ਨੋਟਬੰਦੀ ਦਾ ਸਮਰੱਥਨ ਕੀਤਾ ਜਾ ਰਿਹਾ ਹੈ ਪ੍ਰੰਤੂ ਉਨਾਂ ਵਿਚੋਂ ਵੀ ਬਹੁਤੇ ਦੱਬੀ ਜਮਾਬ ਵਿੱਚੋ ਕਹਿ ਰਹੇ ਹਨ ਕਿ ਬਿਨਾਂ ਸੋਚੇ ਵਿਚਾਰੇ ਲਿਆ ਗਿਆ ਫੈਸਲਾ ਵਿਧਾਨ ਸਭਾ ਚੌਣਾ ‘ਤੇ ਬਹੁਤ ਵੱਡਾ ਅਸਰ ਪਵੇਗਾ ਕਿਉਂਕਿ ਜਿਨਾਂ ਲੋਕਾਂ ਕੋਲ ” ਕਾਲਾ ਧੰਨ” ਹਨ ਉਨਾਂ ਲੋਕਾਂ ਦੀ ਪਹੁੰਚ ਵੀ ਤਾਂ ਵੱਡੀ ਹੀ ਹੋਵੇਗੀ ਫਿਰ ਗਰੀਬ ਤੱਬਕੇ ਕੋਲ ਜਰੂਰਤ ਅਨੁਸਾਰ ਹੀ ਪੈਸਾ ਹੁੰਦਾ ਹੈ ਫਿਰ ਵੀ ਉਹ ਸਾਰਾ ਦਿਨ ਬੈਂਕਾਂ ਮੂਹਰੇ ਨੋਟ ਬਦਲਵਾਉਣ ਜਾ ਕੈਂਸ ਲੈਣ ਲਈ ਘੰਟਿਆ ਬੰਦੀ ਲੋਕਾਂ ਨਾਲ ਹੱਥੋ ਪਾਈ ਹੋ ਰਹੇ ਹਨ ਪ੍ਰੰਤੂ ਜਿਨਾਂ ਲੋਕਾਂ ਕੋਲ ਹੱਦ ਤੋਂ ਵੱਧ ਪੈਸਾ ਹੈ ਉਹ ਪੈਸਾ ਬਾਹਰ ਕੱਢਣ ਦੀ ਬਜਾਏ ਚੁੱਪੀ ਧਾਰੀ ਬੈਠਾ ਹੈ । ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਾਲਾ ਧੰਨ ਨੂੰ ਬਾਹਰ ਕੱਢਣ ਲਈ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨਾਲ ਕਾਲੇ ਕਾਰੋਬਾਰੀਆ ਸਮੇਤ ਕਾਲੇ ਧਨ ਵਾਲਿਆਂ ਨੂੰ ਕੋਈ ਬਹੁਤਾ ਫਰਕ ਪੈਂਦਾ ਦਿਖਾਈ ਨਹੀ ਦੇ ਰਿਹਾ,ਕਿਉਂਕਿ ਜੇ ਉਹ ਲੋਕ ਕਾਲਾ ਧਨ ਬਾਹਰ ਕੱਢਦੇ ਹਨ ਤਾਂ ਇਨਕਵਾਰੀਆ ਸਮੇਤ ਪੁੱਛਗਿੱਛ ਦੇ ਘੇਰੇ ਵਿੱਚ ਆ ਜਾਣਗੇ,ਇਸ ਲਈ ਉਹ ਲੋਕ ਅੰਦਰੋ ਅੰਦਰੀ ਹੀ ਪੈਸਾ ਬਰਬਾਦ ਕਰਨ ਨੂੰ ਤਰਜੀਹ ਦੇ ਰਹੇ ਹਨ ਪ੍ਰੰਤੂ ਸਰਕਾਰ ਨੂੰ ਪੈਸਾ ਜਮਾਂ ਕਰਵਾਉਣ ਦੇ ਮੂਡ ਵਿੱਚ ਜਵਾ ਵੀ ਨਹੀ ਹਨ,ਇਸ ਲਈ ਆਮ ਲੋਕਾਂ ਨੂੰ ਨੋਟਬੰਦੀ ਕਾਰਨ ਦੁੱਖ ਤਕਲੀਫਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

Share Button

Leave a Reply

Your email address will not be published. Required fields are marked *