ਨੋਟਬੰਦੀ ਕਾਰਨ ਰੁਕਿਆ ਧੀ ਦਾ ਵਿਆਹ, ਸਦਮੇ ‘ਚ ਪਿਤਾ ਦੀ ਮੌਤ

ss1

ਨੋਟਬੰਦੀ ਕਾਰਨ ਰੁਕਿਆ ਧੀ ਦਾ ਵਿਆਹ, ਸਦਮੇ ‘ਚ ਪਿਤਾ ਦੀ ਮੌਤ

note-ban-580x395ਤਰਨਤਾਰਨ: ਨੋਟਬੰਦੀ ਦੇ ਚੱਲਦੇ ਧੀ ਦੇ ਵਿਆਹ ਦੀ ਖਰੀਦਦਾਰੀ ਨਾ ਹੋ ਸਕੀ ਤਾਂ ਪਿਤਾ ਦੀ ਸਦਮੇ ਕਾਰਨ ਹੋਈ ਮੌਤ। ਖਬਰ ਪੰਜਾਬ ਦੇ ਜਿਲ੍ਹੇ ਤਰਨਤਾਰਨ ਦੇ ਪਿੰਡ ਕੱਲ੍ਹਾ ਤੋਂ ਹੈ। ਜਿੱਥੇ ਸੁਨਿਆਰ ਨੇ ਪੁਰਾਣੀ ਕਰੰਸੀ ਬਦਲੇ ਵਿਆਹ ਲਈ ਬਣਾਏ ਲੋੜੀਂਦੇ ਗਹਿਣੇ ਦੇਣ ਤੋਂ ਇਨਕਾਰ ਕਰ ਦਿੱਤਾ। ਵਿਆਹ ਦੇ ਦਿਨ ਨੇੜੇ ਆਉਂਦੇ ਦੇਖ ਬੇਬੱਸ ਪਿਤਾ ਇਸ ਕਦਰ ਸਦਮੇ ‘ਚ ਆ ਗਿਆ ਕਿ ਉਸ ਨੇ ਦਮ ਤੋੜ ਦਿੱਤਾ।

  ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਮਿਹਨਤ ਮਜਦੂਰੀ ਕਰ ਘਰ ਚਲਾਉਂਦਾ ਸੀ। ਕਈ ਸਾਲਾਂ ਦੀ ਮਿਹਨਤ ਨਾਲ ਉਸ ਨੇ ਲਾਡਲੀ ਧੀ ਦੇ ਵਿਆਹ ਲਈ ਕੁੱਝ ਪੈਸੇ ਵੀ ਇਕੱਠੇ ਕੀਤੇ। ਵਿਆਹ ਆਉਣ ਵਾਲੀ 19 ਨਵੰਬਰ ਨੂੰ ਤੈਅ ਹੋਇਆ ਸੀ। ਪਰ ਵਿਆਹ ਲਈ ਚੱਲ ਰਹੀਆਂ ਤਿਆਰੀਆਂ ਤੇ ਖਰੀਦੋ ਫਰੋਖਤ ਦੌਰਾਨ ਹੀ ਅਚਾਨਕ ਸਰਕਾਰ ਨੇ ਨੋਟਬੰਦੀ ਕਰ ਦਿੱਤੀ। ਸਰਕਾਰ ਦਾ ਇਹ ਫਰਮਾਨ ਜਿਵੇਂ ਸੁਖਦੇਵ ਦੀ ਮੌਤ ਦਾ ਸੁਨੇਹਾ ਹੀ ਸੀ।

ਸੁਖਦੇਵ ਨੇ ਧੀ ਨੂੰ ਵਿਆਹ ‘ਚ ਦੇਣ ਲਈ ਕੁੱਝ ਗਹਿਣੇ ਬਣਵਾਏ ਸਨ। ਉਹ ਜਦ ਪੁਰਾਣੇ ਨੋਟ ਲੈ ਕੇ ਸੁਨਿਆਰ ਕੋਲ ਗਹਿਣੇ ਲੈਣ ਗਿਆ ਤਾਂ ਅੱਗੋਂ ਇਨਕਾਰ ਮਿਲ ਗਿਆ। ਇਸ ‘ਤੇ ਮਜਬੂਰ ਪਿਤਾ ਨੂੰ ਵੱਡਾ ਸਦਮਾ ਲੱਗਾ। ਇਸ ਦੇ ਚੱਲਦੇ ਹੀ ਸੁਖਦੇਵ ਨੂੰ ਅਟੈਕ ਆ ਗਿਆ ਤੇ ਉਸ ਨੇ ਦਮ ਤੋੜ ਦਿੱਤਾ। ਘਰ ਚ ਲਾਡਲੀ ਧੀ ਦੇ ਹੱਥਾਂ ‘ਤੇ ਮਹਿੰਦੀ ਲੱਗੀ ਦੇਖਣ ਦਾ ਸੁਪਨਾ ਸਜਾਉਣ ਵਾਲਾ ਪਿਤਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਘਰ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ।

Share Button

Leave a Reply

Your email address will not be published. Required fields are marked *