Thu. Apr 25th, 2019

ਨੋਇਡਾ ਸਥਿਤ ਮੈਟਰੋ ਹਸਪਤਾਲ ‘ਚ ਲੱਗੀ ਅੱਗ

ਨੋਇਡਾ ਸਥਿਤ ਮੈਟਰੋ ਹਸਪਤਾਲ ‘ਚ ਲੱਗੀ ਅੱਗ

ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ 12 ਦੇ ਮੈਟਰੋ ਹਸਪਤਾਲ ‘ਚ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿਤੀਆਂ। ਨੋਇਡਾ ਦੇ ਸੈਕਟਰ 12 ਸਥਿਤ ਮੈਟਰੋ ਹਸਪਤਾਲ ਵਿਚ ਅੱਗ ਲੱਗਣ ਨਾਲ ਹਫੜਾ ਦਫੜੀ ਦਾ ਮਾਹੌਲ ਹੈ। ਹਸਪਤਾਲ ‘ਚ ਭਿਆਨਿਕ ਅੱਗ ਲੱਗੀ ਹੈ।
ਪੁਲਿਸ ਅਤੇ ਅੱਗ ਬੁਝਾਓ ਗੱਡੀਆਂ ਮੌਕੇ ‘ਤੇ ਹਨ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਜਾ ਚੁੱਕਿਆ ਹੈ, ਹਸਪਤਾਲ ਵਿਚ ਕਈ ਲੋਕਾਂ ਦੇ ਫਸੇ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਹਸਪਤਾਲ ਦੇ ਮਰੀਜਾਂ ਨੂੰ ਹਸਪਤਾਲ ਤੋਂ ਕੱਢ ਕੇ ਸੈਕਟਰ 11 ਸਥਿਤ ਮੈਟਰੋ ਹਸਪਤਾਲ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਮਰੀਜ਼ਾ ਨੂੰ ਖਿੜਕੀਆਂ ਆਦਿ ਦੇ ਸ਼ੀਸ਼ੇ ਤੋੜ ਕੇ ਛੇਤੀ ਤੋਂ ਛੇਤੀ ਕੱਢਿਆ ਜਾ ਰਿਹਾ ਹੈ ਅਤੇ ਸੈਕਟਰ 11 ਦੇ ਮੈਟਰੋ ਹਸਪਤਾਲ ਵਿਚ ਰੱਖਿਆ ਜਾ ਰਿਹਾ ਹੈ।
ਅੱਗ ਦੇ ਕਾਰਣਾਂ ਦਾ ਫਿਲਹਾਲ ਕੁੱਝ ਨਹੀਂ ਪਤਾ ਚੱਲ ਸਕਿਆ ਹੈ ।

Share Button

Leave a Reply

Your email address will not be published. Required fields are marked *

%d bloggers like this: