Wed. Apr 24th, 2019

ਨੈੱਟਬਾਲ ਤੇ ਫੁੱਟਬਾਲ `ਚ ਜ਼ਿਲ੍ਹਾ ਜੇਤੂ ਵਿਦਿਆਰਥਣਾਂ ਦਾ ਸਨਮਾਨ

ਨੈੱਟਬਾਲ ਤੇ ਫੁੱਟਬਾਲ `ਚ ਜ਼ਿਲ੍ਹਾ ਜੇਤੂ ਵਿਦਿਆਰਥਣਾਂ ਦਾ ਸਨਮਾਨ

6-39

ਜੋਗਾ, 6 ਅਗਸਤ (ਅਮਰਜੀਤ ਮਾਖਾ)- ਸਥਾਨਕ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਦੀਆਂ ਨੈੱਟਬਾਲ ਤੇ ਫੁੱਟਬਾਲ `ਚ ਜ਼ਿਲ੍ਹਾ ਪੱਧਰ `ਤੇ ਜਿੱਤ ਪ੍ਰਾਪਤ ਕਰਕੇ 10 ਸਾਲਾਂ ਤੋਂ ਚਲਦੀ ਆ ਰਹੀ ਸਰਦਾਰੀ ਨੂੰ ਕਾਇਮ ਰੱਖਣ ਵਾਲੀਆਂ ਖਿਡਾਰੀ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ । ਪੀ. ਟੀ. ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਕੋਚ ਮਨਪ੍ਰੀਤ ਸਿੰਘ ਮਨੂੰ ਤੇ ਜਸਵੀਰ ਸਿੰਘ ਸ਼ੰਮੀ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰ ਦੇ ਸਕੂਲੀ ਮੁਕਾਬਲਿਆਂ ਦੌਰਾਨ ਨੈੱਟਬਾਲ ਦੇ ਉਮਰ ਵਰਗ ਅੰਡਰ 14, 17 ਤੇ 19 ਸਾਲ ਵਿੱਚ ਪਹਿਲਾ ਜਦ ਕਿ ਫੁੱਟਬਾਲ ਦੇ ਉਮਰ ਵਰਗ ਅੰਡਰ 14 ਤੇ 19 ਸਾਲ ਵਿੱਚ ਪਹਿਲਾ ਅਤੇ ਅੰਡਰ 17 ਸਾਲ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ । ਇੰਚਾਰਜ ਪ੍ਰਿੰਸੀਪਲ ਰਾਜ ਕੁਮਾਰੀ ਤੇ ਸਮੂਹ ਸਟਾਫ ਨੇ ਜੇਤੂ ਵਿਦਿਆਰਣਾਂ , ਪੀ. ਟੀ. ਆਈ ਵਿਨੋਦ ਕੁਮਾਰ, ਕੋਚ ਮਨੂ ਤੇ ਸ਼ੰਮੀ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ । ਇਸ ਮੌਕੇ ਲੈਕ: ਬਿਨੈ ਕੁਮਾਰ, ਸੁਨੀਲ ਕੁਮਾਰ, ਮਨਦੀਪ ਸਿੰਘ, ਹਰਬੰਸ ਸਿੰਘ, ਪ੍ਰਕਾਸ਼ ਕੌਰ, ਪਰਮਜੀਤ ਕੌਰ, ਮੀਨਾ ਕੁਮਾਰੀ, ਰਕਸ਼ਾ ਦੇਵੀ, ਵੰਦਨਾ, ਗੁਰਪ੍ਰੀਤ ਸਿੰਘ, ਦੁਸ਼ਯੰਤ ਕੁਮਾਰ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: