ਨੈਸ਼ਨਲ ਹਾਈਵੇ ਤੇ ਸੁੱਟੀਆਂ ਝੋਨੇ ਦੀਆਂ ਬੱਲੀਆਂ ਵਾਹਨ ਚਾਲਕਾਂ ਲਈ ਪੇ੍ਰਸ਼ਾਨੀ ਦਾ ਸਬੱਬ ਬਣੀਆਂ

ss1

ਨੈਸ਼ਨਲ ਹਾਈਵੇ ਤੇ ਸੁੱਟੀਆਂ ਝੋਨੇ ਦੀਆਂ ਬੱਲੀਆਂ ਵਾਹਨ ਚਾਲਕਾਂ ਲਈ ਪੇ੍ਰਸ਼ਾਨੀ ਦਾ ਸਬੱਬ ਬਣੀਆਂ

vikrant-bansal-2ਭਦੌੜ 02 ਨਵੰਬਰ (ਵਿਕਰਾਂਤ ਬਾਂਸਲ) ਇਸ ਸਮੇਂ ਖੇਤਾਂ ‘ਚ ਝੋਨੇ ਦੀ ਕਟਾਈ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ ਅਤੇ ਝੋਨੇ ਦੀ ਫਸਲ ਦੀ ਕਟਾਈ ਹੱਥੀ ਤੇ ਕੰਬਾਈਨਾਂ ਨਾਲ ਕੀਤੀ ਜਾ ਰਹੀ ਹੈ ਜਿਨਾਂ ਖੇਤਾਂ ‘ਚ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ, ਉਨਾਂ ਖੇਤਾਂ ‘ਚ ਵੱਡੀ ਗਿਣਤੀ ਝੋਨੇ ਦੀਆਂ ਬੱਲੀਆਂ ਹੇਠਾਂ ਡਿੱਗ ਜਂਦੀਆਂ ਹਨ ਇਨਾਂ ਬੱਲੀਆਂ ਨੂੰ ਗਰੀਬ ਮਜ਼ਦੂਰ ਪਰਿਵਾਰ ਖੇਤਾਂ ਚੋਂ ਚੁਗ ਕੇ ਝੋਨੇ ਨੂੰ ਇਕੱਠਾ ਕਰ ਲੈਂਦੇ ਹਨ ਅਤੇ ਇੰਨੀ ਦਿਨੀ ਖੇਤਾਂ ‘ਚ ਗਰੀਬ ਪਰਿਵਾਰਾਂ ਦੇ ਮਜਦੂਰ ਅਤੇ ਔਰਤਾਂ ਤੋਂ ਇਲਾਵਾ ਉਨਾਂ ਦੇ ਬੱਚੇ ਵੀ ਇਹ ਬੱਲੀਆਂ ਚੁਗਦੇ ਅਕਸਰ ਦਿਖਾਈ ਦਿੰਦੇ ਹਨ ਕੰਬਾਈਨਾਂ ਦੀ ਕਟਾਈ ਵਾਲੇ ਖੇਤਾਂ ‘ਚੋਂ ਬੱਲੀਆਂ ਚੁਗਣ ਲਈ ਇੰਨਾਂ ਮਜਦੂਰਾਂ ਨੂੰ ਕਿਸਾਨ ਵੀ ਗਰੀਬ ਪਰਿਵਾਰ ਹੋਣ ਕਾਰਨ ਕੁੱਝ ਨਹੀਂ ਕਹਿੰਦੇ ਖੇਤਾਂ ‘ਚੋਂ ਬੱਲੀਆਂ ਚੁਗਣ ਮਗਰੋਂ ਇਹ ਪਰਿਵਾਰ ਬੱਲੀਆਂ ਨੂੰ ਸੜਕਾਂ ਉੱਪਰ ਸੁੱਟ ਲੈਂਦੇ ਹਨ ਤਾਂ ਜੋ ਸੜਕਾਂ ਉੱਪਰੋਂ ਲੰਘਣ ਵਾਲੇ ਵਾਹਨਾਂ ਨਾਲ ਬੱਲੀਆਂ ‘ਚੋਂ ਝੋਨਾ ਆਸਾਨੀ ਨਾਲ ਸਾਫ ਕਰਕੇ ਕੱਢਿਆ ਜਾ ਸਕੇ ਗਰੀਬ ਪਰਿਵਾਰ ਅਜਿਹਾ ਕਰਕੇ ਜਿੱਥੇ ਉਹ ਝੋਨਾ ਇਕੱਠਾ ਕਰਕੇ ਦਿਹਾੜੀ ਪਾਉਣ ਦਾ ਯਤਨ ਕਰਦੇ ਹਨ, ਉੱਥੇ ਇਹ ਰੁਝਾਨ ਉਨਾਂ ਤੇ ਰਾਹੀਗਰਾਂ ਲਈ ਕਾਫੀ ਖਤਰਨਾਕ ਸਾਬਤ ਹੋ ਰਿਹਾ ਹੈ ਇਹੀ ਮਜ਼ਦੂਰ ਪਰਿਵਾਰ ਬਾਅਦ ‘ਚ ਝੋਨੇ ਨੂੰ ਸਾਫ ਸਫਾਈ ਕਰਨ ਲਈ ਛੱਜਾਂ ਆਦਿ ਨਾਲ ਉਡਾਉਣ ਲੱਗ ਜਾਂਦੇ ਹਨ ਅਤੇ ਇਹ ਉੱਡਣ ਵਾਲੀ ਪਰਾਲੀ ਅਤੇ ਫੂਸ ਸੜਕਾਂ ਉਪਰੋਂ ਲੰਘਦੇ ਦੋ ਪਹੀਆ ਜਾਂ ਛੋਟੇ ਵਾਹਨਾਂ ਦੇ ਚਾਲਕਾਂ ਲਈ ਪੇ੍ਰਸ਼ਾਨੀ ਦਾ ਸਬੱਬ ਬਣ ਜਾਂਦੀ ਹੈ ਕਿਉਂਕਿ ਉਹ ਅਕਸਰ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਖਤਰੇ ‘ਚ ਪਾ ਕੇ ਸੜਕਾਂ ਉੱਪਰ ਬੱਲੀਆਂ ਸੁੱਟ ਕੇ ਦਿਹਾੜੀ ਕਮਾਉਣ ਦਾ ਯਤਨ ਕਰਦੇ ਹਨ, ਕਿਉਂਕਿ ਕੰਮ ਦੀ ਘਾਟ ਕਾਰਨ ਰੁਜ਼ਗਾਰ ਦੇ ਸਾਧਨ ਘਟ ਗਏ ਹਨ ਇਸ ਵਰਤਾਰੇ ਨੂੰ ਦੇਖਣ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗਰੀਬ ਪਰਿਵਾਰਾਂ ਦੇ ਬੱਚੇ ਬੱਲੀਆਂ ਦੀ ਦੇਖਭਾਲ ਲਈ ਸੜਕਾਂ ਕਿਨਾਰੇ ਬੈਠ ਜਾਂਦੇ ਹਨ, ਜਿਸ ਨਾਲ ਬਚਪਨ ‘ਚ ਅਨਜਾਣ ਇਹ ਛੋਟੇ ਬੱਚੇ ਮੁੱਖ ਮਾਰਗ ਤੇ ਆਵਾਜਾਈ ਦੇ ਰਸਤੇ ਤੋਂ ਬੇਖਬਰ ਹੋ ਹੋਣ ਨਾਲ ਕਿਸੇ ਵੀ ਸਮੇਂ ਹਾਦਸੀ ਲਪੇਟ ‘ਚ ਆਉਣ ਦਾ ਡਰ ਬਣਿਆ ਰਹਿੰਦਾ ਹੈ ਇਹੀ ਨਹੀਂ ਬਲਕਿ ਮਜ਼ਦੂਰਾਂ ਦੇ ਬੱਚਿਆਂ ਦੇ ਅੱਖਾਂ ‘ਚ ਅਜਿਹਾ ਕੂੜਾ ਕਰਕਟ ਪੈਣ ਨਾਲ ਉਨਾਂ ਦੇ ਕਿਸੇ ਵਾਹਨ ਹੇਠ ਆਉਣ ਦਾ ਡਰ ਬਣਿਆ ਰਹਿੰਦਾ ਹੈ।

Share Button

Leave a Reply

Your email address will not be published. Required fields are marked *