ਨੈਸ਼ਨਲ ਹਾਈਵੇਅ ਬਾਈਪਾਸ ਤੇ ਲੱਗੀਆਂ ਖਰਾਬ ਟ੍ਰੈਫਿਕ ਲਾਈਟਾਂ ਤੁਰੰਤ ਠੀਕ ਕਰਵਾਈਆਂ ਜਾਣ: ਡਿਪਟੀ ਕਮਿਸ਼ਨਰ

ss1

ਨੈਸ਼ਨਲ ਹਾਈਵੇਅ ਬਾਈਪਾਸ ਤੇ ਲੱਗੀਆਂ ਖਰਾਬ ਟ੍ਰੈਫਿਕ ਲਾਈਟਾਂ ਤੁਰੰਤ ਠੀਕ ਕਰਵਾਈਆਂ ਜਾਣ: ਡਿਪਟੀ ਕਮਿਸ਼ਨਰ

ਰੂਪਨਗਰ, 20 ਸਤੰਬਰ : ਨੈਸ਼ਨਲ ਹਾਈਵੇਅ ਬਾਈਪਾਸ ਤੇ ਲੱਗੀਆਂ ਖਰਾਬ ਟ੍ਰੈਫਿਕ ਲਾਈਟਾਂ ਤੁਰੰਤ ਠੀਕ ਕਰਵਾਈਆਂ ਜਾਣ ਇਹ ਹਦਾਇਤ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ ਅੱਜ ਇਥੇ ਮਿਨੀ ਸਕਤਰੇਤ ਦੇ ਕਮੇਟੀ ਰੂਮ ਵਿਚ ਸੜ੍ਹਕ ਸੁਰਖਿਆ ਕਮੇਟੀ ਦੀ ਮੀਟਿੰਗ ਦੌਰਾਨ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਨੂੰ ਕੀਤੀ।ਉਨਾਂ ਸਕੂਲ ਜਾਂਦੇ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਣਾ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਿਜੀ ਵਾਹਨਾਂ ਵਿਸ਼ੇਸ਼ ਕਰ ਆਟੋ ਵਿਚ ਨਾ ਭੇਜਦੇ ਹੋਏ ਸਕੂਲ ਦੇ ਸੁਰੱਖਿਅਤ ਵਾਹਨਾਂ ਰਾਹੀਂ ਹੀ ਭੇਜਣ।ਉਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਕਾਰਨਵਸ਼ ਨਿਜੀ ਵਾਹਨ ਵਿਚ ਬੱਚਿਆਂ ਨੂੰ ਸਕੂਲ ਭੇਜਣਾ ਹੋਵੇ ਤਾਂ ਸਬੰਧਤ ਵਾਹਨ ਦੀ ਸਮਰਥਾ ਅਨੁਸਾਰ ਹੀ ਬੱਚੇ ਉਸ ਵਾਹਨ ਵਿਚ ਬਿਠਾਏ ਜਾਣ। ਉਨਾਂ ਮਾਪਿਆਂ ਨੂੰ ਇਹ ਵੀ ਪ੍ਰੇਰਣਾ ਕੀਤੀ ਕਿ ਉਹ ਨਿਰਧਾਰਤ ਉਮਰ ਤੋਂ ਘੱਟ ਦੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ। ਉਨਾਂ ਇਹ ਵੀ ਕਿਹਾ ਕਿ ਸੇਫ ਸੁਰਖਿਆ ਵਾਹਨ ਸਕੀਮ ਨੂੰ ਜ਼ਿਲ੍ਹੇ ਵਿਚ ਸਖਤੀ ਨਾਲ ਲਾਗੂ ਕਰਵਾਇਆ ਜਾਵੇ। ਉਨਾਂ ਐਸ.ਡੀ.ਐਮਜ਼ ਨੂੰ ਸਕੂਲਾਂ ਨੇੜੇ ਮੁੱਖ ਸੜਕਾਂ ਤੇ ਰੰਬਲ ਸਟਰਿਪਸ ਲਗਾਉਣ ਲਈ ਆਖਿਆ ਤਾਂ ਜੋ ਉਸ ਸੜਕ ਤੋਂ ਲੰਘਣ ਵਾਲੇ ਵਾਹਨਾਂ ਦੀ ਸਪੀਡ ਘਟ ਹੋ ਸਕੇ। ਇਸ ਤੋਂ ਇਲਾਵਾ ਇੰਨਾਂ ਸੜਕਾਂ ਤੇ ਸਕੂਲਾਂ ਸਬੰਧੀ ਸਾਈਨ ਬੋਰਡ ਵੀ ਲਗਾਏ ਜਾਣ ਲਈ ਕਿਹਾ।
ਸੜਕੀ ਹਾਦਸਿਆਂ ਦੀ ਸਮੀਖਿਆ ਦੌਰਾਨ ਸਹਾਇਕ ਟਰਾਂਸੋਰਟ ਅਫਸਰ ਸ਼੍ਰੀ ਪ੍ਰਦੀਪ ਸਿੰਘ ਢਿਲੋਂ ਨੇ ਦਸਿਆ ਕਿ ਪਿਛਲੇ ਤਿੰਨ ਮਹੀਨੇ ਦੌਰਾਨ ਜ਼ਿਲ੍ਹੇ ਵਿਚ ਕੁੱਲ 54 ਸੜਕੀ ਹਾਦਸੇ ਹੋਏ ਹਨ ਜਿਸ ਦੌਰਾਨ 38 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ ਜਦਕਿ 57 ਵਿਅਕਤੀ ਜਖਮੀ ਹੋਏ ਹਨ।ਉਨ੍ਹਾਂ ਇਹ ਵੀ ਦਸਿਆ ਕਿ ਜਿਲ੍ਹੇ ਅੰਦਰ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਨਾਉਣ ਲਈ ਸਮਰੱਥਾ ਤੋਂ ਵੱਧ ਭਾਰ/ਸਵਾਰੀਆਂ ਢੋਣ ਵਾਲੇ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਜਾਦੀ ਹੈ ਜਿਸ ਤਹਿਤ ਅਗਸਤ ਮਹੀਨੇ ਦੌਰਾਨ ਉਨ੍ਰਾਂ ਦੇ ਦਫਤਰ ਵਲੌ 124 ਚਲਾਨ ਕੀਤੇ ਗਏ ਜਿੰਨਾਂ ਪਾਸੋਂ 6 ਲੱਖ 16 ਹਜਾਰ ਜੁਰਮਾਨਾ ਵਸੂਲਿਆ ਗਿਆ ਇਸ ਤੋਂ ਇਲਾਵਾ ਟਰੈਫਿਕ ਪੁਲਿਸ ਵਲੋਂ 813 ਚਲਾਨ ਕਟੇ ਗਏ ਜਿੰਨਾ ਪਾਸੋਂ 6 ਲੱਖ 65 ਹਜਾਰ 900 ਜੁਰਮਾਨਾ ਵਸੂਲਿਆ ਗਿਆ।
ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ),ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ.ਰੂਪਨਗਰ,ਮੈਡਮ ਰੂਹੀ ਦੁਗ ਐਸ.ਡੀ.ਐਮ.ਸ਼੍ਰੀ ਚਮਕੌਰ ਸਾਹਿਬ, ਸ੍ਰੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ (ਜ) ਡਾਕਟਰ ਰੀਤਾ ਸਹਾਇਕ ਸਿਵਲ ਸਰਜਨ,ਸ਼੍ਰੀਮਤੀ ਰਾਜਿੰਦਰ ਕੌਰ ਜਿਲਾ ਬਾਲ ਸੁਰਖਿਆ ਅਫਸਰ,ਮਿਸ ਮੋਹਿਤਾ ਬਾਲ ਸੁਰਖਿਆ ਅਫਸਰ ਅਤੇ ਹੋਰ ਅਧਿਕਾਰੀ ਹਾਜਰ ਸਨ।

Share Button

Leave a Reply

Your email address will not be published. Required fields are marked *