ਨੈਣਾ ਦੇਵੀ ਦੇ ਨਰਾਤਿਆਂ ਮੌਕੇ 10 ਦਿਨਾਂ ਲਈ ਟੋਲ ਪਲਾਜਾ ਹੋਵੇ ਬੰਦ: ਬਜਰੰਗ ਦੱਲ

ss1

ਨੈਣਾ ਦੇਵੀ ਦੇ ਨਰਾਤਿਆਂ ਮੌਕੇ 10 ਦਿਨਾਂ ਲਈ ਟੋਲ ਪਲਾਜਾ ਹੋਵੇ ਬੰਦ: ਬਜਰੰਗ ਦੱਲ
ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ

26-52

ਸ਼੍ਰੀ ਅਨੰਦਪੁਰ ਸਾਹਿਬ, 25 ਜੁਲਾਈ (ਦਵਿੰਦਰਪਾਲ ਸਿੰਘ/ ਅੰਕੁਸ਼): ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਦੇ ਨਰਾਤਿਆਂ ਮੌਕੇ 10 ਦਿਨਾਂ ਲਈ ਨੱਕੀਆ ਟੋਲ ਪਲਾਜਾ ਬੰਦ ਕੀਤਾ ਜਾਵੇ। ਇਹ ਮੰਗ ਬਜਰੰਗ ਦੱਲ ਦੇ ਕਾਰਕੁੰਨਾਂ ਨੇ ਕੀਤੀ। ਅੱਜ ਐਸ ਡੀ ਐਮ ਅਮਰਜੀਤ ਬੈਂਸ ਨੂੰ ਦਿਤੇ ਮੰਗ ਪੱਤਰ ਵਿਚ ਬਜਰੰਗ ਦੱਲ ਦੇ ਜਿਲਾ ਰੂਪਨਗਰ ਦੇ ਪ੍ਰਧਾਨ ਮੁਨੀਸ਼ ਗੌਤਮ, ਯੁਵਾ ਮੋਰਚਾ ਦੇ ਮੀਤ ਪ੍ਰਧਾਨ ਬਲਰਾਮ ਪ੍ਰਾਸ਼ਰ, ਪਵਨ ਗੌਤਮ, ਕੇਸ਼ਵ ਸ਼ਰਮਾ, ਨਵੀਨ ਸ਼ਰਮਾ, ਬ੍ਰਿਜ ਮੋਹਨ, ਨਰਿੰਦਰ ਸ਼ਰਮਾ, ਵਿਸ਼ਾਲ ਸ਼ਰਮਾ ਐਡਵੋਕੇਟ, ਵਿਜੇ ਸ਼ਰਮਾ, ਦਰਸ਼ਨ ਸ਼ਰਮਾ ਸਰਪੰਚ, ਸੰਜੀਵ ਗੌਤਮ ਨੇ ਕਿਹਾ ਕਿ ਪ੍ਰਸਿਧ ਸ਼ਕਤੀ ਪੀਠ ਨੈਣਾਂ ਦੇਵੀ ਦੇ ਨਰਾਤੇ ਸ਼ੁਰੂ ਹੋ ਰਹੇ ਹਨ ਜਿਸ ਲਈ ਸ਼ਰਧਾਲੂਆਂ ਦੂਰ ਦੁਰਾਡੇ ਤੋ ਕੀਰਤਪੁਰ ਸਾਹਿਬ ਤੋ ਹੁੰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਤੇ ਨੈਣਾਂ ਦੇਵੀ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰਾਂ ਹੋਲੇ ਮਹੱਲੇ ਮੋਕੇ ਟੋਲ ਪਲਾਜਾ ਬੰਦ ਰਖਿਆ ਜਾਂਦਾ ਹੈ ਉਸੇ ਅਧਾਰ ਤੇ ਹੁਣ ਵੀ 3 ਤੋ 12 ਅਗਸਤ ਤੱਕ ਨੱਕੀਆ ਟੋਲ ਪਲਾਜਾ ਬੰਦ ਰਖਿਆ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

Share Button

Leave a Reply

Your email address will not be published. Required fields are marked *