Sat. Jun 15th, 2019

ਨੈਣਾ ਦੇਵੀ ਦੇ ਕੋਲ ਪੈਂਦੇ ਕੋਲਾਂ ਵਾਲਾ ਟੋਭਾ ਕੋਲ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ

ਨੈਣਾ ਦੇਵੀ ਦੇ ਕੋਲ ਪੈਂਦੇ ਕੋਲਾਂ ਵਾਲਾ ਟੋਭਾ ਕੋਲ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ, 16 ਅਗਸਤ (ਦਵਿੰਦਰਪਾਲ ਸਿੰਘ/ਅੰਕੁਸ਼): ਸਾਉਣ ਅਸ਼ਟਮੀ ਦੇ ਚੱਲ ਰਹੇ ਮੇਲੇ ਦੌਰਾਨ ਮਾਤਾ ਨੈਣਾ ਦੇਵੀ ਮੰਦਰ ਦੇ ਕੋਲ ਪੈਂਦੇ ਕੋਲਾਂ ਵਾਲਾ ਟੋਭਾ ਦੇ ਨਾਲ ਇੱਕ ਧਰਮਸ਼ਾਲਾ ਵਿੱਚ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।ਜਾਣਕਾਰੀ ਅਨੁਸਾਰ ਧਰਮਸ਼ਾਲਾ ਦੇ ਸਾਹਮਣੇ ਇੱਕ ਇਟਿਆਸ ਟੈਕਸੀ ਪੀ ਬੀ 01 – 0433 ਖੜ੍ਹੀ ਹੋਈ ਸੀ । ਉਸ ਵਿੱਚ ਸਵਾਰ ਇੱਕ ਵਿਅਕਤੀ ਜਿਸ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਫੇਜ਼ ਇੱਕ ਸੈਕਟਰ ੫੫ ਮੋਹਾਲੀ ਵਜੋਂ ਹੋਈ ਹੈ। ਉਹ ਮ੍ਰਿਤਕ ਹਾਲਤ ਵਿਚ ਪਿਆ ਹੋਇਆ ਸੀ ਅਤੇ ਕਾਰ ਵਿੱਚ ਏ ਸੀ ਚੱਲ ਰਿਹਾ ਸੀ ਅਤੇ ਸਟੀਰੀਓ ਤੇ ਗਾਣੇ ਵੱਜ ਰਹੇ ਸਨ ਮੌਕੇ ਤੇ ਪਹੁੰਚੇ ਹਿਮਾਚਲ ਪੁਲਿਸ ਦੇ ਡੀਐੱਸਪੀ ਮਨੋਹਰ ਲਾਲ ਨੇ ਦੱਸਿਆ ਕਿ ਮੁਹਾਲੀ ਪੁਲਿਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਆਤਮ ਹੱਤਿਆ ਦਾ ਲੱਗਦਾ ਹੈ ਕਿਉਂਕਿ ਕਾਰ ਵਿੱਚੋਂ ਕੁਝ ਸ਼ਰਾਬ ਤਿੰਨ ਜ਼ਿੰਦਾ ਕਾਰਤੂਸ ਇੱਕ ਚੱਲਿਆ ਹੋਇਆ ਕਾਰਤੂਸ ਅਤੇ ਇੱਕ ਦੇਸੀ ਕੱਟਾ ਬਰਾਮਦ ਹੋਇਆ ਹੈ।

Leave a Reply

Your email address will not be published. Required fields are marked *

%d bloggers like this: