Tue. Sep 24th, 2019

ਨੈਣਾ ਦੇਵੀ ਤੋਂ ਨੰਗਲ ਜਾ ਰਹੀ ਕਾਰ ਦਾ ਦਰਦਨਾਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਤ, ਤਿੰਨ ਗੰਭੀਰ ਜਖਮੀ, ਪੀ ਜੀ ਆਈ ਰੈਫਰ

ਨੈਣਾ ਦੇਵੀ ਤੋਂ ਨੰਗਲ ਜਾ ਰਹੀ ਕਾਰ ਦਾ ਦਰਦਨਾਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਤ, ਤਿੰਨ ਗੰਭੀਰ ਜਖਮੀ, ਪੀ ਜੀ ਆਈ ਰੈਫਰ

ਸ੍ਰੀ ਆਨੰਦਪੁਰ ਸਾਹਿਬ, 12 ਜੁਲਾਈ (ਦਵਿੰਦਰਪਾਲ ਸਿੰਘ): ਅੱਜ ਸ਼ਾਮ ਇੱਥੋਂ ਕੁਝ ਦੂਰੀ ਤੇ ਸਥਿਤ ਹਿਮਾਚਲ ਪ੍ਰਦੇਸ਼ ਦੇ ਨੈਣਾ ਦੇਵੀ ਦੇ ਨਜ਼ਦੀਕ ਇੱਕ ਕਾਰ ਦੇ ਡੂੰਘੀ ਖਾਈ ਵਿੱਚ ਗਿਰਨ ਕਰਕੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਿਸ ਦੌਰਾਨ 26 ਸਾਲਾਂ ਮਾਂ ਅਤੇ ਉਸਦੇ ਇੱਕ ਸਾਲ ਦੇ ਪੁੱਤ ਦੀ ਮੌਤ ਹੋਣ ਜਦਕਿ ਕਾਰ ਵਿੱਚ ਸਵਾਰ ਬਾਕੀ ਦੇ ਤਿੰਨ ਜਣਿਆਂ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਇਸ ਸੜਕ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਨੈਣਾ ਦੇਵੀ ਨੀਲਮ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਨੈਣਾ ਦੇਵੀ ਦੇ ਨਜ਼ਦੀਕ ਘਵਾਂਡਲ ਨੇੜੇ ਹੋਇਆ ਹੈ। ਸ਼ਾਮ ਸਾਢੇ ਚਾਰ ਤੋਂ 5 ਵਜੇ ਦੇ ਦਰਮਿਆਨ ਹੋਏ ਇਸ ਹਾਦਸੇ ਵਿੱਚ ਇੱਕ ਕਾਰ ਜਿਸਦਾ ਨੰਬਰ ਪੀ ਬੀ 12-ਬੀ-7739 ਘਵਾਂਡਲ ਤੋਂ ਨੰਗਲ ਵਾਲੇ ਪਾਸੇ ਜਾ ਰਹੀ ਸੀ ਤੇ ਬੇਕਾਬੂ ਹੋ ਕੇ ਸੜਕ ਤੋਂ ਕਾਫੀ ਹੇਠਾਂ ਜਾ ਗਿਰੀ। ਜਿਸ ਦੌਰਾਨ ਕਾਰ ਵਿੱਚ ਸਵਾਰ ਸ਼ਿਵਾਨੀ (26) ਪਤਨੀ ਸੰਦੀਪ ਅਤੇ ਆਵਿਸ਼ (1) ਪੁੱਤਰ ਸੰਦੀਪ ਦੀ ਮੌਤ ਹੋ ਗਈ ਹੈ। ਜਦਕਿ ਕਾਰ ਵਿੱਚ ਦੋ ਔਰਤਾਂ, ਦੋ ਬੱਚੇ ਅਤੇ ਇੱਕ ਪੁਰਸ਼ ਚਾਲਕ ਸਵਾਰ ਸੀ। ਜਿਨ੍ਹਾਂ ਵਿੱਚੋਂ ਇੱਕ ਬੱਚਾ, ਔਰਤ ਅਤੇ ਕਾਰ ਚਾਲਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਜਿਨ੍ਹਾਂ ਨੂੰ ਮੁਢੱਲਾ ਉਪਚਾਰ ਦੇਣ ਤੋਂ ਬਾਅਦ ਪੀ ਜੀ ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਸੀਂ ਘਟਨਾ ਵਾਲੇ ਸਥਾਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਧਾਰਾ 279, 337 ਦੇ ਤਹਿਤ ਨੈਣਾ ਦੇਵੀ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ ਜਦਕਿ ਮਾਂ-ਪੁੱਤ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਦੇ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

%d bloggers like this: