ਨੈਣਾਂ

ss1

ਨੈਣਾਂ

ਨੀਂਦ ਵੀ ਨਾ ਆਵੇ ਹੁਣ , ਮੇਰੇ ਇਹ ਨੈਣਾਂ ਨੂੰ।
ਲਾਇਆ ਕੈਸਾ ਰੋਗ ਤੂੰ , ਮੇਰੇ ਇਹ ਨੈਣਾਂ ਨੂੰ ।
ਕੀਤੇ ਹੋਣ ਬੰਦ ਯਾਰਾ , ਤਕਦੇ ਹੀ ਰਹਿਣ ਤੈਨੂੰ
ਸਵਾਦ ਕੈਸਾ ਲਾ ਗਇਓ , ਮੇਰੇ ਇਹ ਨੈਣਾਂ ਨੂੰ ।
ਸੰਗਦੇ ਨੇ ਪਹਿਲੀ ਵਾਰਾਂ , ਮੁਖ ਮੇਰਾ ਚੁੰਮਿਆ ਸੀ
ਭੁੱਲੀ ਨਈਓ ਮਿਲਣੀ ਓ , ਮੇਰੇ ਇਹ ਨੈਣਾਂ ਨੂੰ ।
ਹੋਵੇ ਨਾਲ ਸਾਥ ਤੇਰਾ , ਦੋਵੇਂ ਉੱਡੀਏ ਹਵਾਵਾਂ ਸੰਗ
ਚੱਤੇ ਪੈਰ ਖਵਾਬ ਆਉਂਦਾ , ਮੇਰੇ ਇਹ ਨੈਣਾਂ ਨੂੰ ।
ਤੱਕਦਿਆਂ ਤੈਨੂੰ ਭੁੱਲ , ਜਾਣ ਦੁੱਖ ਜਿੰਦਗੀ ਦੇ
ਦੀਦਾਰ ਬਸ ਦਿੰਦਾ ਰਹੀਂ , ਮੇਰੇ ਇਹ ਨੈਣਾਂ ਨੂੰ ।
ਹੰਝ ਵੀ ਤਾਂ ਮੱਲੋ ਜ਼ੋਰੀ , ਵਹਿਣ ਲੱਗ ਪੈਂਦੇ ਨੇ
ਆਵੇ ਤੇਰੀ ਯਾਦ ਜਦੋਂ, ਮੇਰੇ ਇਹ ਨੈਣਾਂ ਨੂੰ ।
ਆਖਰੀ ਹੀ ਪਲ ਬੇਸ਼ੱਕ , ਕੋਲ ਮੇਰੇ ਆ ਜਾਵੀਂ
ਮੁੱਕੂ ਤੇਰੀ ਤਾਂਗ ਐਮੀ , ਮੇਰੇ ਇਹ ਨੈਣਾਂ ਨੂੰ।
ਐਮੀ ਭਗਤ 
Share Button

Leave a Reply

Your email address will not be published. Required fields are marked *