ਨੇਹਾ ਕੱਕੜ ਨੇ ”ਹਮਸ਼ਫਰ” ਬਾਰੇ ਕੀਤਾ ਖੁਲਾਸਾ

ss1

ਨੇਹਾ ਕੱਕੜ ਨੇ ”ਹਮਸ਼ਫਰ” ਬਾਰੇ ਕੀਤਾ ਖੁਲਾਸਾ

ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਇਹ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ‘ਚ ਕੋਈ ਸ਼ੱਕ ਨਹੀਂ ਕਿ ਸੈਲਫ਼ੀ ਕੁਈਨ ਨੇਹਾ ਕੱਕੜ ਕਈ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ।

Neha Kakkar Oh Humsafar song

ਨੇਹਾ ਨੇ ਇਸ ਵੈਲੇਨਟਾਈਨ ਦੇ ਦਿਨ ਬਹੁਤ ਸਾਰੇ ਦਿਲ ਤੋੜ ਦਿੱਤੇ ਜਦੋਂ ਉਸ ਨੇ ਬਾਲੀਵੁੱਡ ਐਕਟਰ ਹਿਮਾਂਸ਼ ਕੋਹਲੀ ਨਾਲ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀਆਂ ਸ਼ੇਅਰ ਕੀਤੀਆਂ। ਦੋਵੇਂ ਵੈਲੇਨਟਾਈਨ ਵੀਕ ਦੇ ਸਾਰੇ ਦਿਨ ਮਨਾਉਂਦੇ ਰਹੇ ਤੇ ਉਦੋਂ ਤੋਂ ਹੀ ਇਸ ਕੱਪਲ ਨੇ ਵੀ ਲਾਈਮਲਾਈਟ ‘ਚ ਰਹਿਣਾ ਸ਼ੁਰੂ ਕਰ ਦਿੱਤਾ। ਮੀਡੀਆ ਤੋਂ ਲੈ ਕੇ ਉਨ੍ਹਾਂ ਦੇ ਫੈਨਜ਼ ਤੱਕ ਉਨ੍ਹਾਂ ਬਾਰੇ ਅੰਦਾਜ਼ਾ ਲਾਉਣਾ ਤੇ ਸੁਰਖੀਆਂ ਬਣਾਉਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਸ ਕੱਪਲ ਨੇ ਆਪਣੇ ਰਿਸ਼ਤੇ ਬਾਰੇ ਪਬਲਿਕ ‘ਚ ਕੁਝ ਨਹੀਂ ਕਿਹਾ, ਪਰ ਦੋਵਾਂ ਦੀਅਥ ਇਕੱਠਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕੈਪਸ਼ਨ ਦੋਵਾਂ ਬਾਰੇ ਬਹੁਤ ਕੁਝ ਦੱਸਦੀਆਂ ਹਨ। ਹਾਲ ਹੀ ‘ਚ ਨੇਹਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਦਾ ਕੈਪਸ਼ਨ ਸੀ, ‘ਇਸ ਪਿਕਚਰ ਨੂੰ ਦੇਖ ਕੇ ਤੁਹਾਡੇ ਦਿਮਾਗ ਵਿੱਚ ਕੀ ਆ ਰਿਹਾ ਹੈ? ‘ਓ ਹਮਸਫ਼ਰ’।

Neha Kakkar Oh Humsafar song

ਤੁਹਾਨੂੰ ਦੱਸ ਦੇਈਏ ਕਿ ਹੁਣ ਇਹ ਦੋਵੇਂ ਇੱਕਠੇ ਇੱਕ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ। ਨੇਹਾ ਦੇ ਫੈਨਜ਼ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਦੋਵੇਂ ਜਲਦੀ ਹੀ ਆਉਣ ਵਾਲੇ ਸੌਂਗ ‘ਓ ਹਮਸਫਰ’ ‘ਚ ਨਜ਼ਰ ਆਉਣਗੇ। ਗਾਣੇ ਨੂੰ ਆਵਾਜ਼ ਦਿੱਤੀ ਹੈ ਨੇਹਾ ਨੇ ਤੇ ਇਸ ‘ਚ ਲੀਡ ‘ਚ ਨਜ਼ਰ ਆਉਣਗੇ ਐਕਟਰ ਹਿਮਾਂਸ਼। ਹਿਮਾਂਸ਼ ਪਹਿਲਾਂ ‘ਯਾਰੀਆਂ’ ਤੇ ‘ਸਵੀਟੀ ਵੈਡਸ ਐਨ.ਆਰ.ਆਈ’ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਹੁਨਰ ਦਿਖਾ ਚੁੱਕੇ ਹਨ। ਨੇਹਾ ਕੱਕੜ ਤੇ ਹਿਮਾਂਸ਼ ਆਪਣੀ ਸੰਗੀਤ ਦੀ ਵਿਡੀਓ ਵਿੱਚ ਵੀ ਆਪਣੀ ਹਸੀਨ ਕੈਮਿਸਟ੍ਰੀ ਵਿਖਾਉਣਗੇ।

Neha Kakkar Oh Humsafar song

ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਕ੍ਰਸ਼ ਬਣ ਚੁੱਕੀ ਅਦਾਕਾਰਾ ਪ੍ਰਿਆ ਪ੍ਰਕਾਸ਼ ਦੇ ਵਿੰਕ ਅਤੇ ਫਲਾਇੰਗ ਕਿਸ ਸੀਨ ਫੈਨਜ਼ ਅਤੇ ਸਿਤਾਰਿਆਂ ਦੇ ਵਿੱਚ ਕਾਫੀ ਪਾਪੂਲਰ ਹੈ। ਹਾਲ ਹੀ ਵਿੱਚ ਨੇਹਾ ਕੱਕੜ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿੱਚ ਉਹ ਪ੍ਰਿਆ ਦੇ ਕਿਸ ਸੀਨ ਨੂੰ ਕਾਪੀ ਕਰਦੀ ਦਿਖਾਈ ਦੇ ਰਹੀ ਸੀ ਪਰ ਇਸ ਦੌਰਾਨ ਉਨ੍ਹਾਂ ਤੋਂ ਇੱਕ ਗਲਤੀ ਹੋ ਗਈ ਜਿਸ ਦੇ ਕਾਰਨ ਉਹ ਟ੍ਰੋਲ ਵੀ ਹੋਈ ਸੀ। ਇੰਸਟਾਗ੍ਰਾਮ ਤੇ ਵੀਡੀਓ ਸ਼ੇਅਰ ਕਰਦੇ ਹੋਏ ਪ੍ਰਿਆ ਨੇ ਕਿਹਾ ਕਿ ਮੇਰੇ ਤੇ ਪ੍ਰਿਆ ਪ੍ਰਕਾਸ਼ ਦਾ ਇਫੈਕਟ ਪਰ ਗਨ ਉਲਟੀ ਹੋ ਗਈ ।

Neha Kakkar Oh Humsafar song
ਨੇਹਾ ਕੱਕੜ ਦੇ ਇਸ ਵੀਡੀਓ ਨੂੰ ਖਬਰ ਲਿਖੇ ਜਾਣ ਤੱਕ 1,409,076 ਵਿਊਜ਼ ਮਿਲ ਚੁੱਕੇ ਸਨ। ਨੇਹਾ ਦਾ ਵੀਡੀਓ ਬੇਹੱਦ ਪਿਆਰਾ ਬਣ ਗਿਆ ਸੀ, ਇਸ ਨੂੰ ਉਨ੍ਹਾਂ ਨੇ ਆਪਣੀ ਕਿਊਟ ਸਮਾਈਲ ਦੇ ਨਾਲ ਖਤਮ ਕੀਤਾ ਸੀ ਪਰ ਪ੍ਰਿਆ ਨੂੰ ਪੂਰੀ ਤਰ੍ਹਾਂ ਨਾਲ ਕਾਪੀ ਕਰਨ ਵਿੱਚ ਉਨ੍ਹਾਂ ਤੋਂ ਭੁੱਲ ਹੋ ਗਈ। ਦਰਅਸਲ, ਉਨ੍ਹਾਂ ਨੇ ਆਪਣੀ ਗਨ ਨੂੰ ਉਲਟਾ ਲੋਡ ਕੀਤਾ। ਇਸਦਾ ਜਿਕਰ ਉਨ੍ਹਾਂ ਨੇ ਆਪਣਾ ਕੈਪਸ਼ਨ ਵਿੱਚ ਵੀ ਕੀਤਾ ਸੀ।

Neha Kakkar Oh Humsafar song

Share Button

Leave a Reply

Your email address will not be published. Required fields are marked *