Wed. Jun 19th, 2019

ਨੇਪਾਲ ‘ਚ 100 ਰੁਪਏ ਤੋਂ ਵੱਧ ਦੇ ਭਾਰਤੀ ਨੋਟਾਂ ‘ਤੇ ਰੋਕ

ਨੇਪਾਲ ‘ਚ 100 ਰੁਪਏ ਤੋਂ ਵੱਧ ਦੇ ਭਾਰਤੀ ਨੋਟਾਂ ‘ਤੇ ਰੋਕ

ਨੇਪਾਲ ’ਚ ਹੁਣ 100 ਰੁਪਏ ਤੋਂ ਜ਼ਿਆਦਾ ਮੁੱਲ ਵਾਲੇ ਭਾਰਤੀ ਨੋਟ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਨੇਪਾਲ ਦੇ ਕੇਂਦਰੀ ਬੈਂਕ ਨੇ 2000 ਰੁਪਏ, 500 ਰੁਪਏ ਅਤੇ 200 ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਕਦਮ ਨਾਲ ਨੇਪਾਲ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।
ਕਾਠਮੰਡੂ ਪੋਸਟ ਦੀ ਖਬਰ ਮੁਤਾਬਕ, ਨੇਪਾਲ ਨੈਸ਼ਨਲ ਬੈਂਕ ਨੇ ਐਤਵਾਰ ਨੂੰ ਸਰਕੂਲਰ ਜਾਰੀ ਕਰਕੇ ਨੇਪਾਲੀ ਯਾਤਰੀਆਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ 100 ਰੁਪਏ ਤੋਂ ਜ਼ਿਆਦਾ ਮੁੱਲ ਦੇ ਭਾਰਤੀ ਮੁਦਰਾ ਨੂੰ ਰੱਖਣ ਜਾਂ ਵਪਾਰ ਕਰਨ ਲਈ ਪਾਬੰਦੀ ਲਗਾ ਦਿੱਤੀ ਹੈ।
ਕੇਂਦਰੀ ਬੈਂਕ ਨੇ ਕਿਹਾ ਕਿ 200 ਰੁਪਏ, 500 ਰੁਪਏ ਅਤੇ 2,000 ਰੁਪਏ ਦੇ ਭਾਰਤੀ ਨੋਟਾਂ ਨੂੰ ਨਹੀਂ ਰੱਖਿਆ ਜਾ ਸਕੇਗਾ। ਨਵੇਂ ਨਿਯਮਾਂ ਦੇ ਤਹਿਤ, ਨੇਪਾਲ ਦੇ ਨਾਗਰਿਕ ੲਨ੍ਹਾਂ ਮੁਲ ਵਰਗ ਦੇ ਨੋਟਾਂ ਨੂੰ ਭਾਰਤ ਤੋਂ ਇਲਾਵਾ ਕਿਸੇ ਵੀ ਦੇਸ਼ ਵਿੱਚ ਨਹੀਂਂ ਲੈ ਕੇ ਜਾ ਸਕਦੇ ਹਨ।
ਨੇਪਾਲ ਦੀ ਕੇਂਦਰੀ ਕੈਬਨਿਟ ਨੇ 13 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲੋਕਾਂ ਨੂੰ ਨੇਪਾਲ ਵਿਚ 100 ਰੁਪਏ ਦੇ ਭਾਰਤੀ ਨੋਟਾਂ ਨੂੰ ਲੈ ਕੇ ਜਾਣ ਤੋਂ ਰੋਕਿਆ ਜਾ ਸਕੇੇ।

Leave a Reply

Your email address will not be published. Required fields are marked *

%d bloggers like this: