Sat. Sep 21st, 2019

ਨੇਕੀ ਫਾਊਡੇਸ਼ਨ ਵੱਲੋਂ ਕਰਵਾਈ ਗਈ ਐਥਲੇਟਿਕ ਮੀਟ, 240 ਤੋਂ ਵੱਧ ਖਿਡਾਰੀਆਂ ਨੇ ਲਿਆ ਭਾਗ

ਨੇਕੀ ਫਾਊਡੇਸ਼ਨ ਵੱਲੋਂ ਕਰਵਾਈ ਗਈ ਐਥਲੇਟਿਕ ਮੀਟ, 240 ਤੋਂ ਵੱਧ ਖਿਡਾਰੀਆਂ ਨੇ ਲਿਆ ਭਾਗ

ਬਰੇਟਾ 12, ਜੁਲਾਈ (ਅਮਿਤ ਚਾਵਲਾ): ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ੍ਹ ਵੱਧ ਤੋੋਂ ਵੱਧ ਪ੍ਰੇਰਿਤ ਕਰਨ ਦੇ ਮਕਸਦ ਨੂੰ ਲੈ ਕੇ ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਹਰ ਸਾਲ ਖੇਡਾਂ ਕਰਵਾਇਆ ਜਾਂਦੀਆਂ ਹਨ। ਜਿਸ ਤਹਿਤ ਅੱਜ ਹਲਕੇ ਦੇ ਪਿੰਡ ਰੰਘੜਿਆਲ ਵਿਖੇ ਨੇਕੀ ਫਾਊਂਡੇਸ਼ਨ ਵੱਲੋਂ ਪਿੰਡ ਪੰਚਾਇਤ, ਨਿਵਾਸੀਆ ਅਤੇ ਸਾਬਕਾ ਫੋਜ਼ੀ ਵੀਰਾਂ ਦੀ ਮਦਦ ਨਾਲ ਐਥਲੇਟਿਕ ਮੀਟ ਕਰਵਾਈ ਗਈ। ਜਿਸ ਵਿੱਚ 400 ਮੀਟਰ, 800 ਮੀਟਰ, 1600 ਮੀਟਰ ਅਤੇ 5 ਕਿਲੋਮੀਟਰ ਦੀ ਓਪਨ ਰੇਸ ਤੋਂ ਇਲਾਵਾ ਰੱਸਾ ਕੱਸੀ ਖੇਡ ਵੀ ਕਰਵਾਈ ਗਈ। ਜਿਸ ਵਿੱਚ ਲਗਭਗ 240 ਦੇ ਕਰੀਬ ਤਹਿਸੀਲ ਬੁਢਲਾਡਾ ਤੋਂ ਇਲਾਵਾ ਬਾਹਰਲੇ ਜ਼ਿਲਿਆਂ ਤੋਂ ਆਏ ਖਿਡਾਰੀਆਂ ਨੇ ਵੀ ਭਾਗ ਲਿਆ।

ਇਹਨਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਰਣਜੀਤ ਖਾਂ (ਮੱਟ ਸ਼ੇਰੋ ਵਾਲਾ) ਰੀਬਨ ਕੱਟਕੇ ਕੀਤਾ। ਇਸਤੋਂ ਇਲਾਵਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਐੱਸ ਐੱਚ ਓ ਬਰੇਟਾ ਸ੍ਰ. ਜਸਵਿੰਦਰ ਸਿੰਘ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਤੋਂ ਸ਼੍ਰੀ ਸੰਦੀਪ ਘੰਡ ਪਹੁੰਚੇ ਹੋਏ ਸਨ। ਇਸ ਮੌਕੇ 5 ਕਿਲੋਮੀਟਰ ਦੋੜ ਵਿੱਚ ਕਿੰਦਾ ਬਖਸ਼ੀਵਾਲ ਪਹਿਲਾ, ਦਰਸ਼ਨ ਸਿੰਘ ਰਘੜਿਆਲ ਦੂਸਰਾ, ਪੰਜਾਬ ਸਿੰਘ ਸੈਦੇਵਾਲਾ ਤੀਸਰਾ, 800 ਮੀਟਰ ਵਿੱਚ ਲਵਪ੍ਰੀਤ ਸਿੰਘ ਲਹਿਰਾ ਪਹਿਲਾ, ਗੁਰਪਿਆਰ ਸਿੰਘ ਰਾਮਪੁਰ ਦੂਸਰਾ, ਪ੍ਰੀਤ ਰੋੜੇਵਾਲਾ ਤੀਸਰਾ, 400 ਮੀਟਰ ਵਿੱਚ ਗੁਰਦੀਪ ਸਿੰਘ ਪਹਿਲਾ, ਰਵਿੰਦਰ ਸਿੰਘ ਦੂਸਰਾ, ਬਲਵਿੰਦਰ ਸਿੰਘ ਤੀਸਰਾ, 1600 ਮੀਟਰ ਵਿੱਚ ਸੁਖਦੀਪ ਸਿੰਘ ਪਹਿਲਾ, ਅਮਨਦੀਪ ਸਿੰਘ ਟੋਹਾਣਾ ਦੂਸਰਾ, ਭੁਪਿੰਦਰ ਸਿੰਘ ਰਘੜਿਆਲ ਤੀਸਰਾ ਸਥਾਨ ਪ੍ਰਾਪਤ ਕੀਤਾ।

ਮੱਟ ਸ਼ੇਰੋਂ ਵਾਲਾ ਨੇ ਆਪਣੇ ਸ਼ਾਇਰੀ ਅੰਦਾਜ਼ ਨਾਲ ਨੌਜਵਾਨੀ ਦੇ ਵਿਸ਼ੇ ਉੱਤੇ ਗੱਲਾਂ ਕਰ ਦਰਸ਼ਕਾਂ ਦਾ ਮਨ ਜਿੱਤ ਲਿਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਸਾਡੀ ਨੌੌਜਵਾਨ ਪੀੜ੍ਹੀ ਨਸ਼ਿਆ ਵੱਲ ਜਾ ਰਹੀ ਹੈ, ਉਸ ਨੂੰ ਸੰਭਲਣ ਦੀ ਜ਼ਰੂਰਤ ਹੈੇ ਜੋ ਕਿ ਸਿਰਫ ਖੇਡਾਂ ਵੱਲ੍ਹ ਜਾ ਕੇ ਹੀ ਸੰਭਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਵਿੱਚ ਸਖਤ ਮਿਹਨਤ ਕਰਕੇ ਵਧੀਆ ਮੁਕਾਮ ਹਾਸਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੇਕੀ ਫਾਊਡੇਸ਼ਨ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ। ਇਸ ਮੌਕੇ ਐੱਸ ਐੱਚ ਓ ਬਰੇਟਾ ਨੇ ਕਿਹਾ ਕਿ ਇਹੋ ਜਿਹੇ ਟੂਰਨਾਮੈਂਟ ਕਰਵਾਉਣਾ ਸਮੇਂ ਦੀ ਮੁੱਖ ਜ਼ਰੂਰਤ ਹੈ। ਇਸ ਤਰ੍ਹਾਂ ਦੇ ਉਪਰਾਲਿਆਂ ਕਰਕੇ ਹੀ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਨ। ਉਨ੍ਹਾ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਨਹਿਰੂ ਯੁਵਾ ਕੇਂਦਰ ਤੋਂ ਸੰਦੀਪ ਘੰਡ ਨੇ ਨੌਜਵਾਨਾਂ ਨੂੰ ਸਵੱਚ ਭਾਰਤ ਅਭਿਆਨ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਨੌਜਵਾਨਾਂ ਨੂੰ ਸਫ਼ਾਈ ਅਤੇ ਪਲਾਸਟਿਕ ਦੇ ਖਾਤਮੇ ਦੀ ਮੁਹਿੰਮ ਵਿੱਚ ਜੋੜਨ ਲਈ ਟੀਮਾਂ ਦੇ ਫਾਰਮ ਵੀ ਭਰਵਾਏ ਗਏ। ਜਿਸ ਤਹਿਤ 50 ਘੰਟਿਆਂ ਦੇ ਟੀਮ ਦੇ ਕੰਮ ਨੂੰ ਜ਼ਿਲਾ ਪੱਧਰੀ 30 ਹਜ਼ਾਰ, 20 ਹਜ਼ਾਰ ਅਤੇ 10 ਹਜ਼ਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਇਨਾਮ ਦਿੱਤਾ ਜਾਵੇਗਾ। ਨਸ਼ਾ ਮੁਕਤੀ ਟੀਮ ਦੇ ਰਾਮ ਸਿੰਘ ਨੇ ਕਿਹਾ ਕਿ ਨਸ਼ਾ ਸਾਨੂੰ ਆਪਣੇ ਆਪ ਅਤੇ ਆਪਣੇ ਪਰਿਵਾਰ ਤੋਂ ਦੂਰ ਕਰ ਦਿੰਦਾ ਹੈ।

ਜ਼ਰੂਰਤ ਹੈ ਸਾਨੂੰ ਨਸ਼ੇ ਨੂੰ ਆਪਣੇ ਤੋਂ ਦੂਰ ਕਰਨ ਦੀ। ਇਸ ਮੌਕੇ ਸਟੇਜ਼ ਸਕੱਤਰ ਦੀ ਭੂਮਿਕਾ ਅਧਿਆਪਕ ਮੱਖਣ ਸਿੰਘ ਡੀ ਪੀ ਈ ਨੇ ਨਿਭਾਈ। ਪਿੰਡ ਦੇ ਸਰਪੰਚ ਜਰਨੈਲ ਸਿੰਘ ਅਤੇ ਧਰਮ ਸਿੰਘ ਨੇ ਦੱਸਿਆ ਕਿ ਨੇਕੀ ਫਾਊਡੇਸ਼ਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਿੰਡ ਵਿੱਚ ਫੌਜ਼ ਦੀ ਨੋਕਰੀ ਦੇ ਚਾਹਵਾਨਾਂ ਨੂੰ ਮੁਫਤ ਵਿੱਚ ਫੋਜ਼ ਦੀ ਤਿਆਰੀ ਲਈ ਕੈਪ ਲਗਾਇਆ ਜਾ ਰਿਹਾ ਸੀ ਜਿਸ ਵਿੱਚ ਪਿੰਡ ਅਤੇ ਆਸ ਪਾਸ ਦੇ ਨੌਜਵਾਨਾਂ ਵੱਲੋਂ ਰੋਜਾਨਾਂ ਸਵੇਰੇ ਅਤੇ ਸਾਮ ਨੂੰ ਭਰਤੀ ਲਈ ਤਿਆਰੀ ਕੀਤੀ ਜਾ ਰਹੀ ਸੀ। ਉਨ੍ਹਾ ਹਮੇਸ਼ਾ ਨੇਕੀ ਫਾਊਡੇਸ਼ਨ ਦਾ ਸਾਥ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਸੰਸਥਾਂ ਵੱਲੋਂ ਕਰਵਾਏ ਜਾਂਦੇ ਅਜਿਹੇ ਕਾਰਜ ਸਲਾਘਾਯੌਗ ਹਨ। ਇਸ ਮੌਕੇ ਨਸ਼ਾ ਮੁਕਤੀ ਟੀਮ ਦੇ ਗੁਰਮੀਤ ਸਿੰਘ, ਗੁਰਸੇਵਕ ਸਿੰਘ, ਨੇਕੀ ਫਾਉਡੇਸ਼ਨ ਦੀ ਪੁਰੀ ਟੀਮ ਸਮੇਤ ਅਧਿਆਪਕ ਬਲਵੰਤ ਸਿੰਘ, ਫੋਜ਼ੀ ਚਰਨਜੀਤ ਸਿੰਘ, ਗੁਰਸੇਵਕ ਸਿੰਘ, ਬੀਰਬਲ ਸਿੰਘ, ਗੁਰਪਿਆਰ ਸਿੰਘ, ਸੋਨੀ ਸਿੰਘ, ਪੰਚ ਕੁਲਵਿੰਦਰ ਸਿੰਘ, ਕਲੱਬ ਪ੍ਰਧਾਨ ਗੁਰਸੇਵਕ ਸਿੰਘ ਅਤੇ ਸਕੂਲ ਸਟਾਫ ਆਦਿ ਹਾਜ਼ਰ ਸਨ।
ਫੋਟੋ: ਬਰੇਟਾ: ਐਥਲੇਟਿਕ ਮੀਟ ਦੀ ਰੀਬਨ ਕੱਟ ਕੇ ਸ਼ੁਰੂਆਤ ਕਰਦੇ ਹੋਏ ਰਣਜੀਤ ਸਿੰਘ ਮੱਟ ਸ਼ੇਰੋ ਵਾਲਾ।

Leave a Reply

Your email address will not be published. Required fields are marked *

%d bloggers like this: