“ਨੇਕੀ ਕਰ ਖੂਹ ਵਿੱਚ ਪਾ”

ss1

“ਨੇਕੀ ਕਰ ਖੂਹ ਵਿੱਚ ਪਾ”

ਚੱਲ  ਦਿਲਾ  ਚੱਲ  ਨੇਕੀ  ਕਰਕੇ, ਚੱਲ ਦੇਈਏ  ਖੂਹ ਵਿੱਚ ਪਾ,
ਤੇਰੇ  ਵੱਡਿਆਂ  ਸੀਅ   ਨਈ   ਕੀਤਾ  ਤੈਨੂੰ  ਕਾਅਦਾ  ਘਬਰਾ ||

ਪਹਿਣ  ਮਖੌਟੇ  ਚੱਕਰ   ਲਾਉਂਦੇ  ਕੱਛ  ਵਿੱਚ   ਲੈ ਕੇ  ਛੁਰੀਆਂ,
ਇਹ   ਯਾਰਾਂ  ਤੋਂ  ਫੱਟ  ਲਵਾ ਲੈ  ਇਹਨਾਂ  ਨੂੰ ਚੜ ਜਏ ਚਾਅ ||

ਮੌਸਮ ਵਿੱਚ  ਬਦਲਾਅ ਨਈਂ  ਆਇਆ ਸਾਲ ਗੁਜਰਗੇ ਕਿੰਨੇ?
ਮਹਿਕ ਖਿਡਾਉਣਾ,ਬਦਬੂ ਆਉਦੀ ਇਹ ਆਲਮ ਜ਼ਹਿਰੀ ਆ ||

ਐਵੇਂ     ਲੋਕੀ     ਆਖਣ     ਤਿੱਖ਼ੇ    ਖੰਜ਼ਰ    ਤੇ    ਤਲਵਾਰਾਂ,
ਆਪਣੇ   ਮਿੱਠੜੇ   ਬੋਲਾਂ  ਦੇ   ਸੰਗ  ਰੱਖਦੇ  ਨੇ  ਸ਼ਉਡੇ ਲਾਹ ||

ਸਭ  ਦੀ  ਮੰਨ  ਤੂੰ  ਹਾਂ ਜੀ ਕਹਿ  ਕੇ ਬਸ ਰੱਖ ਨੀਵੀਂ  ਗਰਦਨ
ਸੱਜਣਾ     ਵੇਖੀਂ      ਕਿੱਥੋਂ     ਦਿੰਦੇ    ਕਿੱਥੇ    ਤੈਨੂੰ   ਪਹੁੰਚਾ ||

ਆਪਣੇ   ਜਾਨਣ   ਦੁਖ਼ਦੀ  ਰਗ   ਨੂੰ   ਬੇਗਾਨੇ  ਨੂੰ  ਦੱਸ ਕੀ?
ਕਿਹੜੇ  ਵੇਲੇ  ਨਬਜ਼  ਦਬਾਉਣੀ  ਸਾਰਿਆਂ ਸਿੱਖ ਲਏ ਦਾਅ ||

ਸਬਰਾਂ   ਦੇ   ਘੁੱਟ  ਪੀਣੇ   ਸਿੱਖ  ਲੈ  ਸੱਚ  ਤੇ  ਤੁਰਦਾ ਜਾਵੀਂ,
ਟੋਨੀ   ਕਿਧਰੇ  ਡਰ   ਦੇ   ਮਾਰੇ   ਦੇਵੀਂ   ਨਾ   ਸੀਸ   ਝੁਕਾ ||

ਯਸ਼ਪਾਲ “ਟੋਨੀ “
9876498603
ਰਾਮ ਸ਼ਰਨਮ ਕਲੋਨੀ
ਗੁਰਦਾਸਪੁਰ

Share Button

Leave a Reply

Your email address will not be published. Required fields are marked *