Fri. May 24th, 2019

ਨੇਕਦਿਲ ਅਤੇ ਹਿੰਮਤ ਵਾਲੀ ਸਖਸ਼ੀਅਤ ਦੇ ਮਾਲਿਕ ਸਨ ਬੀਬੀ ਅਮਰਜੀਤ ਕੌਰ

ਨੇਕਦਿਲ ਅਤੇ ਹਿੰਮਤ ਵਾਲੀ ਸਖਸ਼ੀਅਤ ਦੇ ਮਾਲਿਕ ਸਨ ਬੀਬੀ ਅਮਰਜੀਤ ਕੌਰ

ਤਲਵੰਡੀ ਸਾਬੋ, 13 ਦਸੰਬਰ (ਗੁਰਜੰਟ ਸਿੰਘ ਨਥੇਹਾ)- ਜੋ ਮਨੁੱਖ ਦੁਨੀਆ ਤੇ ਆਇਆ ਹੈ ਉਸ ਨੇ ਵਾਹਿਗੁਰੂ ਵੱਲੋਂ ਬਖਸ਼ੀ ਸੁਆਸਾਂ ਰੂਪੀ ਪੂੰਜੀ ਨੂੰ ਭੋਗ ਕੇ ਇੱਕ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਹੁੰਦਾ ਹੈ। ਆਵਾਗਮਨ ਦੇ ਇਸ ਚੱਕਰ ਵਿੱਚ ਕਈ ਵਿਅਕਤੀ ਅਜਿਹੇ ਹੁੰਦੇ ਹਨ ਜੋ ਆਪਣੇ ਕਰਮਾਂ ਦੇ ਚਲਦਿਆਂ ਮੌਤ ਤੋਂ ਬਾਅਦ ਵੀ ਯਾਦ ਕੀਤੇ ਜਾਂਦੇ ਹਨ। ਅਜਿਹੇ ਹੀ ਸਨ ਬੀਬੀ ਅਮਰਜੀਤ ਕੌਰ ਜੋ ਨੇਕਦਿਲ ਹੋਣ ਦੇ ਨਾਲ ਨਾਲ ਕਾਫੀ ਹਿੰਮਤ ਵੀ ਰੱਖਦੇ ਸਨ ਕਿ ਉਨਾਂ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਾਅਦ ਵੀ ਕਦੇ ਹੌਂਸਲਾ ਨਹੀ ਸੀ ਹਾਰਿਆ।

ਬੀਬੀ ਅਮਰਜੀਤ ਕੌਰ ਦਾ ਜਨਮ ਸੰਨ 1958 ਵਿੱਚ ਪਿਤਾ ਸ. ਵੀਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਛੋਟੋ ਕੌਰ ਦੀ ਕੁੱਖੋਂ ਹੋਇਆ। ਆਪ ਬਚਪਨ ਤੋਂ ਹੀ ਨੇਕ ਸੁਭਾਅ ਰੱਖਦੇ ਸਨ ਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਆਪਣਾ ਫਰਜ ਸਮਝਦੇ ਸਨ। ਸੰਨ 1978 ਵਿੱਚ ਆਪਦਾ ਵਿਆਹ ਪਿੰਡ ਜਗਾ ਰਾਮ ਤੀਰਥ ਨਿਵਾਸੀ ਸ. ਮਹਿੰਦਰ ਸਿੰਘ ਨਾਲ ਹੋਇਆ। ਆਪਣੀ ਦੁਨਿਆਵੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਂਉਂਦਿਆਂ ਆਪਦੇ ਘਰ ਦੋ ਪੁੱਤਰਾਂ ਰਾਜਵਿੰਦਰ ਸਿੰਘ ਅਤੇ ਤਾਜਵਿੰਦਰ ਸਿੰਘ ਤੇ ਲੜਕੀ ਸੁਖਜੀਵਨ ਕੌਰ ਨੇ ਜਨਮ ਲਿਆ। ਆਪ ਨੇ ਆਪਣੇ ਬੱਚਿਆਂ ਨੂੰ ਅੱਛੇ ਸੰਸਕਾਰ ਦਿੱਤੇ ਤੇ ਜਿੱਥੇ ਸੁਖਜੀਵਨ ਕੌਰ ਆਪਣੇ ਸਹੁਰੇ ਪਰਿਵਾਰ ਆਪਣੀ ਗ੍ਰਹਿਸਥੀ ਨੂੰ ਸੰਭਾਲ ਰਹੀ ਹੈ ਉੱਥੇ ਆਪ ਦੇ ਦੋਵੇਂ ਸਪੁੱਤਰਾਂ ਨੇ ਖੇਤੀਬਾੜੀ ਨੂੰ ਚੁਣਿਆ ਤੇ ਉਹ ਸਫਲ ਕਿਸਾਨ ਵਜੋਂ ਪਛਾਣ ਬਣਾ ਰਹੇ ਹਨ। ਜਿੰਦਗੀ ਦੀ ਚੱਲ ਰਹੀ ਰਫਤਾਰ ਦੌਰਾਨ ਕਰੀਬ ਤਿੰਨ ਸਾਲ੍ਹ ਪਹਿਲਾਂ ਆਪ ਨੂੰ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੇ ਆਪਣੀ ਜਕੜ ਵਿੱਚ ਲੈ ਲਿਆ ਪ੍ਰੰਤੂ ਕੈਂਸਰ ਹੋਣ ਦੇ ਬਾਵਜੂਦ ਕਦੇ ਆਪਣੇ ਹੌਂਸਲਾ ਨਹੀ ਹਾਰਿਆ ਤੇ ਉਕਤ ਬਿਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਪ੍ਰੰਤੂ ਬਾਅਦ ਵਿੱਚ ਅਧਰੰਗ ਦੇ ਲਗਾਤਾਰ ਪਏ ਦੌਰਿਆਂ ਨੇ ਆਪ ਨੂੰ ਮੰਜੇ ਤੇ ਬੈਠਣ ਲਈ ਮਜਬੂਰ ਕਰ ਦਿੱਤਾ ਤੇ ਇਸੇ ਦੌਰਾਨ 6 ਦਸੰਬਰ ਨੂੰ ਸਵੇਰੇ ਅੰਮ੍ਰਿਤ ਵੇਲੇ ਆਪ ਆਪਣੀ ਜੀਵਨ ਯਾਤਰਾ ਪੂਰੀ ਕਰਦਿਆਂ ਗੁਰੂੁ ਚਰਨਾਂ ਵਿੱਚ ਜਾ ਵਿਰਾਜੇ। ਆਪ ਭਾਵੇਂ ਸਰੀਰਕ ਤੌਰ ਤੇ ਦੁਨੀਆਂ ਵਿੱਚ ਨਹੀ ਰਹੇ ਪਰ ਉਨਾਂ ਦੇ ਕੰਮਾਕਾਜਾਂ ਕਰਕੇ ਹਮੇਸ਼ਾਂ ਆਪ ਨੂੰ ਯਾਦ ਰੱਖਿਆ ਜਾਵੇਗਾ। ਅੱਜ 14 ਦਸੰਬਰ ਨੂੰ ਉਨਾਂ ਦੇ ਗ੍ਰਹਿ ਵਿਖੇ ਅੰਤਿਮ ਅਰਦਾਸ ਮੌਕੇ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਸੰਗਤਾਂ ਆਪ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪੁੱਜ ਰਹੀਆਂ ਹਨ।

Leave a Reply

Your email address will not be published. Required fields are marked *

%d bloggers like this: