ਨੂਰਪੁਰ ਬੇਦੀ ਦੀ ਸੜਕ ਲਈ 15 ਤਾਰੀਖ ਨੂੰ ਖੁਦ ਧਰਨੇ ਉੱਤੇ ਬੈਠਣਗੇ ਹਲਕਾ ਵਿਧਾਇਕ

ss1

ਨੂਰਪੁਰ ਬੇਦੀ ਦੀ ਸੜਕ ਲਈ 15 ਤਾਰੀਖ ਨੂੰ ਖੁਦ ਧਰਨੇ ਉੱਤੇ ਬੈਠਣਗੇ ਹਲਕਾ ਵਿਧਾਇਕ

ਰੂਪਨਗਰ, 13 ਨਵੰਬਰ (ਨਿਰਪੱਖ ਆਵਾਜ਼ ਬਿਊਰੋ): ਰੂਪਨਗਰ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਰੋਪੜ ਤੋਂ ਲੈਕੇ ਨੂਰਪੁਰ ਬੇਦੀ ਤੱਕ ਅਤੇ ਕਲਮਾਂ ਮੋੜ ਤੋਂ ਝੱਜ ਚੌਕ, ਕਾਨਪੂਰ ਖੂਹੀ ਤੱਕ ਦੀ ਸੜਕ ਚਲਣਯੋਗ ਨਹੀਂ ਹੈ। ਇਸ ਸਬੰਧ ਵਿੱਚ ਜਦੋਂ ਤੋਂ ਮੈਂ ਐਮ. ਐਲ. ਏ. ਬਣਿਆ ਹੈ ਉਦੋਂ ਤੋਂ ਹੀ ਦੁਹਾਈ ਪਾ ਰਿਹਾ ਹਾਂ। ਪਿਛਲੇ ਮਹੀਨੇ ਖੁਦ ਜਾ ਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਕੇ ਉਕਤ ਸੜਕ ਬਣਾਉਣ ਦੀ ਮੰਗ ਰੱਖੀ।ਪ੍ਰਿੰਸੀਪਲ ਸੈਕਟਰੀ ਨੂੰ ਲਿਖਤੀ ਰੂਪ ਵਿੱਚ ਸਭ ਕੁੱਝ ਦਿੱਤਾ ਪਰ ਸਰਕਾਰ ਦੇ ਢੀਠਪੂਣੇ ਅੱਗੇ ਕੋਈ ਦਲੀਲ, ਅਪੀਲ ਅਸਰ ਨਹੀਂ ਕਰ ਰਹੀ। ਹੁਣ 15 ਤਾਰੀਖ ਦਿਨ ਬੁੱੱਧਵਾਰ ਨੂੰ ਸਵੇਰੇ 1000 ਵਜੇ ਇਸੇ ਰੋਡ ਉੱਤੇ ਆਜਮਪੁਰ ਬਾਈਪਾਸ ਚੌਕ ਉੱਤੇ ਆਪਣੇ ਸਾਥੀਆਂ ਸਮੇਤ ਧਰਨੇ ਉਤੇ ਬੈਠ ਰਿਹਾਂ ਹਾਂ।  ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਇਸ ਸੜਕ ਨੂੰ ਬਣਦਿਆਂ ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਮੇਰੇ ਇਲਾਕੇ ਦੇ ਲੋਕ ਨਰਕ ਭੋਗ ਰਹੇ ਹਨ।ਇਸ ਤੋਂ ਵੀ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸੰਗਤਾਂ ਦੇ ਬਹੁਤ ਕਾਫਲੇ ਇਸੇ ਰਸਤੇ ਤੋਂ ਜਾਂਦੇ ਹਨ। ਦੇਸ਼ਾਂ ਵਿਦੇਸ਼ਾਂ ਤੋਂ ਨੂਰਪੁਰ ਬੇਦੀ, ਬਾਬਾ ਜਿੰਦਾ ਸ਼ਹੀਦ ਪੀਰ ਦੇ ਅਸਥਾਨ ਤੇ ਮੱਥਾ ਟੇਕਣ ਵਾਲੇ ਆਉਣ ਵਾਲੇ ਸ਼ਰਧਾਲੂਆਂ ਦੇ ਮਨ ਵਿੱਚ ਵੀ ਇਲਾਕੇ ਪ੍ਰਤੀ ਵੀ ਕੋਈ ਚੰਗਾ ਪ੍ਰਭਾਵ ਨਹੀਂ ਜਾਂਦਾ। ਉਹਨਾਂ ਕਿਹਾ ਕਿ ਧਰਨਾ ਲਾਉਣ ਦਾ ਕਦਮ ਵਿਰੋਧੀ ਧਿਰ ਦੇ ਐਮ. ਐਲ.ਏ. ਵਜੋਂ ਨਹੀਂ ਸਗੋਂ ਇਸ ਹਲਕੇ ਦੇ ਵਸਨੀਕ ਹੋਣ ਦੇ ਨਾਤੇ ਚੁੱਕਿਆ ਹੈ। ਉਹਨਾਂ ਕਿਹਾ ਕਿ ਮੇਰੀ ਇਲਾਕੇ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਤੋੋਂ ਇਲਾਵਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਣ ਵਾਲੇ ਸਭ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਕਿਸੇ ਪਾਰਟੀ ਦੇ ਆਗੂ ਜਾਂ ਵਲੰਟਰੀਅਰ ਬਾਅਦ ਵਿੱਚ ਹਾਂ ਪਹਿਲਾਂ ਇਸ ਇਲਾਕੇ ਦੇ ਵਸਨੀਕ ਹੋਣ ਦੇ ਨਾਤੇ ਇਲਾਕੇ ਦੀ ਬੇਹਤਰੀ ਲਈ ਧਰਨੇ ਵਿੱਚ ਆ ਕੇ ਇਲਾਕੇ ਦੀ ਆਵਾਜ਼ ਬੁਲੰਦ ਕਰੀਏ।  ਸੰਦੋਆ ਨੇ ਕਿਹਾ ਕਿ ਧਰਨੇ ਵਿੱਚ ਕੋਈ ਵੀ ਰਾਜਨੀਤਿਕ ਭਾਸ਼ਨਬਾਜ਼ੀ ਨਹੀਂ ਹੋਵੇਗੀੇ। ਸਿਰਫ ਤੇ ਸਿਰਫ ਸੜਕ ਹੁਣ ਤੱਕ ਕਿਉਂ ਨਹੀਂ ਬਣੀ, ਕਿਵੇਂ ਬਣਵਾਉਣੀ ਹੈ ਦੀਆਂ ਵਿਚਾਰਾਂ ਕੀਤੀਆਂ ਜਾਣਗੀਆਂ। ਜੇ ਸਰਕਾਰ ਧਰਨੇ ਤੋਂ ਬਾਅਦ ਵੀ ਇਸ ਪਾਸੇ ਧਿਆਨ ਨਹੀਂ ਦਿੰਦੀ ਤਾਂ ਅਗਲਾ ਕਦਮ ਕੀ ਚੁੱਕਣਾ ਹੈ ਇਹ ਵੀ ਉਸ ਮੌਕੇ ਇਲਾਕੇ ਦੀਆਂ ਸੰਗਤਾਂ ਦੀ ਸਲਾਹ ਨਾਲ ਹੀ ਚੁੱਕਿਆ ਜਾਵੇਗਾ।

Share Button

Leave a Reply

Your email address will not be published. Required fields are marked *