Tue. Apr 23rd, 2019

ਨੂਰਪੁਰਬੇਦੀ ਵਿਖੇ ਪੰਜ ਦਰਜਨ ਤੋਂ ਵੱਧ ਨੌਜਵਾਨ ਤੇ ਬਜੁਰਗ ਅਕਾਲੀ ਦਲ ਵਿੱਚ ਸ਼ਾਮਿਲ

ਨੂਰਪੁਰਬੇਦੀ ਵਿਖੇ ਪੰਜ ਦਰਜਨ ਤੋਂ ਵੱਧ ਨੌਜਵਾਨ ਤੇ ਬਜੁਰਗ ਅਕਾਲੀ ਦਲ ਵਿੱਚ ਸ਼ਾਮਿਲ
ਪਾਰਟੀ ਵਿੱਚ ਸ਼ਾਮਿਲ ਸਮੂਹ ਆਗੂਆਂ ਤੇ ਵਰਕਰਾਂ ਦਾ ਮਾਣ ਸਨਮਾਨ ਕੀਤਾ ਜਾਵੇਗਾ-ਡਾ. ਚੀਮਾ

22-24
ਸ਼੍ਰੀ ਅਨੰਦਪੁਰ ਸਾਹਿਬ, 22 ਅਗਸਤ (ਦਵਿੰਦਰਪਾਲ ਸਿੰਘ)-ਸ਼ੋਮਣੀ ਅਕਾਲੀ ਦਲ ਬਾਦਲ ਨੂੰ ਅੱਜ ਨੂਰਪੁਰਬੇਦੀ ਵਿਖੇ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਰਣਜੀਤ ਸਿੰਘ ਢੀਂਡਸਾ, ਬਲਰਾਜ ਸਿੰਘ ਕਾਨੂੰਨਗੋ, ਕਰਮਜੀਤ ਸਿੰਘ ਸ਼ੇਰਗਿੱਲ, ਸਰਪੰਚ ਅਵਤਾਰ ਸਿੰਘ ਬੜਵਾ ਤੇ ਹੋਰ ਅਕਾਲੀ ਆਗੂਆਂ ਦੀ ਬਦੌਲਤ ਨੂਰਪੁਰਬੇਦੀ ਵਿਖੇ ਹੋਏ ਇੱਕ ਸਮਾਗਮ ਦੌਰਾਨ ਅਕਾਲੀ ਦਲ ਤੋਂ ਬਾਗੀ ਹੋ ਕੇ ਆਪ ਵਿੱਚ ਸ਼ਾਮਿਲ ਹੋਏ ਸਾਬਕਾ ਸ਼ੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਔਲਖ ਦੇ ਸਮਰਥਕ ਕਰਨੈਲ ਸਿੰਘ ਬੜਵਾ ਡਾਇਰੈਕਟਰ ਮਿਲਕ ਪਲਾਂਟ ਮੁਹਾਲੀ ਤੋਂ ਇਲਾਵਾ ਮਾ. ਗੁਰਨੈਬ ਸਿੰਘ ਗਿੱਲ ਬੜਵਾ ਤੇ ਕਸ਼ਮੀਰ ਸਿੰਘ ਭੱਠਲ ਜੇਤੇਵਾਲ ਸਮੇਤ ਹੋਰ ਵੱਖ ਵੱਖ ਪਾਰਟੀਆਂ ਦੇ 5 ਦਰਜਨ ਤੋਂ ਵੱਧ ਨੌਜਵਾਨ ਤੇ ਬਜੁਰਗ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਹਾਜਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਪਾਰਟੀ ਵਿੱਚ ਸ਼ਾਮਿਲ ਹੋਏ ਕਰਨੈਲ ਸਿੰਘ ਬੜਵਾ ਤੇ ਹੋਰ ਆਗੂਆਂ ਨੇ ਕਿਹਾ ਕਿ ਉਹ ਡਾ. ਚੀਮਾ ਦੀ ਸਖਸ਼ੀਅਤ ਤੇ ਉਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ ਤੇ ਉਹ ਡਾ. ਚੀਮਾ ਦੇ ਹਰ ਹੁਕਮ ਤੇ ਫੁੱਲ ਚੜਾਉਣਗੇ। ਉਪਰੰਤ ਗੁਰੂਦੁਆਰਾ ਬਾਣਗੜ ਸਾਹਿਬ ਵਿਖੇ ਭਾਰੀ ਇਕੱਠ ਦੌਰਾਨ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਸਮੂਹ ਨੌਜਵਾਨਾਂ ਤੇ ਬਜੁਰਗਾਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਅਸੀਂ ਸਵਾਗਤ ਕਰਦੇ ਹਾਂ ਤੇ ਸਾਡਾ ਵਾਅਦਾ ਹੈ ਕਿ ਸ਼ਾਮਿਲ ਹੋਏ ਸਮੂਹ ਆਗੂਆਂ ਤੇ ਵਰਕਰਾਂ ਦਾ ਪਾਰਟੀ ਵਿੱਚ ਪੂਰਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹੁਣ ਚੌਣਾਂ ਦੇ ਮੌਕੇ ਸਮੁੱਚੇ ਆਗੂ ਤੇ ਵਰਕਰ ਪਾਰਟੀ ਦੀ ਜਿੱਤ ਲਈ ਕਮਰਕੱਸੇ ਕਰ ਲੈਣ ਤਾਂ ਜੋ ਆਗਾਮੀ ਵਿਧਾਨ ਸਭਾ ਚੌਣਾਂ ਦੌਰਾਨ ਅਕਾਲੀ ਦਲ ਵਲੋਂ ਜਿੱਤ ਦੀ ਹੈਟ੍ਰਿਕ ਲਗਾ ਕੇ ਪੰਜਾਬ ਵਿੱਚ ਮੁੜ ਗਠਜੋੜ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਸੁੱਚਾ ਸਿੰਘ ਬੈਂਸ ਸਰਕਲ ਪ੍ਰਧਾਨ, ਦਰਬਾਰਾ ਸਿੰਘ ਬਾਲਾ, ਯੂਥ ਆਗੂ ਗੌਰਵ ਰਾਣਾ, ਰਣਜੀਤ ਸਿੰਘ ਢੀਂਡਸਾ, ਰਣਜੀਤ ਸਿੰਘ ਗੁੱਡਵਿੱਲ ਜਿਲਾ ਪ੍ਰਧਾਨ, ਕੁਲਵੀਰ ਸਿੰਘ ਬਲਾਕ ਯੂਥ ਪ੍ਰਧਾਨ, ਕਰਮਜੀਤ ਸਿੰਘ ਸ਼ੇਰਗਿੱਲ ਬੜਵਾ, ਬਲਰਾਜ ਸਿੰਘ ਕਾਨੂੰਨਗੋ, ਬਖਤਾਵਰ ਸਿੰਘ ਢੀਂਡਸਾ, ਮਾ. ਰਾਮ ਸਿੰਘ, ਸੰਮਤੀ ਮੈਂਬਰ ਹਰਕੇਤ ਸਿੰਘ ਕੌਲਾਪੁਰ, ਹਰਜਿੰਦਰ ਸਿੰਘ ਭਾਓਵਾਲ, ਦਵਿੰਦਰ ਸੋਢੀ, ਕਰਨੈਲ ਸਿੰਘ ਆਜ਼ਮਪੁਰ, ਸਰਪੰਚ ਅਵਤਾਰ ਸਿੰਘ ਬੜਵਾ, ਸਰਪੰਚ ਸੀਤਲ ਸਿੰਘ ਅਬਿਆਣਾ, ਜਸਵਿੰਦਰ ਸਿੰਘ ਬੱਬੀ, ਜਸਵੀਰ ਸਿੰਘ ਅਬਿਆਣਾ, ਵਿਜੇ ਕੁਮਾਰ ਬੜਵਾ ਆਦਿ ਸਾਹਿਤ ਭਾਰੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ ਤੇ ਲੋਕ ਹਾਜ਼ਰ ਸਨ।
ਪ੍ਰੋਗਰਾਮ ਦੌਰਾਨ ਡਾ. ਚੀਮਾ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਦਰਬਾਰਾ ਸਿੰਘ ਬਾਲਾ, ਹਰਕੇਤ ਸਿੰਘ ਕੌਲਾਪੁਰ ਤੇ ਕੁਲਵੀਰ ਸਿੰਘ ਅਸਮਾਨਪੁਰ ਦੀ ਪ੍ਰੇਰਣਾ ਸਦਕਾ 2 ਦਰਜਨ ਦੇ ਕਰੀਬ ਹੋਰ ਵੀ ਨੌਜਵਾਨ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।

Share Button

Leave a Reply

Your email address will not be published. Required fields are marked *

%d bloggers like this: