ਨੁਕਸਾਨ

ss1

ਨੁਕਸਾਨ

   ਬਲਜੀਤ ਸਕੂਲ ਜਾਣ ਲਈ ਤਿਆਰ ਹੋ ਰਹੀ ਸੀ ਅਤੇ ਕੋਲ ਬੈਠਾ ੳੁਸ ਦਾ ਬੇਟਾ ਮੋਬਾਇਲ ਉੱਤੇ ਗੇਮ ਖੇਡ ਰਿਹਾ ਸੀ । ੳੁਹ ਰੋਜ਼ਾਨਾ ਬੇਟੇ ਨੂੰ ਸਕੂਲ ਵੈਨ ਚੜ੍ਹਾਉਣ ਪਿੱਛੋਂ ਆਪਣੀ ਡਿਊਟੀ ‘ਤੇ ਜਾਂਦੀ ਸੀ ।
ਵੈਨ ਦਾ ਹਾਰਨ ਸੁਣ ਕੇ ਜਦੋਂ ਬਲਜੀਤ ਨੇ ਅਾਪਣੇ ਬੇਟੇ ਤੋ ਮੋਬਾਇਲ ਮੰਗਿਆ ਤਾਂ ੳੁਹ ਰੋਣ – ਹਾਕਾ ਮੂੰਹ ਬਣਾ ਕੇ ਕਹਿਣ ਲੱਗਿਆ ,
” ਮੰਮਾ,ਮੇਰਾ ਜੀਅ ਕਰਦੈ ,ਅੱਜ ਮੈਂ ਮੋਬਾਇਲ ਸਕੂਲ ‘ਚ ਈ ਲੈ ਜਾਵਾਂ ”
ਇਹ ਸੁਣ ਕੇ ਬਲਜੀਤ ਅੱਗ ਬਬੂਲਾ ਹੋ ਕੇ ਬੋਲੀ ,
” ਸਕੂਲ ‘ਚ ਫੋਨ !! ੳੁੱਥੇ ਪੜ੍ਹਨ ਜਾਣੈ ਜਾਂ ਮੋਬਾਇਲ ‘ਤੇ ਗੇਮਾਂ ਖੇਡਣ ? ਬਥੇਰਾ ਨੁਕਸਾਨ ਕਰਤਾ ਪਹਿਲਾਂ ਹੀ ਇਸ ਨੇ ਤੇਰੀ ਪੜ੍ਹਾਈ ਦਾ , ਫੜਾ ੳੁਰੇ ”
ਬਲਜੀਤ ਨੇ ਇੱਕੋ ਝਟਕੇ ‘ਚ ਮੋਬਾਇਲ ਖੋਹ ਲਿਅਾ ਅਤੇ ਬੇਟਾ ਗੁੱਸੇ ‘ਚ ਬੋਲਿਆ ,
” ਤੁਸੀਂ ਅਾਪ ਵੀਂ ਤਾਂ ਰੋਜ ਈ ਮੋਬਾਇਲ ਲੈ ਕੇ ਜਾਂਦੇ ਓ ਸਕੂਲ ‘ਚ , ਜਦੋਂ ਉੱਥੇ ਚੈਟ ਕਰਦੇ ਓ , ੳੁਦੋਂ ਨੀਂ ਬੱਚਿਅਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ? “
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
Share Button

Leave a Reply

Your email address will not be published. Required fields are marked *