Thu. Oct 17th, 2019

ਨੁਕਸਾਨਦੇਹ ਹੈ ਠੰਡਾ ਪਾਣੀ ਪੀਣਾ

ਨੁਕਸਾਨਦੇਹ ਹੈ ਠੰਡਾ ਪਾਣੀ ਪੀਣਾ

ਗਰਮੀ ਸ਼ੁਰੂ ਹੁੰਦਿਆਂ ਹੀ ਅਸੀਂ ਫਰਿੱਜ਼ ਦਾ ਠੰਢਾ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹਾਂ। ਜੇ ਤੁਸੀਂ ਵੀ ਜ਼ਿਆਦਾ ਮਾਤਰਾ ‘ਚ ਠੰਢਾ ਪਾਣੀ ਪੀਂਦੇ ਹੋ ਤਾਂ ਇਸ ਆਦਤ ਨੂੰ ਬਦਲ ਲਓ। ਇਸ ਨਾਲ ਸਰੀਰ ਦੀ ਕੈਲੋਰੀਜ ਬਹੁਤ ਜ਼ਿਆਦਾ ਮਾਤਰਾ ‘ਚ ਬਰਨ ਹੋਣ ਲਗਦੀ ਹੈ, ਜਿਸ ਨਾਲ ਪਾਚਨ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਦਾ ਹੈ।

– ਜ਼ਿਆਦਾ ਠੰਢਾ ਪਾਣੀ ਪੀਣ ਨਾਲ ਸਰੀਰ ਨੂੰ ਖਾਣਾ ਹਜ਼ਮ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।

– ਠੰਢੇ ਪਾਣੀ ਦੀ ਵਰਤੋਂ ਨਾਲ ਗਲਾ ਖ਼ਰਾਬ ਤੇ ਗਲੇ ‘ਚ ਖਾਰਸ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਤੇ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ।

– ਠੰਢਾ ਪਾਣੀ ਪੀਣ ਨਾਲ ਅੰਤੜੀਆਂ ਸਬੰਧੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜ਼ਿਆਦਾ ਠੰਢਾ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

– ਜ਼ਿਆਦਾ ਠੰਢਾ ਪਾਣੀ ਪੀਣ ਨਾਲ ਸਰਦੀ ਜ਼ੁਕਾਮ ਹੋਣ ਦਾ ਖ਼ਤਰਾ ਰਹਿੰਦਾ ਹੈ।

– ਠੰਢੇ ਪਾਣੀ ਦੇ ਸੇਵਨ ਨਾਲ ਬਲੱਡ ਸੈੱਲਜ਼ ਸੁੰਗੜ ਜਾਂਦੇ ਹਨ, ਜਿਸ ਨਾਲ ਪਾਚਨ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।ਅਤੇ ਭੋਜਨ ਦੀ ਪਾਚਣ ਕਿਰਿਆ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ।

ਗੁਰਭਿੰਦਰ ਗੁਰੀ
99157-27311

Leave a Reply

Your email address will not be published. Required fields are marked *

%d bloggers like this: