ਨੀਵਾਂ ਟਰਾਂਸਫਾਰਮ ਦੇ ਰਿਹੈ ਹਾਦਸਿਆਂ ਨੂੰ ਸੱਦਾ

ss1

ਨੀਵਾਂ ਟਰਾਂਸਫਾਰਮ ਦੇ ਰਿਹੈ ਹਾਦਸਿਆਂ ਨੂੰ ਸੱਦਾ

21-oct-1ਭੀਖੀ, 21 ਅਕਤੂਬਰ(ਵੇਦ ਤਾਇਲ) ਸਥਾਨਕ ਵਾਰਡ ਨੰਬਰ 6 ਵਿੱਚ ਰਾਮ ਲੀਲਾ ਗਰਾਊਂਡ ਦੇ ਨਜਦੀਕ ਇੱਕ ਬਿਜਲੀ ਦਾ ਟਰਾਂਸਫਾਰਮਰ ਕਾਫੀ ਨੀਵਾਂ ਹੋਣ ਕਰਕੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ।ਵਾਰਡ ਵਾਸੀ ਹਰੀਸ਼ ਸ਼ਰਮਾ, ਨਵਨੀਤ ਸ਼ਰਮਾ, ਕੁਲਦੀਪ ਸਿੰਘ ਪ੍ਰਜਾਪਤ ਨੇ ਦੱਸਿਆ ਕਿ ਇਸ ਟਰਾਂਸਫਾਰਮ ਦੇ ਧਰਤੀ ਨੇੜੇ ਹੋਣ ਕਾਰਨ ਕਿਸੇ ਸਮੇ ਵੀ ਹਾਦਸਾ ਵਾਪਰਣ ਦਾ ਡਰ ਬਣਿਆ ਹੈ ਅਤੇ ਆਮ ਲੋਕਾਂ ਦੇ ਨਾਲ ਨਾਲ ਸਵੇਰੇ ਸਕੂਲ ਜਾਣ ਵਾਲੇ ਵਿਦਿਆਰਥੀ ਵੀ ਇਸ ਜਗਾਂ ਤੇ ਇਕੱਠੇ ਹੁੰਦੇ ਹਨ।ਰਾਮ ਲੀਲਾ ਅਤੇ ਤਿਉਹਾਰਾਂ ਦੇ ਦਿਨਾਂ ਵਿੱਚ ਤਾਂ ਲੋਕਾਂ ਦਾ ਭਾਰੀ ਇਕੱਠ ਹੁੰਦਾ ਹੈ ਅਤੇ ਕਿਸੇ ਸਮੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਅਧਿਕਾਰੀਆਂ ਦੇ ਕਈ ਵਾਰ ਧਿਆਨ ਵਿੱਚ ਲਿਆਦਾਂ ਜਾ ਚੁੱਕਾ ਹੈ ਪ੍ਰੰਤੂ ਉਨ੍ਹਾਂ ਸੀ ਕੋਈ ਸੁਣਵਾਈ ਨਹੀਂ ਹੋਈ।ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆਂ ਵੱਲ ਜਲਦੀ ਧਿਆਨ ਦਿੱਤਾ ਜਾਵੇ।

Share Button

Leave a Reply

Your email address will not be published. Required fields are marked *