Tue. Apr 23rd, 2019

ਨੀਰਵ ਮੋਦੀ ਨੂੰ ਭਾਰਤ ਲਿਆਉਣ ਲਈ ਜਾਂਚ ਏਜੰਸੀਆਂ ਸਰਗਰਮ

ਨੀਰਵ ਮੋਦੀ ਨੂੰ ਭਾਰਤ ਲਿਆਉਣ ਲਈ ਜਾਂਚ ਏਜੰਸੀਆਂ ਸਰਗਰਮ

ਸੀਬੀਆਈ, ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਅਤੇ ਆਈਟੀਡੀ (ਅਮਦਨ ਕਰ ਵਿਭਾਗ) ਦੀਆਂ ਟੀਮਾਂ ਪੰਜਾਬ ਨੈਸ਼ਨਲ ਬੈਂਕ ਨਾਲ 13,500 ਕਰੋੜ ਰੁਪਏ ਦੇ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਨੂੰ ਲੰਡਨ ਤੋਂ ਭਾਰਤ ਦੇ ਸੁਪਰਦਗ ਕਰਨ ਲਈ ਬ੍ਰਿਟਿਸ਼ ਸਰਕਾਰ ਨਾਲ ਲਗਾਤਾਰ ਸੰਪਰਕ ਵਿਚ ਹਨ। ਨਾਲ ਹੀ ਭਾਰਤ ਵਿਚ ਨੀਰਵ ਮੋਦੀ ਦੀਆਂ ਸੰਪਤੀਆਂ ਜਬਤ ਕਰ ਉਨ੍ਹਾਂ ਦੀ ਨਿਲਾਮੀ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਨੀਰਵ ਮੋਦੀ ਦੀ ਨੀਲਾਮ ਕੀਤੇ ਜਾਣ ਵਾਲੀਆਂ ਸੰਪਤੀਆਂ ਵਿਚ 11 ਲਗਜਰੀ ਕਾਰਾਂ ਅਤੇ 173 ਹੋਰ ਲਗਜਰੀ ਆਇਟਮ ਸ਼ਾਮਲ ਹਨ। ਹਿੰਦੁਸਤਾਨ ਟਾਈਮਜ਼ ਨੂੰ ਨਾਮ ਨਾ ਦੱਸਣ ਦੀ ਸ਼ਰਤ ਉਤੇ ਕੇਂਦਰ ਸਰਕਾਰ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਨ੍ਹਾਂ ਅਧਿਕਾਰੀਆਂ ਦੇ ਮੁਤਾਬਕ ਵੈਸਟਮਿੰਸਟਰ ਅਦਾਲਤ ਦੇ ਆਦੇਸ਼ ਬਾਅਦ ਬੁੱਧਵਾਰ ਨੂੰ ਲੰਡਨ ਵਿਚ ਗ੍ਰਿਫਤਾਰੀ ਦੇ ਤੁਰੰਤ ਬਾਅਦ ਹੀ ਮਾਮਲੇ ਨਾਲ ਸਬੰਧਤ ਭਾਰਤੀ ਜਾਂਚ ਏਜੰਸੀਆਂ ਨੇ ਇਸ ਹੀਰਾ ਵਪਾਰੀ ਦੀ ਦੇਸ਼ ਵਾਪਸੀ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਜ਼ਿਕਰਯੋਗ ਹੈ ਕਿ ਲੰਡਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਬਾਅਦ ਨੀਰਵ ਮੋਦੀ ਨੇ ਵੈਸਟਮਿੰਸਟਰ ਅਦਾਲਤ ਵਿਚ ਜਮਾਨਤ ਅਰਜੀ ਲਗਾਈ। ਅਦਾਲਤ ਨੇ ਅਰਜੀ ਖਾਰਜ ਕਰਦੇ ਹੋਏ ਨੀਰਵ ਮੋਦੀ ਨੂੰ 29 ਮਾਰਚ ਤੱਕ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਵੈਸਟਮਿਨੀਸਟਰ ਅਦਾਲਤ ਨੇ ਲੰਡਨ ਪੁਲਿਸ ਵੱਲੋਂ ਨੀਰਵ ਮੋਦੀ ਕੋਲੋਂ ਜਬਤ ਕੀਤੇ ਗਏ ਤਿੰਨ ਅਲੱਗ–ਅਲੱਗ ਦੇਸ਼ਾਂ ਦੇ ਪਾਸਪੋਰਟ ਨੂੰ ਆਧਾਰ ਦੱਸਦੇ ਹੋਏ ਉਸਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਜਾਂਚ ਏਜੰਸੀਆਂ ਦਾ ਅਗਵਾਈ ਕਰ ਰਹੀ ਕਾਨੂੰਨ ਮਾਹਿਰਾਂ ਦੀ ਇਕ ਟੀਮ ਪਹਿਲਾਂ ਤੋਂ ਹੀ ਲੰਡਨ ਵਿਚ ਮੌਜੂਦ ਹੈ। ਜ਼ਰੂਰਤ ਪੈਣ ਉਤੇ ਈਡੀ ਦੀ ਇਕ ਟੀਮ ਵੀ ਲੰਡਨ ਜਾਣ ਲਈ ਤਿਆਰ ਬੈਠੀ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਪੀਐਨਬੀ ਘੁਟਾਲੇ ਵਿਚ ਨੀਰਵ ਮੋਦੀ ਨਾਲ ਸਹਿ ਅਰੋਪੀ ਉਸਦੇ ਮਾਮਾ ਮੇਹੁਲ ਚੌਕਸੀ ਨੂੰ ਵੀ ਇੰਟੀਗੁਆ ਤੋਂ ਭਾਰਤ ਲਿਆਉਣ ਲਈ ਜਾਂਚ ਏਜੰਸੀਆਂ ਗੰਭੀਰਤਾਂ ਨਾਲ ਯਤਨ ਕਰ ਰਹੀਆਂ ਹਨ। ਜਾਂਚ ਏਜੰਸੀਆਂ ਇਨ੍ਹਾਂ ਦੋਵਾਂ ਦੀ ਜਬਤ ਕੀਤੀ ਗਈਆਂ ਸੰਪਤੀਆਂ ਦੀ ਨਿਲਾਮੀ ਕਰ ਘੁਟਾਲੇ ਦਾ ਪੈਸਾ ਵਸੂਲ ਕਰ ਰਹੀਆਂ ਹਨ।

Share Button

Leave a Reply

Your email address will not be published. Required fields are marked *

%d bloggers like this: