Tue. Jan 21st, 2020

ਨੀਰਵ ਮੋਦੀ ਦੀ ਹਿਰਾਸਤ ‘ਚ 17 ਅਕਤੂਬਰ ਤੱਕ ਦਾ ਵਾਧਾ

ਨੀਰਵ ਮੋਦੀ ਦੀ ਹਿਰਾਸਤ ‘ਚ 17 ਅਕਤੂਬਰ ਤੱਕ ਦਾ ਵਾਧਾ

ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਦੀ ਹਿਰਾਸਤ ਵਿੱਚ ਬ੍ਰਿਟੇਨ ਦੀ ਅਦਾਲਤ ਨੇ ਅੱਜ 17 ਅਕਤੂਬਰ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਸ ਦੀ ਹਿਰਾਸਤ 19 ਸਤੰਬਰ ਤੱਕ ਵਧਾ ਦਿੱਤੀ ਗਈ ਸੀ। ਨੀਰਵ ਮੋਦੀ ਬ੍ਰਿਟੇਨ ਦੀ ਜੇਲ੍ਹ ਵਿੱਚ ਬੰਦ ਹੈ। ਅਗਲੇ ਸਾਲ ਮਈ ਵਿੱਚ ਉਸ ਦੀ ਭਾਰਤ ਹਵਾਲਗੀ ‘ਤੇ ਸੁਣਵਾਈ ਹੋਣ ਦੀ ਉਮੀਦ ਹੈ।

ਨੀਰਵ ਮੋਦੀ ਲਗਭਗ ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਭਾਰਤ ਨੂੰ ਲੋੜੀਂਦਾ ਹੈ। ਕਾਰੋਬਾਰੀ ਨੀਰਵ ਮੋਦੀ ਵੀਰਵਾਰ ਨੂੰ ਇੱਕ ਵੀਡੀਓ ਲਿੰਕ ਰਾਹੀਂ ਬ੍ਰਿਟੇਨ ਦੀ ਅਦਾਲਤ ਵਿੱਚ ਪੇਸ਼ ਹੋਣ ਵਾਲੇ ਸਨ। ਲੰਦਨ ਦੇ ਜੇਲ੍ਹ ਵਿੱਚ ਬੰਦ ਮੋਦੀ ਹਿਰਾਸਤ ਦੀ ਲਗਾਤਾਰ ਸੁਣਵਾਈ ਲਈ ਅਦਾਲਤ ਸਾਹਮਣੇ ਪੇਸ਼ ਹੋਏ।

ਵੈਸਟਮਿੰਸਟਰ ਦੀ ਮੈਜਿਸਟ੍ਰੇਟ ਅਦਾਲਤ ਨੇ ਜੱਜ ਟੈਨ ਇਕਰਮ ਨੇ ਵੀਡੀਓ ਲਿੰਕ ਰਾਹੀਂ ਇਸ ਕੇਸ ਦੀ ਸੰਖੇਪ ਸੁਣਵਾਈ ਕੀਤੀ। ਉਨ੍ਹਾਂ ਨੀਰਵ ਮੋਦੀ ਨੂੰ ਦੱਸਿਆ ਕਿ 19 ਸਤੰਬਰ ਨੂੰ ਵੀਡੀਓ ਲਿੰਕ ਰਾਹੀਂ ਅਗਲੀ ਸੁਣਵਾਈ ਹੋਵੇਗੀ ਅਤੇ ਸਾਰੇ ਹਵਾਲਗੀ ਦੀ ਸੁਣਵਾਈ ਦੀਆਂ ਤਾਰੀਖਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਕਰਮ ਨੇ ਅਦਾਲਤ ਦੇ ਕਲਰਕ ਨੂੰ ਪੰਜ ਦਿਨ ਦੀ ਹਵਾਲਗੀ ਸੁਣਵਾਈ 11 ਮਈ 2020 ਤੋਂ ਸ਼ੁਰੂ ਕਰਨ ਦੇ ਪ੍ਰਸਤਾਵ ਦੀ ਪੁਸ਼ਟੀ ਕਰਨ ਨੂੰ ਕਿਹਾ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: