ਨੀਰਵ ਮੋਦੀ ਦੀਆਂ 10,000 ਘੜੀਆਂ ਜ਼ਬਤ

ss1

ਨੀਰਵ ਮੋਦੀ ਦੀਆਂ 10,000 ਘੜੀਆਂ ਜ਼ਬਤ

ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਸ਼ਿਕੰਜਾ ਦਿਨੋ ਦਿਨ ਹੋਰ ਕੱਸਦਾ ਜਾ ਰਿਹਾ ਹੈ। ਈਡੀ ਨੇ ਨੀਰਵ ਮੋਦੀ ਦੀਆਂ ਵੱਖ-ਵੱਖ ਦੁਕਾਨਾਂ ‘ਤੇ ਛਾਪਾ ਮਾਰ ਕੇ 10,000 ਘੜੀਆਂ ਜ਼ਬਤ ਕੀਤੀਆਂ ਹਨ।

ਜਾਣਕਾਰੀ ਮੁਤਾਬਕ ਇਹ ਘੜੀਆਂ ਬੇਹੱਦ ਕੀਮਤੀ ਹਨ ਤੇ ਵੱਖ-ਵੱਖ ਥਾਵਾਂ ਤੋਂ ਜ਼ਬਤ ਕੀਤੀਆਂ ਗਈਆਂ ਹਨ। ਇਨ੍ਹਾਂ ਘੜੀਆਂ ਨੂੰ 60 ਪਲਾਸਟਿਕ ਬੈਗਾਂ ਵਿੱਚ ਬੰਦ ਕਰ ਕੇ ਲਿਜਾਇਆ ਗਿਆ ਹੈ।

11, 400 ਕਰੋੜ ਦੇ ਬੈਂਕ ਘੁਟਾਲੇ ਤੋਂ ਬਾਅਦ ਈ.ਡੀ. ਵੱਲੋਂ ਨੀਰਵ ਮੋਦੀ ਦੇ ਕੀਮਤੀ ਗਹਿਣਿਆਂ ਤੇ ਘੜੀਆਂ ਦੇ ਵਪਾਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇ ਚੰਡੀਗੜ੍ਹ ਸਮੇਤ ਦੇਸ਼ ਭਰ ਵਿੱਚ ਮੋਦੀ ਦੇ ਸ਼ੋਅਰੂਮਾਂ ‘ਤੇ ਕੀਤੀ ਗਈ ਜਿਸ ਦੌਰਾਨ ਕਰੋੜਾਂ ਰੁਪਏ ਦੀਆਂ ਘੜੀਆਂ ਤੇ ਗਹਿਣੇ ਜ਼ਬਤ ਕੀਤੇ ਜਾ ਚੁੱਕੇ ਹਨ।

ਈ.ਡੀ. ਦੇ ਬੁਲਾਰੇ ਨੇ ਦੱਸਿਆ ਕਿ ਮੋਦੀ ਇਨ੍ਹਾਂ ਕੀਮਤੀ ਘੜੀਆਂ ਦਾ ਵਪਾਰ ਕਰਦਾ ਸੀ ਜਾਂ ਇਹ ਤੋਹਫੇ ਦੇ ਤੌਰ ‘ਤੇ ਦਿਤੀਆਂ ਜਾਂਦੀਆਂ ਸਨ, ਇਸ ਦੀ ਜਾਂਚ ਚੱਲ ਰਹੀ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਇਸ ਦੇ ਨਾਲ 176 ਸਟੀਲ ਦੀਆਂ ਅਲਮਾਰੀਆਂ ਤੇ 158 ਬਾਕਸ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ, “ਇਹ ਅਲਮਾਰੀਆਂ ਤੇ ਬਕਸੇ ਨੀਰਵ ਮੋਦੀ ਦੇ ਦੱਸੇ ਜਾ ਰਹੇ ਹਨ ਤੇ ਸਾਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਵਿੱਚ ਉਸ ਦੇ ਜ਼ਰੂਰੀ ਕਾਗਜ਼ਾਤ ਹੋ ਸਕਦੇ ਹਨ।”

ਨੀਰਵ ਮੋਦੀ ਦੇ 30 ਕਰੋੜ ਵਾਲੇ ਬੈਂਕ ਖਾਤੇ ਨੂੰ ਵੀ ਈ.ਡੀ. ਨੇ ਸੀਜ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ 13 ਕਰੋੜ ਦੇ ਸ਼ੇਅਰ ਵੀ ਜ਼ਬਤ ਕੀਤੇ ਗਏ ਹਨ। ਬੀਤੇ ਦਿਨੀਂ ਨੀਰਵ ਦੀਆਂ ਮਹਿੰਗੀਆਂ ਗੱਡੀਆਂ ਵੀ ਈ ਡੀ ਨੇ ਆਪਣੇ ਕਬਜ਼ੇ ‘ਚ ਲੈ ਲਈਆਂ ਸਨ।

Share Button

Leave a Reply

Your email address will not be published. Required fields are marked *