ਨੀਟ ਪ੍ਰੀਖਿਆ ’ਚ ਬਠਿੰਡਾ ਦੇ ਦੋ ਬੱਚਿਆਂ ਨੇ ਮਾਰੀ ਬਾਜ਼ੀ

ss1

ਨੀਟ ਪ੍ਰੀਖਿਆ ’ਚ ਬਠਿੰਡਾ ਦੇ ਦੋ ਬੱਚਿਆਂ ਨੇ ਮਾਰੀ ਬਾਜ਼ੀ

ਸੀ.ਬੀ.ਐੱਸ.ਈ. ਵੱਲੋਂ ਐੱਮ.ਬੀ.ਬੀ.ਐੱਸ. ਤੇ ਬੀ.ਡੀ.ਐੱਸ. ਵਿੱਚ ਦਾਖਲਿਆਂ  ਲਈ ਲਈ ਜਾਂਦੀ ਕੌਮੀ ਯੋਗਤਾ ਸਹਿ-ਪ੍ਰਵੇਸ਼ ਪ੍ਰੀਖਿਆ (ਨੀਟ) ਦੇ ਨਤੀਜੇ ’ਚ ਬਠਿੰਡਾ ਦੇ ਦੋ ਬੱਚਿਆਂ ਨੇ ਬਾਜ਼ੀ ਮਾਰੀ ਹੈ। ਅੱਜ ਜਾਰੀ ਹੋਏ ਨਤੀਜਿਆਂ ’ਚ ਬਠਿੰਡਾ ਦੀ ਮਾਲ ਗੋਦਾਮ ਰੋਡ ਨਿਵਾਸੀ ਪ੍ਰਦੀਪ ਗੁਪਤਾ ਦੇ ਪੁੱਤਰ ਮਾਧਵਨ ਗੁਪਤਾ ਨੇ ਨੀਟ ਪ੍ਰੀਖਿਆ ’ਚੋਂ 9 ਵਾਂ  ਰੈਂਕ ਹਾਸਿਲ ਕੀਤਾ ਹੈ।  ਮਾਧਵਨ ਦੇ ਪਿਤਾ ਪ੍ਰਦੀਪ ਗੁਪਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਇੱਕ ਸਾਲ ਤੋਂ ਸਖਤ ਮਿਹਨਤ ਕਰ ਰਿਹਾ ਸੀ। ਉਸ ਨੂੰ ਇਕ ਇੰਸਟੀਚਿਊਟ ਤੋਂ ਉਚੇਚੀ ਕੋਚਿੰਗ ਦੁਆਈ ਗਈ ਜਿਸ ਕਰਕੇ ਅੱਜ ਉਹ ਇਸ ਮੁਕਾਮ ’ਤੇ ਪੁੱਜਿਆ ਹੈ। ਮਾਧਵਨ ਗੁਪਤਾ ਨੇ ਕਿਹਾ ਕਿ ਉਹ ਆਪਣੇ ਮਾਪਿਆਂ  ਦੇ ਸੁਪਨੇ ਪੂਰੇ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਇਵੇਂ ਹੀ ਬਠਿੰਡਾ ’ਚ ਸਰਕਾਰੀ  ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ ਅਮਨਜੀਤ ਸਿੰਘ ਮਾਹਲ ਦੀ ਬੇਟੀ ਰਮਣੀਕ ਕੌਰ ਮਾਹਲ ਨੇ ਇਸ ਪ੍ਰੀਖਿਆ ’ਚ 10 ਵਾਂ ਰੈਂਕ ਹਾਸਲ ਕੀਤਾ ਹੈ। ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰੋਫੈਸਰ ਐਸ.ਕੇ ਗੁਪਤਾ ਨੇ ਦੱਸਿਆ ਕਿ ਦੋਨੇ ਵਿਦਿਆਰਥੀ ਉਨ੍ਹਾਂ ਦੇ ਸਟੂਡੈਂਟ  ਰਹੇ ਹਨ।

Share Button

Leave a Reply

Your email address will not be published. Required fields are marked *