ਨਿੳੂਯਾਰਕ  ਚ’  31ਵੀ ਸਿੱਖ ਡੇ ਪਰੇਡ  ਖਾਲਸਾ ਪੰਥ ਦਾ ਸਾਜਨਾ ਦਿਵਸ (ਵੈਸਾਖੀ) ਨੂੰ ਸਮਰਪਿਤ  28 ਅਪਰੈਲ ਨੂੰ 

ss1

ਨਿੳੂਯਾਰਕ  ਚ’  31ਵੀ ਸਿੱਖ ਡੇ ਪਰੇਡ  ਖਾਲਸਾ ਪੰਥ ਦਾ ਸਾਜਨਾ ਦਿਵਸ (ਵੈਸਾਖੀ) ਨੂੰ ਸਮਰਪਿਤ  28 ਅਪਰੈਲ ਨੂੰ

Inline image

ਨਿਊਯਾਰਕ, 28 ਅਪਰੈਲ ( ਰਾਜ ਗੋਗਨਾ )—ਹਰ ਸਾਲ ਦੀ ਤਰਾ ਇਸ ਸਾਲ ਵੀ 31ਵੀ ਸਿੱਖ ਡੇ ਪਰੇਡ ਮਿੱਤੀ 28 ਅਪੈ੍ਲ ਦਿਨ ਸ਼ਨੀਵਾਰ ਨੂੰ ਸਿੱਖੀ ਆਨ – ਸ਼ਾਨ ਦਾ ਪ੍ਰਤੀਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆ ਬਖਸ਼ਿਸ਼ਾ ਦਾ ਦਿਹਾੜਾ ਚੜਦੀਆ ਕਲਾ ਦਾ ਤਿਉਹਾਰ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 31ਵੀ ਪਰੇਡ ਬਹੁਤ ਵੱਡੇ ਪੱਧਰ ਤੇ ਸਜਾਈ ਜਾ ਰਹੀ ਹੈ। ਜਿਸ ਵਿੱਚ ਅਮਰੀਕਾ ਦੇ ਦੂਜੇ ਸਟੇਟਾਂ ਤੋ ਵੀ ਭਾਰੀ ਗਿਣਤੀ ਚ’ ਸੰਗਤ ਪਹੁੰਚਦੀ ਹੈ ।
ਇਸ ਦਿਨ ਜੋ ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਬਹਾਦਰੀ ਨਿਡਰਤਾ ਤੇ ਕੁਝ ਕਰ ਗੁਜਰਨ ਦੇ ਜ਼ਜ਼ਬੇ ਨੂੰ ਪੈਦਾ ਕਰਨ ਲਈ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ ਹਰ ਸਾਲ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿਲ ਨਿਊਯਾਰਕ ਵੱਲੋ ਟਰਾਈ ਸਟੇਟ ਦੀਆ ਸਮੂੰਹ ਸੰਗਤਾ ਜਥੇਬੰਦੀ ਸੁਸਾਇਟੀਆ ਸਭਾਵਾ ਦੇ ਸਹਿਯੋਗ ਨਾਲ ਨਿਊਯਾਰਕ ਸਿੱਟੀ ਮੈਨਹਟਨ ਵਿਖੇ ਬੜੀ ਸ਼ਾਨ ਨਾਲ ਜ਼ੈਕਾਰਿਆ ਦੀ ਗੂੰਜ ਵਿੱਚ ਖਾਲਸੇ ਦੇ ਬੋਲ ਬਾਲਿਆ ਨੂੰ ਉਜਾਗਰ ਕਰਦਿਆ ਇਹ ਸਿੱਖ ਡੇ ਪਰੇਡ ਸਜਾਈ ਜਾਦੀ ਹੈ
ਆਉ ਇਸ ਦਿਹਾੜੇ ਪਰੇਡ ਤੇ ਭੈਣਾਂ।ਸਿਰਾਂ ਤੇ ਕੇਸਰੀ ਦੁਪੱਟੇ ਤੇ ਵੀਰ ਕੇਸਰੀ ਦਸਤਾਰਾਂ ਸਜਾ ਕੇ ਹੁੰਮ ਹੁਮਾ ਕੇ ਪਹੁੰਚੋ ਤੇ ਨਿਊਯਾਰਕ ਸ਼ਹਿਰ ਨੂੰ ਕੇਸਰੀ ਰੰਗ ਵਿੱਚ ਰੰਗੀਏ ਤੇ ਚੜਦੀ ਕਲਾ ਨਾਲ ਇਸ ਦਿਹਾੜੇ ਨੂੰ ਮਨਾਉਦਿਆ ਗੁਰੂ ਗੋਬਿੰਦ ਸਿੰਘ ਜੀ ਦੇ ਪਰਉਪਕਾਰਾ ਨੂੰ ਯਾਦ ਕਰੀਏ ।
Share Button

Leave a Reply

Your email address will not be published. Required fields are marked *