ਨਿੱਜੀ ਯਾਤਰਾ ਤੇ ਭਾਰਤ ਆਏ ਅਮਰੀਕੀ ਰਾਸ਼ਟਰਪਤੀ ਦੇ ਬੇਟੇ ਟਰੰਪ ਜੂਨੀਅਰ

ss1

ਨਿੱਜੀ ਯਾਤਰਾ ਤੇ ਭਾਰਤ ਆਏ ਅਮਰੀਕੀ ਰਾਸ਼ਟਰਪਤੀ ਦੇ ਬੇਟੇ ਟਰੰਪ ਜੂਨੀਅਰ

ਵਾਸ਼ਿੰਗਟਨ, 21 ਫਰਵਰੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਆਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਭਾਰਤ ਦੀ ਯਾਤਰਾ ਤੇ ਹਨ| ਹਾਲਾਂਕਿ ਟਰੰਪ ਜੂਨੀਅਰ ਦੀ ਇਹ ਯਾਤਰਾ ਅਧਿਕਾਰਤ ਨਹੀਂ ਨਿੱਜੀ ਹੈ| ਉਹ ਇਕ ਆਮ ਅਮਰੀਕੀ ਨਾਗਰਿਕ ਦੀ ਹੈਸੀਅਤ ਨਾਲ ਭਾਰਤ ਦੇ ਦੌਰੇ ਤੇ ਹਨ| ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਨ ਹੀਥਰ ਨੋਰਟ ਨੇ ਆਪਣੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਨਿਸ਼ਚਿਤ ਰੂਪ ਤੋਂ ਅਸੀਂ ਲੋਕ ਇਸ ਗੱਲ ਨੂੰ ਜਾਣਦੇ ਹਾਂ ਕਿ ਮਿਸਟਰ ਟਰੰਪ ਭਾਰਤ ਵਿਚ ਹਨ| ਉਹ ਅਮਰੀਕੀ ਸਰਕਾਰ ਦੇ ਅਧਿਕਾਰੀ ਦੇ ਤੌਰ ਤੇ ਨਹੀਂ ਸਗੋਂ ਇਕ ਆਮ ਅਮਰੀਕੀ ਨਾਗਰਿਕ ਦੀ ਹੈਸੀਅਤ ਨਾਲ ਨਿੱਜੀ ਯਾਤਰਾ ਤੇ ਗਏ ਹਨ|
ਅਮਰੀਕੀ ਰਾਸ਼ਟਰਪਤੀ ਦੇ ਪੁੱਤਰ ਭਾਰਤ ਵਿਚ ਆਪਣੀ ਕਾਰੋਬਾਰੀ ਯਾਤਰਾ ਤੇ ਹਨ| ਉਹ ਟਰੰਪ ਆਰਗੇਨਾਈਜੇਸ਼ਨ ਦੇ ਕਾਰਜਕਾਰੀ ਉਪ ਪ੍ਰਧਾਨ ਹਨ ਜੋ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਹਾਈ ਪ੍ਰੋਫਾਇਲ ਰਿਅਲ ਅਸਟੇਟ ਕਾਰੋਬਾਰ ਨਾਲ ਜੁੜੀ ਹੈ| ‘ਇਕੋਨਾਮਿਕ ਟਾਈਮਸ ਗਲੋਬਲ ਬਿਜਨੈਸ ਸਮਿਟ’ ਵਿਚ ਉਹ ‘ਰੀਸ਼ੇਪਿੰਗ ਇੰਡੋ-ਪੈਸੀਫਿਕ ਆਈਜ: ਦਿ ਨਿਊ ਏਰਾ ਆਫ ਕੋਆਪਰੇਸ਼ਨ’ ਤੇ ਬੋਲਣ ਵਾਲੇ ਹਨ| ਹੀਥਰ ਨੇ ਦੱਸਿਆ ਕਿ ਟਰੰਪ ਜੂਨੀਅਰ ਨੂੰ ਸੀਕਰੇਟ ਸਰਵਿਸ ਦੀ ਸੁਰੱਖਿਆ ਪ੍ਰਾਪਤ ਹੈ ਅਤੇ ਅਮਰੀਕੀ ਦੂਤਘਰ ਸੀਕਰੇਟ ਸਰਵਿਸ ਨਾਲ ਸੰਪਰਕ ਵਿਚ ਹੈ|

Share Button

Leave a Reply

Your email address will not be published. Required fields are marked *