Mon. Sep 23rd, 2019

ਨਿੱਕੇ’ ਦੇ ਨਵੇਂ ਕਾਰਨਾਮੇ ਪੇਸ਼ ਕਰੇਗੀ ਫਿਲਮ ‘ਨਿੱਕਾ ਜ਼ੈਲਦਾਰ-3’

ਨਿੱਕੇ’ ਦੇ ਨਵੇਂ ਕਾਰਨਾਮੇ ਪੇਸ਼ ਕਰੇਗੀ ਫਿਲਮ ‘ਨਿੱਕਾ ਜ਼ੈਲਦਾਰ-3’

ਸਿਮਰਜੀਤ ਪੰਜਾਬੀ ਸਿਨਮੇ ਦਾ ਇੱਕ ਜਾਣਿਆ ਪਛਾਣਿਆ ਨਿਰਦੇਸ਼ਕ ਹੈ ਜਿਸਨੇ ‘ਅੰਗਰੇਜ’ ਫਿਲਮ ਦੀ ਪ੍ਰਸਿੱਧੀ ਤੋਂ ਬਾਅਦ ‘ਨਿੱਕਾ ਜੈਲਦਾਰ’ ਲੜੀ ਦੀਆਂ ਸੁਪਰਹਿੱਟ ਫਿਲਮਾਂ ਦਾ ਨਿਰਮਾਣ ਕੀਤਾ । ਸਿਮਰਜੀਤ ਇੰਨੀਂ ਇਸੇ ਲੜੀ ਦੀ ਅਗਲੀ ਫਿਲਮ ਨਿੱਕਾ ਜ਼ੈਲਦਾਰ 3 ਲੈ ਕੇ ਆ ਰਿਹਾ ਹੈ। ਪਟਿਆਲਾ ਮੋਸ਼ਨ ਪਿਕਚਰਜ਼ ਅਤੇ ਵਾਇਓਕੋਮ 18ਸਟੂਡੀਓ ਦੇ ਬੈਨਰ ਹੇਠ ਇਸ ਫਿਲਮ ਦੀ ਕਹਾਣੀ, ਡਾਇਲਾਗ ਤੇ ਸਕਰੀਨ ਪਲੇਅ ਜਗਦੀਪ ਸਿੱਧੂ ਅਤੇ ਗੁਰਪ੍ਰੀਤ ਸਿੰਘ ਪਲਹੇੜੀ ਨੇ ਲਿਖਿਆ ਹੈ। ਬੀਤੇ ਦਿਨੀਂ ਰਿਲੀਜ਼ ਹੋਏ ਟਰੇਲਰ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ। ਫਿਲਮ ਵਿੱਚ ਨਵੇਂ ਵਿਸ਼ੇ ਤੀ ਤਾਜਗੀ ਭਰੀ ਕਾਮੇਡੀ ਦੇ ਨਾਲ ਨਾਲ ਵਹਿਮਾਂ ਭਰਮਾਂ ਦੇ ਚੱਕਰਾਂ ਤੋਂ ਦੂਰ ਰਹਿਣ ਦਾ ਸਮਾਜਿਕ ਸੁਨੇਹਾ ਵੀ ਹੈ।
ਫਿਲਮ ਵਿੱਚ ਨਿੱਕਾ ਆਪਣੇ ਪਿਆਰ ਲਈ ਆਪਣੇ ਮਰ ਚੁੱਕੇ ਕੰਜੂਸ ਬਾਪੂ ਦਾ ਆਪਣੇ ਵਿੱਚ ਭੂਤ ਆਉਣ ਦਾ ਡਰਾਮਾ ਕਰਦਾ ਹੈ ਇਹ ਡਰਾਮਾ ਉਸਨੂੰ ਕਿੱਥੇ ਕਿੱਥੇ ਭਾਰੂ ਪੈਂਦਾ ਹੈ ਇਹ ਫਿਲਮ ਦਾ ਬਹੁਤ ਹੀ ਦਿਲਚਸਪ ਹਿੱਸਾ ਹੈ । ਇਸ ਫ਼ਿਲਮ ਰਾਹੀਂ ਦਰਸ਼ਕ ਵਾਮਿਕਾ ਗੱਬੀ ਅਤੇ ਐਮੀ ਵਿਰਕ ਦੀ ਜੋੜੀ ਨੂੰ ਇੱਕ ਵਾਰ ਫਿਰ ਰੁਮਾਂਟਿਕ ਕਿਰਦਾਰਾਂ ਵਿੱਚ ਵੇਖਣਗੇ। ਇਸ ਤੋਂ ਇਲਾਵਾ ਸਰਦਾਰ ਸੋਹੀ, ਨਿਰਮਲ ਰਿਸ਼ੀ, ਨਿਸ਼ਾ ਬਾਨੋ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ, ਬਨਿੰਦਰ ਬਨੀ, ਕਾਕਾ ਕੌਤਕੀ, ਪਰਮਿੰਦਰ ਕੌਰ ਗਿੱਲ, ਸੁਖਵਿੰਦਰ ਚਹਿਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਗੀਤ ਸੰਗੀਤ ਵੀ ਹਰ ਵਾਰ ਦੀ ਤਰਾਂ ਬਹੁਤ ਹੀ ਮਨਮੋਹਨਾ ਅਤੇ ਕਹਾਣੀ ਮੁਤਾਬਕ ਹੋਵੇਗਾ। ਫਿਲਮ ਦੇ ਨਿਰਮਾਤਾ ਅਮਨੀਤਸ਼ੇਰ ਸਿੰਘ, ਰਮਨੀਤਸ਼ੇਰ ਸਿੰਘ ਅਤੇ ਵਾਈਕੋਮ 18 ਸਟੂਡੀਓ ਹਨ। ਇਹ ਫਿਲਮ 20 ਸਤੰਬਰ ਨੂੰ ਪੰਜਾਬ ਅਤੇ ਵਿਦੇਸਾਂ ਦੇ ਸਿਨਮਾ ਘਰਾਂ ਚ ਰਿਲੀਜ਼ ਹੋ ਰਹੀ ਹੈ।

ਹਰਜਿੰਦਰ ਸਿੰਘ ਜਵੰਦਾ

Leave a Reply

Your email address will not be published. Required fields are marked *

%d bloggers like this: