Sat. Dec 7th, 2019

‘ਨਿੱਕਾ ਜ਼ੈਲਦਾਰ ਦੀ ਪਿਸਤੌਲ ਵਾਲੀ ਦਾਦੀ ਨਿਰਮਲ ਰਿਸ਼ੀ

‘ਨਿੱਕਾ ਜ਼ੈਲਦਾਰ ਦੀ ਪਿਸਤੌਲ ਵਾਲੀ ਦਾਦੀ ਨਿਰਮਲ ਰਿਸ਼ੀ

ਪੰਜਾਬੀ ਰੰਗਮੰਚ ਤੋਂ ਸਿਨਮੇ ਵੱਲ ਆਈ ਨਿਰਮਲ ਰਿਸ਼ੀ ਨੇ ਆਪਣੇ ਫਿਲਮੀ ਸਫ਼ਰ ਦਾ ਆਗਾਜ਼ ਨਾਟਕਕਾਰ ਹਰਪਾਲ ਟਿਵਾਣਾ ਦੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਤੋਂ ਕੀਤਾ ਸੀ । ਪਿਛਲੇ ਪੰਜ ਦਹਾਕਿਆਂ ਤੋਂ ਕਲਾ ਦੇ ਖੇਤਰ ਵਿੱਚ ਸਰਗਰਮ ਨਿਰਮਲ ਰਿਸ਼ੀ ਅੱਜ ਪੰਜਾਬੀ ਸਿਨਮੇ ਦੀ ਇੱਕ ਜਾਣੀ ਪਛਾਣੀ ਸ਼ਖਸ਼ੀਅਤ ਹੈ। ਨਿਰਮਲ ਰਿਸ਼ੀ ਦਾ ਪਿਛੋਕੜ ਪੰਜਾਬ ਦੇ ਮਾਨਸਾ ਜਿਲਾਂ ਨਾਲ ਹੈ ਪਰ ਬਚਪਲ ਅਤੇ ਜਵਾਲੀ ਦਾ ਸਮਾਂ ਰਾਜਸਥਾਨ ਵਿੱਚ ਬੀਤਿਆ। ਨਾਟਕਕਾਰ ਹਰਪਾਲ ਟਿਵਾਣਾ ਦੀ ਕਲਾ ਸੰਗਤ ਨੇ ਉਸਨੂੰ ਇੱਕ ਸਫ਼ਲ ਰੰਗਕਰਮੀ ਬਣਾਇਆ। ਨਿਰਮਲ ਰਿਸ਼ੀ ਨੇ ਆਪਣੀ ਜਿੰਦਗੀ ਦੇ ਪੰਜਾਹ ਸਾਲ ਕਲਾ ਦੇ ਲੇਖੇ ਲਾ ਦਿੱਤੇ ਅਤੇ ਅੱਜ ਵੀ ਸਰਗਰਮ ਹੈ। ‘ਅੰਗਰੇਜ’ ਫ਼ਿਲਮ ਨਾਲ ਉਸਨੇ ਆਪਣਾ ਫਿਲਮੀ ਸਫ਼ਰ ਹੋਰ ਤੇਜ਼ ਕਰ ਦਿੱਤਾ। ‘ਨਿੱਕਾ ਜ਼ੈਲਦਾਰ’ ਫਿਲਮਾਂ ਨੇ ਉਸਨੂੰ ਇੱਕ ਨਵੀਂ ਪਛਾਣ ਦਿੱਤੀ। ਇੱਕ ਸਾਂਝੇ ਪਰਿਵਾਰ ਦੀ ਰੋਹਬਦਾਰ ਘਰੇਲੂ ਔਰਤ ਮੁਖੀ ਦੇ ਕਿਰਦਾਰ ਵਿੱਚ ਉਹ ਪੂਰਾ ਜੱਚਦੀ ਹੈ। ਸਾਰਾ ਪਰਿਵਾਰ ਉਸਤੋਂ ਥਰ ਥਰ ਕੰਬਦਾ ਹੈ।

ਹੁਣ 20 ਸਤੰਬਰ ਨੂੰ ਆ ਰਹੀ ‘ਨਿੱਕਾ ਜ਼ੈਲਦਾਰ 3’ ‘ਚ ਨਿਰਮਲ ਰਿਸ਼ੀ ਇੱਕ ਵਾਰ ਫੇਰ ਪਿਸਤੌਲ ਵਾਲੀ ਦਾਦੀ ਦੇ ਕਿਰਦਾਰ ਵਿੱਚ ਆ ਰਹੀ ਹੈ। ਆਪਣੇ ਰੋਲ ਬਾਰੇ ਉਸਦਾ ਦੱਸਣਾ ਹੈ ਕਿ ਇਹ ਪਹਿਲੀਆਂ ਫਿਲਮਾਂ ਵਾਂਗ ਹੀ ਹੈ ਪਰ ਫਿਲਮ ਦੀ ਕਹਾਣੀ ਵਿੱਚ ਬਹੁਤ ਕੁਝ ਨਵਾਂ ਹੈ। ਇਹ ਕਾੇਮਡੀ ਦੇ ਨਾਲ ਨਾਲ ਸਮਾਜਿਕ ਕੁਰੀਤੀਆਂ ‘ਤੇ ਵੀ ਚੋਟ ਕਰਦੀ ਹੈ। ਐਮੀ ਦਾ ਕਿਰਦਾਰ ਪੰਗੇਬਾਜ਼ਾ ਵਾਲਾ ਹੀ ਹੈ ਜੋ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗਾ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ। ਫਿਲਮ ਦੇ ਨਿਰਮਾਤਾ ਪਟਿਆਲਾ ਮੋਸ਼ਨ ਪਿਕਚਰਜ਼ ਵਾਲੇ ਅਮਨੀਤ ਸੇਰ ਸਿੰਘ, ਰਮਨੀਤ ਸ਼ੇਰ ਸਿੰਘ ਨੇ ਕੀਤਾ ਹੈ। ਫਿਲ਼ਮ ਵਿੱਚ ਐਮੀ ਵਿਰਕ , ਵਾਮਿਕਾ ਗੱਬੀ, ਸੋਨੀਆ ਕੌਰ,ਨਿਰਮਲ ਰਿਸ਼ੀ ਸਰਦਾਰ ਸੋਹੀ, ਗੁਰਮੀਤ ਸਾਜਨ,ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਕੌਰ ਗਿੱਲ, ਨਿਸ਼ਾ ਬਾਨੋ,ਸੁਖਵਿੰਦਰ ਚਹਿਲ, ਹਰਦੀਪ ਗਿੱਲ, ਜਗਦੀਪ ਰੰਧਾਵਾ, ਬਨਿੰਦਰ ਬਨੀ ਅਤੇ ਦਿਲਾਵਰ ਸਿੱਧੂ ਅਦਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਨਿਰਮਲ ਰਿਸ਼ੀ ਆਪਣੇ ਕੰਮ ਤੋਂ ਉਹ ਪੂਰਾ ਤਰਾਂ ਸਤੁੰਸ਼ਟ ਹੈ। ਨਿਰਮਲ ਰਿਸ਼ੀ ਨੂੰ ਪੰਜਾਬੀ ਰੰਗਮੰਚ ਸੇਵਾਵਾਂ ਬਦਲੇ ਅਨੇਕਾ ਮਾਣ ਸਨਮਾਣ ਵੀ ਮਿਲੇ ਪਰ ਦਰਸ਼ਕਾਂ ਦਾ ਪਿਆਰ ਉਸਦੇ ਸੱਭ ਤੋਂ ਵੱਡੇ ਐਵਾਰਡ ਹਨ। ਉਸਨੇ ਸਿਰਫ਼ ਅਦਾਕਰੀ ਹੀ ਨਹੀਂ ਕੀਤੀ ਬਲਕਿ ਅਨੇਕਾਂ ਨਾਟਕ ਲਿਖੇ ਤੇ ਡਾਇਰੈਕਟ ਕੀਤੇ। ਉਸਦੇ ਨਾਟਕ ‘ਮਾਂ ਮੈਨੂੰ ਮਾਰੀ ਨਾ’ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। ਦੂਆ ਕਰਦੇ ਹਾਂ ਕਿ ਪੰਜਾਬੀ ਰੰਗਮਚ ਤੇ ਪੰਜਾਬੀ ਸਿਨਮੇ ਦੀ ਇਸ ਸਨਮਾਣਯੋਗ ਸ਼ਖਸੀਅਤ ਦੀ ਉਮਰ ਹੋਰ ਵੀ ਲੰਬੀ ਹੋਵੇ ।

ਮਨਜੀਤ ਕੌਰ ਸੱਪਲ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: