ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਏ.ਪੀ ਜੈਨ ਹਸਪਤਾਲ ਦੇ ਨਵੇ ਪਾਰਕ ਨੂੰ ਸੁੰਦਰ ਬਣਾਉਣ ਦੀ ਸ਼ੁਰੂਆਤ

ss1

ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਏ.ਪੀ ਜੈਨ ਹਸਪਤਾਲ ਦੇ ਨਵੇ ਪਾਰਕ ਨੂੰ ਸੁੰਦਰ ਬਣਾਉਣ ਦੀ ਸ਼ੁਰੂਆਤ

7-31 (2)

ਰਾਜਪੁਰਾ (ਧਰਮਵੀਰ ਨਾਗਪਾਲ) ਨਿਸ਼ਕਾਮ ਸੇਵਾ ਸੋਸਾਇਟੀ ਰਜਿਸਟਰਡ ਰਾਜਪੁਰਾ ਵਲੋਂ ਏ.ਪੀ.ਜੈਨ ਹਸਪਤਾਲ ਵਿੱਖੇ ਪਾਰਕ ਦੀ ਸੁੰਦਰਤਾ ਵਧਾਉਣ ਲਈ ਬਲੈਕ ਫੇਕਸ ਦੇ 32 ਬੂਟੇ ਲਾਏ ਗਏ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਛਾਬੜਾ,ਹਸਪਤਾਲ ਦੇ ਐਸ ਐਮ ੳ ਸ੍ਰ. ਕਿਸ਼ਨ ਸਿੰਘ, ਸਟੇਟ ਬੈਂਕ ਆਫ ਪਟਿਆਲਾ ਮੇਨ ਬ੍ਰਾਂਚ ਦੇ ਚੀਫ ਮਨੇਜਰ ਸ੍ਰ. ਭਾਗ ਸਿੰਘ, ਯੂਨੀਅਨ ਬੈਂਕ ਆਫ ਇੰਡੀਆ ਦੇ ਚੀਫ ਮਨੇਜਰ ਸ਼੍ਰੀ ਗਿਆਨ ਚੰਦ, ਪੰਜਾਬ ਨੈਸ਼ਨਲ ਬੈਂਕ ਰਾਜਪੁਰਾ ਦੇ ਚੀਫ ਮਨੇਜਰ ਸ਼੍ਰੀ ਐਸ. ਸ਼ਰਮਾ, ਸ੍ਰ. ਕੁਲਵਿੰਦਰ ਸਿੰਘ ਬਿੱਟਾ ਸਾਬਕਾ ਸਰਪੰਚ ਉਪਲੇਹੜੀ, ਡਾਕਟਰ ਨੰਦ ਲਾਲ ਸ਼ਰਮਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਰਾਜਪੁਰਾ, ਸ੍ਰ. ਅਮਰਜੀਤ ਸਿੰਘ ਯੂਨੀਅਨ ਆਗੂ ਰੇਲਵੇ ਵਿਭਾਗ, ਸ੍ਰ. ਹਰਚੰਦ ਸਿੰਘ ਸਾਬਕਾ ਬੈਂਕ ਮਨੇਜਰ, ਸ੍ਰ. ਪਾਲ ਸਿੰਘ ਬੈਦਵਾਨ ਬੈਂਕ ਮਨੇਜਰ, ਸ੍ਰੀ ਹਰੀਸ਼ ਗੋਂਸਾਈ ਰਿਕਵਰੀ ਮਨੇਜਰ ਸਟੇਟ ਬੈਂਕ ਆਫ ਪਟਿਆਲਾ, ਸ੍ਰ. ਧਰਮਸਿੰਘ ਭੋਗਲ, ਸ੍ਰ. ਮਹਿੰਦਰ ਸਿੰਘ ਸੈਕਟਰੀ ਹਾਜਰ ਸਨ। ਸ੍ਰ. ਮੇਵਾ ਸਿੰਘ ਭੰਗੂ ਪ੍ਰਧਾਨ ਨਿਸ਼ਕਾਮ ਸੇਵਾ ਸੋਸਾਇਟੀ ਨੇ ਇਸ ਮੌਕੇ ਕਿਹਾ ਕਿ ਇਸ ਪਾਰਕ ਨੂੰ ਸੁਸਾਇਟੀ ਵਲੋਂ ਸੁੰਦਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਆਏ ਸਾਰੇ ਮਹਿਮਾਨਾ ਦਾ ਉਹਨਾ ਧੰਨਵਾਦ ਵੀ ਕੀਤਾ।

Share Button

Leave a Reply

Your email address will not be published. Required fields are marked *