ਨਿਰੰਜਣ ਬੋਹਾ ਹੋਏ ਪੰਜਾਬੀ ਅਧਿਆਪਕਾਂ ਦੇ ਰੂ-ਬਰੂ

ਨਿਰੰਜਣ ਬੋਹਾ ਹੋਏ ਪੰਜਾਬੀ ਅਧਿਆਪਕਾਂ ਦੇ ਰੂ-ਬਰੂ
ਵਿਦਿਆਰਥੀਆ ਅੰਦਰ ਸਾਹਿਤ ਪੜਣ ਦੀਆ ਰੁਚੀਆ ਕਿਵੇ ਵਿਕਸਿਤ ਹੋਣ ਵਿਸ਼ੇ ਤੇ ਹੋਇਆ ਸੈਮੀਨਾਰ

ਬੋਹਾ 7 ਦਸੰਬਰ( ਪੱਤਰ ਪ੍ਰੇਰਕ) ਜਿਲਾ ਮਾਨਸਾ ਨਾਲ ਸਬੰਧਤ ਸਰਕਾਰੀ ਸਕੂਲਾਂ ਦੇ ਪੰਜਾਬੀ ਅਧਿਆਪਕਾ ਵੱਲੋਂ ਵਿਦਿਆਰਥੀਆਂ ਵਿਚ ਸਾਹਿਤ ਪਾਠ ਦੀਆਂ ਰੁਚੀਆਂ ਕਿਵੇ ਵਿਕਸਤ ਹੋਣ ਵਿਸ਼ੇ ਤੇ ਇਕ ਸੇਮੀਨਾਰ ਦਾ ਆਯੋਜਨ ਬੁਢਲਾਡਾ ਵਿੱਖੇ ਕੀਤਾ ਗਿਆ ਇਸ ਵਿਸੇ ਤੇ ਚਰਚਾ ਕਰਨ ਲਈ ਉਘੇ ਆਲੋਚਕ ਤੇ ਕਹਾਣੀਕਾਰ ਨਿਰੰਜਣ ਬੋਹਾ ਵਿਸ਼ੇਸ਼ ਤੌਰ ‘ਤੇ ਅਧਿਆਪਕਾ ਦੇ ਰੂ ਬਰੂ ਹੋਏਸੈਮੀਨਾਰ ਦੀ ਸ਼ੁਰੂਆਤ ਮਾਸਟਰ ਗੁਰਦੀਪ ਸਿੰਘ ਅੱਕਾਂਵਾਲੀ ਤੇ ਬਲਵਿੰਦਰ ਸਿੰਘ ਬੁਢਲਾਡਾ ਦੇ ਸੁਆਗਤੀ ਸ਼ਬਦਾਂ ਨਾਲ ਹੋਈਉਹਨਾਂ ਨਿਰੰਜਣ ਬੋਹਾ ਦੇ ਸਾਹਿਤਕ ਸਫਰ ਤੇ ਉਹਨਾਂ ਦੀ ਸਿਰਜਣ ਪ੍ਰੀਕ੍ਰਿਆ ਬਾਰੇ ਵੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਇਸ ਮੌਕੇ ‘ਤੇ ਨਿਰੰਜਣ ਬੋਹਾ ਨੇ ਸੰਬੋਧਨ ਵਿਚ ਕਿਹਾ ਕਿ ਉਹੀ ਅਧਿਆਪਕ ਆਪਣੇ ਵਿਦਿਅਰਥੀਆ ਅੰਦਰਲੀਆ ਸਾਹਿਤ ਪੜਣ ਦੀਆਂ ਰੁਚੀਆਂ ਨੂੰ ਵਿਕਸਿਤ ਕਰ ਸਕਦੇ ਹਨ ਜੋ ਆਪ ਵੀ ਸਾਹਿਤ ਦੇ ਗੰਭੀਰ ਪਾਠਕ ਹੋਣ ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਦਾ ਕੰਮ ਬਹੁਤ ਜਿੰਮੇਵਾਰੀ ਵਾਲਾ ਹੈ ਵਿਦਿਆਰਥੀ ਨੂੰ ਜੀਵਨ ਸੇਧ ਕੇਵਲ ਉਹਨਾਂ ਦੀ ਆਪਣੀ ਮਾਤ ਭਾਸ਼ਾ ਵਿਚ ਹੀ ਸਹਿਜ ਰੂਪ ਵਿਚ ਦਿੱਤੀ ਜਾ ਸਕਦੀ ਹੈ , ਇਸ ਲਈ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਤੇ ਇਹ ਵਿਸ਼ੇਸ਼ ਜਿੰਮੇਵਾਰੀ ਆਉਂਦੀ ਹੈ ਕਿ ਵਿਦਿਆਰਥੀਆਂ ਦੀ ਅਗਵਾਈ ਕਰਦਿਆਂ ਉਹਨਾਂ ਨੂੰ ਭਵਿੱਖ ਦੇ ਸਫਲ ਤੇ ਇਮਾਨਦਾਰ ਵਿਅਕਤੀ ਬਣਾਉਣ ਵਿਦਿਆਰਥੀਆ ਨੂੰ ਸਿਲੇਬਸ ਵਿਚ ਲੱਗੀਆਂ ਕਹਾਣੀਆਂ ਪੜਾਉਣ ਦੇ ਗੁਰ ਦੱਸਦਿਆਂ ਉਹਨਾਂ ਕਿਹਾ ਕਿ ਕੋਈ ਕਹਾਣੀ ਪੜਾਉਣ ਤੋ ਪਹਿਲਾਂ ਅਧਿਆਪਕਾ ਦਾ ਕਹਾਣੀ ਨਾਲ ਜੁੜਣਾ ਜਰੂਰੀ ਹੈ ਜਿਨਾਂ ਚਿਰ ਸਾਡਾ ਪੜੀ ਜਾ ਰਹੀ ਕਹਾਣੀ ਦੇ ਪਾਤਰਾਂ ਨਾਲ ਪਿਆਰ ਜਾਂ ਨਫਰਤ ਦਾ ਰਿਸਤਾ ਨਹੀਂ ਜੁੜਦਾ, ਉਂਨਾਂ ਚਿਰ ਅਸੀਂ ਕਹਾਣੀ ਨਾਲ ਨਹੀਂ ਜੁੜ ਸਕਦੇ ਆਪਣੀ ਸਾਹਿਤ ਸਿਰਜਣਾ ਬਾਰੇ ਬੋਲਦਿਆਂ ਉਹਨਾ ਕਿਹਾ ਕਿ ਸਾਹਿਤ ਲਿੱਖਣਾ ਹੁਣ ਉਹਨਾਂ ਦਾ ਸੌਂਕ ਨਹੀਂ ਰਿਹਾ ਸਗ਼ੋਂ ਵਿਸੇਸ਼ ਜਿੰਮੇਵਾਰੀ ਵਾਲਾ ਕਾਰਜ਼ ਬਣ ਗਿਆ ਹੈ ਇਸ ਮੌਕੇ ਤੇ ਉਹਨਾਂ ਮਾਸਟਰ ਗੁਲਾਬ ਸਿੰਘ , ਗੁਰਦੀਪ ਸਿੰਘ ਗੁਰਦਾਸ ਸਿੰਘ ਵਿਜੈ ਕੁਮਾਰ, ਪਰਮਜੀਤ ਸੈਣੀ, ਕਰਮਜੀਤ ਕੌਰ, ਰਾਣੀ ਕੌਰ, ਹਰਭਜਨ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ ਰਾਜਵਿੰਦਰ ਸਿੰਘ ਸਿੰਦਰ ਕੌਰ ਮਨਜੀਤ ਕੌਰ ਅਮਨਪ੍ਰੀਤ ਕੌਰ ਧਰਮ ਪਾਲ ਬਿਰਜ਼ ਲਾਲ ਜਰਨੈਲ ਸਿੰਘ ਅਮਨਪ੍ਰਿਤ ਕੌਰ ਵੱਲੋਂ ਪੁੱਛੇ ਸ਼ੁਆਲਾਂ ਦੇ ਜਵਾਬ ਬਹੁਤ ਸਹਿਜ ਤੇ ਤਸੱਲੀ ਬਖਸ਼ ਢੰਗ ਨਾਲ ਦਿੱਤੇ।

Share Button

Leave a Reply

Your email address will not be published. Required fields are marked *

%d bloggers like this: