ਨਿਰੰਕਾਰੀ ਬਾਬਾ ਹਰਦੇਵ ਸਿੰਘ ਦਾ ਕੈਨੇਡਾ ਸੜਕ ਹਾਦਸੇ ’ਚ ਦਿਹਾਂਤ

ss1

ਨਿਰੰਕਾਰੀ ਬਾਬਾ ਹਰਦੇਵ ਸਿੰਘ ਦਾ ਕੈਨੇਡਾ ਸੜਕ ਹਾਦਸੇ ’ਚ ਦਿਹਾਂਤ
-ਖ਼ਬਰ ਮਿਲਦਿਆਂ ਹੀ ਸਾਦਿਕ ਇਲਾਕੇ ’ਚ ਦੌੜੀ ਸੋਗ਼ ਦੀ ਲਹਿਰ-

14-19
ਸਾਦਿਕ, 13 ਮਈ (ਗੁਲਜ਼ਾਰ ਮਦੀਨਾ)-ਅੱਜ ਭਾਰਤੀ ਸਮੇਂ ਅਨੁਸਾਰ ਤੜਕਸਾਰ ਕੈਨੇਡਾ ਵਿਖੇ ਨਿਰੰਕਾਰੀ ਸਮਾਜ ਦੇ ਮੁਖ਼ੀ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦਾ ਭਿਆਨਕ ਸੜਕ ਹਾਦਸੇ ਵਿੱਚ ਦਿਹਾਂਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ। ਇਹ ਦਰਦਨਾਕ ਖ਼ਬਰ ਮਿਲਦਿਆਂ ਹੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਸਦੇ ਨਿਰੰਕਾਰੀ ਸਮਾਜ ਨਾਲ ਜੁੜੇ ਲੋਕਾਂ ਵਿੱਚ ਸੋਗ਼ ਦੀ ਲਹਿਰ ਦੌੜ ਗਈ। ਜਿਉਂ ਹੀ ਇਹ ਦੁੱਖ ਦੀ ਖ਼ਬਰ ਮਿਲੀ ਤਾਂ ਨਿਰੰਕਾਰੀ ਮਿਸ਼ਨ ਸਾਦਿਕ ਦੇ ਸਮੂਹ ਅਹੁਦੇਦਾਰ ਅਤੇ ਹੋਰ ਸੰਗਤ ਨਿਰੰਕਾਰੀ ਭਵਨ ਵਿੱਚ ਇਕੱਤਰ ਹੋਈ। ਭਵਨ ਵਿੱਚ ਪਹੁੰਚੀ ਹੋਈ ਸੰਗਤ ਨੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ ਇਸ ਦਰਦਨਾਕ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਨਤਮਸਤਕ ਹੋ ਕੇ ਦੁਆ ਕੀਤੀ ਕਿ ਇਸ ਸੱਚੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।

ਦੱਸਣਯੋਗ ਹੈ ਨਿਰੰਕਾਰੀ ਮਿਸ਼ਨ ਦੇ ਪਹਿਲਾਂ ਰਹੇ ਮੁਖ਼ੀ ਮਹਾਰਾਜ ਗੁਰਬਚਨ ਸਿੰਘ ਦੀ ਮੌਤ ਤੋਂ ਬਾਅਦ ਉਨਾਂ ਦੇ ਇਕਲੌਤੇ ਪੁੱਤਰ ਬਾਬਾ ਹਰਦੇਵ ਸਿੰਘ ਨੂੰ ਮਿਸ਼ਨ ਦਾ ਮੁਖ਼ੀ ਥਾਪਿਆ ਗਿਆ ਸੀ। ਬਾਬਾ ਹਰਦੇਵ ਸਿੰਘ ਜੀ ਸੰਨ 1971 ਵਿੱਚ ਨਿਰੰਕਾਰੀ ਮਿਸ਼ਨ ਨਾਲ ਜੁੜੇ ਸਨ ਅਤੇ ਸੰਨ 1980 ਵਿੱਚ ਉਨਾਂ ਨੂੰ ਮਿਸ਼ਨ ਦਾ ਮੁਖ਼ੀ ਐਲਾਨਿਆ ਗਿਆ ਸੀ। ਉਨਾਂ ਦੀ ਮੌਤ ’ਤੇ ਨਿਰੰਕਾਰੀ ਮਿਸ਼ਨ ਸਾਦਿਕ ਦੇ ਮੁਖ਼ੀ ਸੁਰਿੰਦਰ ਲਾਲ ਨਰੂਲਾ, ਚਰਨਜੀਤ ਨਰੂਲਾ, ਅਸ਼ੋਕ ਸੇਠੀ, ਸੁਖਵੀਰ ਮਰਾੜ, ਪ੍ਰਧਾਨ ਸੁਖਵਿੰਦਰ ਸੁੱਖੀ, ਬਲਰਾਜ ਮਾਨਕਟਾਲਾ, ਡਾ. ਦੇਵਰਾਜ ਕਾਉਣੀ, ਨਛੱਤਰ ਪ੍ਰਦੇਸੀ, ਸੁਖਦੇਵ ਮੁਨੀ, ਓਮ ਪ੍ਰਕਾਸ਼ ਹੈਪੀ, ਸੁਖਦੇਵ ਸਿੰਘ ਸਾਧਾਂਵਾਲਾ, ਅਸ਼ੋਕ ਕੁਮਾਰ ਨਰੂਲਾ ਅਤੇ ਰਵੀ ਸੇਠੀ ਤੋਂ ਇਲਾਵਾ ਭਵਨ ਵਿੱਚ ਪਹੁੰਚੀ ਸਮੂਹ ਸੰਗਤ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Share Button

Leave a Reply

Your email address will not be published. Required fields are marked *