Fri. May 24th, 2019

ਨਿਰਵਿਘਣ ਬਿਜਲੀ ਸਪਲਾਈ ਦੇਣ ਲਈ ਵਿਧਾਇਕ ਹਰਪ੍ਰੀਤ ਨੇ ਬਿਜਲੀ ਕਾਰਜਾਂ ਦੀ ਕਰਵਾਈ ਸ਼ੁਰੂਆਤ

ਨਿਰਵਿਘਣ ਬਿਜਲੀ ਸਪਲਾਈ ਦੇਣ ਲਈ ਵਿਧਾਇਕ ਹਰਪ੍ਰੀਤ ਨੇ ਬਿਜਲੀ ਕਾਰਜਾਂ ਦੀ ਕਰਵਾਈ ਸ਼ੁਰੂਆਤ

1-32 (4)
ਮਲੋਟ, 30 ਜੂਨ (ਆਰਤੀ ਕਮਲ) : ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਲੋਕਾਂ ਨੂੰ ਵਧੀਆ ਬਿਜਲੀ ਸੁਵਿਧਾਵਾਂ ਦੇਣ ਲਈ ਜਿਥੇ ਪਹਿਲਾਂ ਥਰਮਲ ਪਲਾਂਟ ਸਥਾਪਿਤ ਕੀਤੇ ਗਏ ਉਥੇ ਹੀ ਹੁਣ ਲਟਕਦੀਆਂ ਤਾਰਾਂ ਤੇ ਲਗਾਤਾਰ ਪੈਂਦੇ ਨੁਕਸਾਂ ਤੋਂ ਛੁਟਕਾਰਾ ਦੇਣ ਲਈ ਨਵੇਂ ਗਰਿੱਡ ਅਤੇ ਨਵੀਆਂ ਤਾਰਾਂ ਦਾ ਜਾਲ ਵਛਾਇਆ ਜਾ ਰਿਹਾ ਹੈ । ਮਲੋਟ ਵਿਖੇ ਵੀ ਕਰੀਬ 13 ਕਰੋੜ ਦੀ ਲਾਗਤ ਨਾਲ ਇਕ ਨਵਾਂ ਬਿਜਲੀ ਗਰਿੱਡ ਅਤੇ ਨਵੇਂ ਟਰਾਂਸਫਾਰਮਰ ਆਦਿ ਵੀ ਲਗਾਏ ਜਾ ਰਹੇ ਹਨ । ਲੋਕਾਂ ਨੂੰ ਨਿਰਵਿਘਣ ਬਿਜਲੀ ਸਪਲਾਈ ਦੇਣ ਦੇ ਮਕਸਦ ਨਾਲ ਬਿਜਲੀ ਦੇ ਇਹਨਾਂ ਕੰਮਾਂ ਦੀ ਸ਼ੁਰੂਆਤ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਨੇ ਅੱਜ ਆਪਣੇ ਕਰ ਕਮਲਾਂ ਨਾਲ ਕਰਵਾਈ । ਇਸ ਮੌਕੇ ਵਾਰਡ ਨੰ 9 ਵਿਖੇ ਸ਼ੁਰੂਆਤ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਇਸ ਵਾਰਡ ਵਿਚ ਪਲਾਈ ਫੈਕਟਰੀ ਤੋ ਬਿਜਲੀ ਦੀ ਨਵੀਂ ਕੇਬਲ ਅਤੇ ਨਵੇਂ ਟਰਾਂਸਫਾਰਮਰ ਲਗਾਏ ਜਾਣਗੇ ਜਿਸ ਨਾਲ ਬਾਬਾ ਦੀਪ ਸਿੰਘ ਨਗਰ ਅਤੇ ਧੀਂਗੜਾ ਬਸਤੀ ਅਤੇ ਵਾਰਡ ਨੰ 9 ਦੇ ਸਾਰੇ ਹਿਸਿਆ ਨੂੰੰ ਬਿਜਲੀ ਦੀ ਨਿਰਵਿਘਨ 24 ਘੰਟੇ ਸਪਲਾਈ ਮਿਲੇਗੀ ।

ਐਮ ਐੱਲ ਏ ਸਾਹਿਬ ਨੇ ਇਹ ਵੀ ਦੱਸਿਆ ਕੀ ਮਲੋਟ ਸ਼ਹਿਰ ਵਿਖੇ ਉਸਾਰੇ ਜਾਣ ਵਾਲੇ ਨਵੇਂ ਬਿਜਲੀ ਗਰਿਡ ਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਸਰਦਾਰ ਪਰਕਾਸ਼ ਬਾਦਲ ਜਲਦੀ ਅਗਲੇ ਕੁਝ ਦਿਨਾ ਵਿੱਚ ਕਰਨਗੇ ਜਿਸ ਨਾਲ ਸ਼ਹਿਰ ਵਿੱਚ ਬਿਜਲੀ ਸਪਲਾਈ ਦੀਆਂ ਸਮੱਸਿਆਵਾਂ ਤੋਂ ਲੋਕਾਂ ਨੂੰ ਪੱਕੀ ਨਿਯਾਤ ਮਿਲ ਜਾਵੇਗੀ । ਉਹਨਾਂ ਕਿਹਾ ਕਿ ਮਲੋਟ ਹਲਕੇ ਲਈ ਉਹਨਾਂ 12 ਕਰੋੜ 74 ਲੱਖ ਦੀ ਗਰਾਂਟ ਮਨਜ਼ੂਰ ਕਰਵਾ ਕੇ ਲਿਆਂਦੀ ਹੈ ਜਿਸ ਨਾਲ ਮਲੋਟ ਹਲਕੇ ਦੀ ਸਾਰੀ ਕੇਬਲ ਨਵੀ ਪਾਈ ਜਾਵੇਗੀ । ਇਸ ਮੌਕੇ ਮੌਜੂਦ ਪ੍ਰਧਾਨ ਨਗਰ ਕੌਂਸਲ ਰਾਮ ਸਿੰਘ ਭੁੱਲਰ ਅਤੇ ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਗਤਾਰ ਬਰਾੜ ਨੇ ਵੀ ਆਪਣੇ ਵਿਚਾਰ ਰੱਖੇ । ਇਹਨਾਂ ਤੋ ਇਲਾਵਾ ਕੌਂਸਲਰ ਪਰਦੀਪ ਰੱਸੇਵਟ, ਮੀਤ ਪ੍ਰਧਾਨ ਨਗਰ ਕੌਂਸਲ ਹੈਪੀ ਡਾਵਰ, ਕੌਂਸਲਰ ਹੈਪੀ ਮੱਕੜ, ਅਸ਼ੋਕ ਖੁੰਗਰ, ਜਗਦੀਸ਼ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਪਤਵੰਤੇ ਹਾਜਰ ਸਨ । ਇਹਨਾ ਸਾਰਿਆਂ ਦਾ ਇਥੇ ਪੁੱਜਣ ਤੇ ਕੌਂਸਲਰ ਅਸ਼ੋਕ ਬਜਾਜ ਨੇ ਸਵਾਗਤ ਕਰਦਿਆਂ ਸੱਭ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਦੀਆਂ ਅਹਿਮ ਯੋਜਨਾਵਾਂ ਬਾਰੇ ਵੀ ਦੱਸਿਆ ।

Leave a Reply

Your email address will not be published. Required fields are marked *

%d bloggers like this: