Tue. Nov 12th, 2019

ਨਿਰਯਾਤ ਲਈ ਉਗਾਇਆ ਜਾਵੇਗਾ ਕੀਟਨਾਸ਼ਕ ਮੁਕਤ ਬਾਸਮਤੀ

ਨਿਰਯਾਤ ਲਈ ਉਗਾਇਆ ਜਾਵੇਗਾ ਕੀਟਨਾਸ਼ਕ ਮੁਕਤ ਬਾਸਮਤੀ

ਪੰਜਾਬ ਵਿਚ ਕਣਕ ਦੀ ਵਾਢੀ ਤੋਂ ਬਾਅਦ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ। ਇਸ ਖੇਤੀ ਦੀ ਪੈਦਾਵਾਰ ਵਧੀਆ ਹੋਣ ਲਈ ਖੇਤੀ ਵਿਭਾਗ ਨੇ ਕੁੱਝ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਕੀਟਨਾਸ਼ਕ ਮੁਕਤ ਉਪਜ ਲਈ ਖੇਤੀ ਵਿਭਾਗ ਨੇ ਕੀਟਨਾਸ਼ਕ ਦਵਾਈਆਂ ਦੀ ਸਹੀ ਅਤੇ ਲੋੜ ਮੁਤਾਬਕ ਵਰਤੋਂ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਖੇਤੀ ਵਿਭਾਗ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ ਇਸ ਦੇ ਤਰੀਕਿਆਂ ਵਿਚ ਵੀ ਬਦਲਾਅ ਲਿਆ ਰਿਹਾ ਹੈ।

ਇਸ ਦਾ ਉਦੇਸ਼ ਹੈ ਕਿ ਖਰੀਫ ਦੀ ਫ਼ਸਲ ਤੋਂ ਪਹਿਲਾਂ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟ ਕੀਤੀ ਜਾਵੇ। 2017-18 ਵਿਚ ਬਾਸਮਤੀ ਦੇ ਬਰਾਮਦਕਾਰਾਂ ਨੇ ਅਮਰੀਕਾ, ਯੂਰਪ, ਸਾਊਦੀ ਅਰਬ ਨੂੰ ਆਯਾਤ ਕੀਤੇ ਗਏ ਅਨਾਜ ਵਿਚ ਕੀਟਨਾਸ਼ਕਾਂ ਦੇ ਵੱਧ ਤੋਂ ਵੱਧ ਬਚਤ ਪੱਧਰ ਦੇ ਸਬੰਧ ਵਿਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਆਯਾਤ ਕਰਨ ਵਾਲੇ ਦੇਸ਼ਾਂ ਨੇ ਕੀਟਨਾਸ਼ਕਾਂ ਲਈ ਐਮਆਰਐਲ ਮੂਲਾਂ ਦੇ ਮਾਪਦੰਡਾਂ ਨੂੰ ਸਖ਼ਤ ਕਰ ਦਿੱਤਾ ਹੈ।

ਪਿਛਲੇ ਸਾਲ ਇਸ ਸੂਚੀ ਵਿਚ ਪੰਜ ਕੀਟਨਾਸ਼ਕ ਸਨ ਪਰ ਇਸ ਸਾਲ ਉਸ ਸੂਚੀ ਵਿਚ ਨੌਂ ਕੀਟਨਾਸ਼ਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਦਾ ਐਮਆਰਐਲ (MRL: Maximum Residue Level) 0.01 ਪੀਪੀਐਮ ਤੈਅ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਨਿਰਯਾਤ ਲਈ ਭੇਜੀ ਗਈ ਫ਼ਸਲ ਵਿਚ ਕੀਟਨਾਸ਼ਕ 0.01 ਪੀਪੀਐਮ ਤੋਂ ਜ਼ਿਆਦਾ ਨਾ ਹੋਵੇ। ਕੀਟਨਾਸ਼ਕਾਂ ਵਿਚ ਮੁੱਖ ਰੂਪ ਵਿਚ ਬੂਪ੍ਰੋਫੇਜ਼ਿਨ ਅਤੇ ਪ੍ਰੋਪਿਕੋਨੋਜ਼ੋਲ ( Buprofezin and Propiconozole) ਕੈਮੀਕਲ ਹਨ।

ਪੰਜਾਬ ਦੇ ਖੇਤੀ ਸਕੱਤਰ ਕੇਐਮ ਪਨੂੰ ਨੇ ਦਸਿਆ ਕਿ ਅਸੀਂ ਇਸ ਖਰੀਫ ਦੀ ਫ਼ਸਲ ਵਿਚ ਕੀਟਨਾਸ਼ਕ ਮੁਕਤ ਬਾਸਮਤੀ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਹਨਾਂ ਕਿਹਾ ਕਿ ਚਾਰ ਮਹੀਨਿਆਂ ਦੀ ਮੁਹਿੰਮ ਦੌਰਾਨ ਕਿਸਾਨਾਂ ਅਤੇ ਕੀਟਨਾਸ਼ਕਾਂ ਦੇ ਡੀਲਰਾਂ ਨੂੰ ਬਾਸਮਤੀ ਦੀ ਫ਼ਸਲ ’ਤੇ ਨੌ ਐਗਰੀਕੋਰਿਕਲਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਉਹਨਾਂ ਨੂੰ ਇਸ ਦੀ ਵਰਤੋਂ ਘਟ ਕਰਨ ਬਾਰੇ ਵੀ ਦਸਿਆ ਜਾਵੇਗਾ।

ਇਸ ਮੁਹਿੰਮ ਅਧੀਨ ਹਰ ਜ਼ਿਲ੍ਹੇ ਦੇ ਡੀਲਰਾਂ ਤੋਂ ਇਹਨਾਂ ਨੌਂ ਕੀਟਨਾਸ਼ਕਾਂ ਦੀ ਖਰੀਦਦਾਰੀ ਦੀ ਰਿਪੋਰਟ ਇਕੱਠੀ ਕੀਤੀ ਜਾਵੇਗੀ। ਇਹਨਾਂ ਕੀਟਨਾਸ਼ਕਾਂ ਦੀ ਵਿਕਰੀ ਨੂੰ ਰੋਕਣ ਲਈ ਨਿਰਗਾਨੀ ਵੀ ਰੱਖੀ ਜਾਵੇਗੀ। ਕਿਸਾਨ ਸਰਕਾਰ ਵੱਲੋਂ ਬਣਾਈ ਗਈ ਇਕ ਐਪਲੀਕੇਸ਼ਨ ਦੀ ਵਰਤੋਂ ਅਪਣੇ ਫੋਨ ਵਿਚ ਕਰਕੇ ਉਸ ਦਰਜ ਕਰਨਗੇ ਕਿ ਉਹਨਾਂ ਕਿੰਨੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਹੈ।

ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਵਿਭਾਗ ਨੇ ਖਰੀਫ ਦੀ ਫ਼ਸਲ ਦੇ ਚਾਰ ਮਹੀਨਿਆਂ ਲਈ 100-200 ਕਰਮਚਾਰੀ ਰੱਖੇ ਹਨ। ਇਹਨਾਂ ਨੇ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਦੁਆਰਾ ਪ੍ਰਦਾਨ ਕੀਤੇ ਗਏ ਸਾਫਟਵੇਅਰ ’ਤੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ। ਇਹ ਕਰਮਚਾਰੀ ਖੇਤਰੀ ਮੁਹਿੰਮਾਂ, ਕੈਂਪਾਂ, ਖੇਤਰੀ ਸਰਵੇਖਣਾਂ ਅਤੇ ਬਾਸਮਤੀ ਉਤਪਾਦਕਾਂ ਦੇ ਰਜਿਸਟਰੇਸ਼ਨ ਦੇ ਅਯੋਜਨ ਵਿਚ ਵਿਭਾਗ ਦੀ ਮਦਦ ਕਰਨਗੇ।

ਇਹਨਾਂ ਕਰਮਚਾਰੀਆਂ ਨੇ ਖੇਤਾਂ ਵਿਚ ਜਾ ਕੇ ਸਰਵੇਖਣ ਕਰਨਾ ਹੋਵੇਗਾ ਤਾਂ ਕਿ ਕਿਸਾਨ ਕੀਟਨਾਸ਼ਕਾਂ ਦੀ ਵਰਤੋਂ ਘਟ ਤੋਂ ਘਟ ਕਰਨ। ਹਾਲ ਹੀ ਵਿਚ ਇਕ ਬੈਠਕ ਵਿਚ ਪੰਜਾਬ ਖੇਤੀ ਵਿਭਾਗ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇਹਨਾਂ ਨੌਂ ਕੀਟਨਾਸ਼ਕਾਂ ਦੇ ਹੋਰ ਵਿਲਕਪਾਂ ਦੀ ਖੋਜ ਕਰਨ ਨੂੰ ਕਿਹਾ ਹੈ ਤਾਂ ਕਿ ਇਸ ’ਤੇ ਹੋਰ ਕੰਮ ਕੀਤਾ ਜਾ ਸਕੇ। ਬੈਠਕ ਵਿਚ ਇਸ ਦੀ ਚਰਚਾ ਕੀਤੀ ਗਈ ਕਿ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਵਾਲਿਆਂ ਕਿਸਾਨਾਂ ਨੂੰ ਸਿੱਖਿਅਤ ਕੀਤਾ ਜਾ ਸਕੇ।

ਸਾਲ 2018-19 ਵਿਚ ਈਰਾਨ ਨੇ ਬਾਸਮਤੀ ਦੀ ਖਰੀਦ ਬਹੁਤ ਵੱਡੇ ਪੱਧਰ ’ਤੇ ਕੀਤੀ ਹੈ ਜਿਸ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਹੈ। ਇਹ ਨਿਰਯਾਤ 70 ਤੋਂ 75 ਫ਼ੀਸਦੀ ਸੀ। 2017-18 ਵਿਚ ਹੋਏ 40.57 ਲੱਖ ਟਨ ਦੇ ਨਿਰਯਾਤ ਤੋਂ ਵਧ ਕੇ 2018-19 ਵਿਚ ਇਹ ਨਿਰਯਾਤ 44.15 ਲੱਖ ਟਨ ਹੋ ਗਿਆ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: